ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ 'ਚ ਕਬੱਡੀ ਸਮੇਤ ਹੋਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਕਰ ਰਹੇ ਇਥੋ ਦੇ ਖੇਡ ਕਲੱਬ ਚੜ੍ਹਦੀ ਕਲਾ ਵੱਲੋ ਇਸ ਸਾਲ ਦਾ ਖੇਡ ਮੇਲਾ 1 ਜੁਲਾਈ 2012 ਨੂੰ ਸਿੰਤਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ।
ਕਲੱਬ ਦੇ ਪ੍ਰਬੰਧਕਾਂ ਦੀ ਹੋਈ ਇੱਕ ਹੰਗਾਂਮੀ ਇਕੱਤਰਤਾ 'ਚ ਇਸ ਮੇਲੇ ਬਾਰੇ ਵਿਚਾਰਾਂ ਕੀਤੀਆਂ ਗਈਆਂ ਜਿਸ ਦੇ ਨਤੀਜੇ ਵਜੋਂ ਇਸ ਵਾਰੀ 1 ਜੁਲਾਈ ਨੂੰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਿੰਤਰੂਧਨ 'ਚ ਖੇਡ ਮੇਲਾ ਕਰਵਾਉਣ ਲਈ ਤਰੀਕ ਨਿਸਚਿਤ ਕੀਤੀ ਗਈ ।
ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਂਨ ਸੁਰਿੰਦਰਪਾਲ ਸਿੰਘ ਮੱਕੜ ਨੇ ਯੂਰਪ ਭਰ ਦੇ ਸਮੂਹ ਖੇਡ ਕਲੱਬਾਂ ਨੂੰ ਬੇਨਤੀ ਕੀਤੀ ਕਿ ਉਸ ਦਿਨ ਹੋਰ ਟੂਰਨਾਂਮੈਂਟ ਨਾਂ ਰੱਖਿਆ ਜਾਵੇ ਤਾਂ ਕਿ ਖੇਡ ਪ੍ਰੇਮੀ ਇਸ ਸਾਲ ਦੇ ਪੂਰੇ ਖੇਡ ਸੀਜਨ ਦਾ ਆਨੰਦ ਮਾਂਣ ਸਕਣ ।
ਚੱਕ ਬਖਤੂ ਡੌਟ ਕੌਮ ਤੇ ਆਉਣ ਲਈ ਜੀ ਆਇਆਂ ਨੂੰ
ਸੱਜਰੀ ਪੈੜ ਦਾ ਰੇਤਾ....(ਨਾਵਲ)......ਕਾਂਡ 11....ਸ਼ਿਵਚਰਨ ਜੱਗੀ ਕੁੱਸਾ
| Reactions: |
ਵਿਧਾਨ ਸਭਾ ਚੋਣਾਂ ਦੀਆਂ ਸੂਚੀਆਂ 'ਚ ਇੱਕ ਨਿਵੇਕਲੀ ਸੂਚੀ
ਸਿੱਖ ਖਾੜਕੂਆਂ ਦਾ ਮੁੜ ਹਊਆ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ 'ਚ 30 ਜਨਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਜਿਥੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਟਿਕਟਾਂ ਲਈ ਹਰ ਤਰਾਂ ਦੇ ਹੱੱਥਕੰਡੇ ਅਪਣਾਉਣੇ ਪਏ ਅਤੇ ਪੈ ਰਹੇ ਹਨ ਉਥੇ ਚੋਣਾਂ ਦੇ ਮੱਦੇਨਜ਼ਰ ਪ੍ਰਵਾਸੀ ਸਿੱਖਾਂ ਦੀ ਤਿਆਰ ਕੀਤੀ ਨਵੀ ਸੂਚੀ 'ਚ ਮੁਫਤ 'ਚ ਹੀ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ ।
ਦਹਾਕਿਆਂ 'ਤੋ ਵਿਦੇਸ਼ਾਂ 'ਚ ਰਹਿ ਕੇ ਸਖਤ ਮਿਹਨਤਾਂ ਨਾਲ ਆਪੋ-ਆਪਣੇ ਕਾਰੋਬਾਰਾਂ Ḕਚ ਮਗਨ ਇਹਨਾਂ ਪ੍ਰਵਾਸੀ ਸਿੱਖਾਂ ਨੂੰ ਜੋ ਅਪਣੀ ਜੰਮਣ ਭੋਇ 'ਤੇ ਜਾਣ ਨੂੰ ਵੀ ਤਰਸ ਰਹੇ ਹਨ ਨਾਲ ਭਾਰਤੀਆਂ ਇਜੰਸੀਆਂ ਦੀ ਇਹ ਕੋਝੀ ਖੇਡ ਸਮਝ 'ਤੋ ਬਾਹਰ ਹੈ ।
5 ਜਨਵਰੀ ਦੇ ਜੱਗਬਾਣੀ ਅਖ਼ਬਾਰ 'ਚ ਮੁੰਬਈ 'ਤੋ ਛਪੀ ਇੱਕ ਖ਼ਬਰ ਪੜ ਕੇ ਤਾਂ ਇਹ ਸਿੱਖ ਹੱਕੇ-ਬੱਕੇ ਰਹਿ ਗਏ । ਇਹਨਾਂ ਲਈ ਇਹ ਗੱਲ ਵੀ ਅਜੇ ਭੇਦ ਹੀ ਬਣੀ ਹੋਈ ਹੈ ਕਿ ਭਾਰਤੀ ਖੁਫੀਆ ਇਜੰਸੀਆਂ ਵੱਲੋ ਨਵੇਂ ਸਾਲ ਦੇ ਇਸ ਤੋਹਫੇ 'ਚ ਛਪੇ ਨਾਵਾਂ ਵਿੱਚ ਪਟਿਆਲੇ ਜਿਲ੍ਹੇ ਦੇ ਬੈਲਜ਼ੀਅਮ ਰਹਿੰਦੇ ਸਿੰਘਾਂ ਨੂੰ ਹੀ ਜਿਆਦਾ ਮਾਣ ਕਿਉ ਬਖ਼ਸਿਆ ਹੈ ?
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ 'ਚ 30 ਜਨਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਜਿਥੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਟਿਕਟਾਂ ਲਈ ਹਰ ਤਰਾਂ ਦੇ ਹੱੱਥਕੰਡੇ ਅਪਣਾਉਣੇ ਪਏ ਅਤੇ ਪੈ ਰਹੇ ਹਨ ਉਥੇ ਚੋਣਾਂ ਦੇ ਮੱਦੇਨਜ਼ਰ ਪ੍ਰਵਾਸੀ ਸਿੱਖਾਂ ਦੀ ਤਿਆਰ ਕੀਤੀ ਨਵੀ ਸੂਚੀ 'ਚ ਮੁਫਤ 'ਚ ਹੀ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ ।
ਦਹਾਕਿਆਂ 'ਤੋ ਵਿਦੇਸ਼ਾਂ 'ਚ ਰਹਿ ਕੇ ਸਖਤ ਮਿਹਨਤਾਂ ਨਾਲ ਆਪੋ-ਆਪਣੇ ਕਾਰੋਬਾਰਾਂ Ḕਚ ਮਗਨ ਇਹਨਾਂ ਪ੍ਰਵਾਸੀ ਸਿੱਖਾਂ ਨੂੰ ਜੋ ਅਪਣੀ ਜੰਮਣ ਭੋਇ 'ਤੇ ਜਾਣ ਨੂੰ ਵੀ ਤਰਸ ਰਹੇ ਹਨ ਨਾਲ ਭਾਰਤੀਆਂ ਇਜੰਸੀਆਂ ਦੀ ਇਹ ਕੋਝੀ ਖੇਡ ਸਮਝ 'ਤੋ ਬਾਹਰ ਹੈ ।
5 ਜਨਵਰੀ ਦੇ ਜੱਗਬਾਣੀ ਅਖ਼ਬਾਰ 'ਚ ਮੁੰਬਈ 'ਤੋ ਛਪੀ ਇੱਕ ਖ਼ਬਰ ਪੜ ਕੇ ਤਾਂ ਇਹ ਸਿੱਖ ਹੱਕੇ-ਬੱਕੇ ਰਹਿ ਗਏ । ਇਹਨਾਂ ਲਈ ਇਹ ਗੱਲ ਵੀ ਅਜੇ ਭੇਦ ਹੀ ਬਣੀ ਹੋਈ ਹੈ ਕਿ ਭਾਰਤੀ ਖੁਫੀਆ ਇਜੰਸੀਆਂ ਵੱਲੋ ਨਵੇਂ ਸਾਲ ਦੇ ਇਸ ਤੋਹਫੇ 'ਚ ਛਪੇ ਨਾਵਾਂ ਵਿੱਚ ਪਟਿਆਲੇ ਜਿਲ੍ਹੇ ਦੇ ਬੈਲਜ਼ੀਅਮ ਰਹਿੰਦੇ ਸਿੰਘਾਂ ਨੂੰ ਹੀ ਜਿਆਦਾ ਮਾਣ ਕਿਉ ਬਖ਼ਸਿਆ ਹੈ ?
| Reactions: |
ਪੰਜਾਬੀਓ! ਆਪਣੇ ਅਣਖੀ ਹੋਣ ਦਾ ਸਬੂਤ ਸਾਂਝੇ ਮੋਰਚੇ ਦਾ ਸਾਥ ਦੇ ਕੇ ਦਿਓ- ਮਨਪ੍ਰੀਤ ਬਾਦਲ
ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਕਾ. ਮਹਿੰਦਰ ਸਿੰਘ ਧੂੜਕੋਟ ਦੇ ਹੱਕ 'ਚ ਕੀਤਾ ਵਿਸ਼ਾਲ ਰੈਲੀ ਨੂੰ ਸੰਬੋਧਨ।ਨਿਹਾਲ ਸਿੰਘ ਵਾਲਾ, 24 ਜਨਵਰੀ (ਮਿੰਟੂ ਖੁਰਮੀ) "ਸਾਂਝੇ ਮੋਰਚੇ ਨੇ ਉਹ ਉਮੀਦਵਾਰ ਹੀ ਲੋਕਾਂ ਦੇ ਰੂਬਰੂ ਕੀਤੇ ਹਨ ਜਿਹੜੇ ਲੋਕਾਂ ਦੇ ਆਪਣੇ ਹਨ। ਜਦੋਂਕਿ ਪੰਜਾਬ ਦੀਆਂ ਦੋਵੇਂ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੇ ਉਹੀ ਉਮੀਦਵਾਰ ਟਿਕਟਾਂ ਨਾਲ ਨਿਵਾਜੇ ਹਨ ਜਿਹਨਾਂ ਦੇ ਬੈਂਕ ਖਾਤੇ ਭਾਰੀ ਹਨ। ਸਾਂਝੇ ਮੋਰਚੇ ਨੂੰ ਮਾਣ ਹੈ ਕਿ ਉਸਨੇ ਮਹਿੰਦਰ ਸਿੰਘ ਧੂੜਕੋਟ ਵਰਗੇ ਉਮੀਦਵਾਰਾਂ ਨੂੰ ਲੋਕ ਕਚਿਹਰੀ 'ਚ ਪੇਸ਼ ਕੀਤਾ ਹੈ ਜਿਹਨਾਂ ਨੇ ਨਿੱਜ਼ੀ ਜੀਵਨ ਨਾਲੋਂ ਹਮੇਸ਼ਾ ਹੀ ਲੋਕਾਂ ਨੂੰ ਪਹਿਲ ਦਿੱਤੀ ਹੈ।" ਉਕਤ ਵਿਚਾਰਾਂ ਦਾ ਪ੍ਰਗਟਾਵਾ ਮਨਪ੍ਰੀਤ ਸਿੰਘ
| Reactions: |
ਖਾੜਕੂਆਂ ਦੀ ਭੇਸ ਲੁਕੇ ਸਰਕਾਰੀ ਇਜੰਟ ਆ ਰਹੇ ਨੇ ਸਾਹਮਣੇ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 30 ਜਨਵਰੀ ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਵੱਧ 'ਤੋ ਵੱਧ ਵੋਟਾਂ ਬਟੋਰਨ ਲਈ ਸਾਰੀਆਂ ਧਿਰਾਂ ਵੱਲੋਂ ਹਰ ਤਰਾਂ ਦੇ ਹਥਕੰਡੇ ਵਰਤਣੇ ਕੋਈ ਅਲੋਕਾਰੀ ਗੱਲ ਨਹੀ । ਪਰ ਕੁੱਝ ਅਖੌਤੀ ਪੰਥਕ ਸਮਝੇ ਜਾਣ ਵਾਲੇ ਬੰਦਿਆਂ ਵੱਲੋਂ ਵੀ ਨਿੱਤ ਦਿਨ ਕਿਸੇ ਨਾ ਕਿਸੇ ਪਾਰਟੀ ਜਾਂ ਕਿਸੇ ਧਿਰ ਦੇ ਹੱਕ 'ਚ ਅਖ਼ਬਾਰੀ ਬਿਆਨਬਾਜੀ ਹੋ ਰਹੀ ਹੈ ਜੋ ਪੰਥਕ ਹਲਕਿਆਂ ਦੇ ਹਜ਼ਮ ਨਹੀ ਹੋ ਰਹੀ ।
ਇਹ ਬਿਆਨ ਜਾਰੀ ਕਰਦਿਆਂ ਬੈਲਜ਼ੀਅਮ 'ਤੋ ਬੱਬਰ ਖ਼ਾਲਸਾ ਦੇ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਜਸਮਿੰਦਰ ਸਿੰਘ ਟੋਨੀ, ਦਲ ਖ਼ਾਲਸਾ ਦੇ ਭਾਈ ਸੁਰਿੰਦਰ ਸਿੰਘ ਸੇਖੋਂ ਜਰਮਨੀ, ਭਾਈ ਸੁਰਜੀਤ ਸਿੰਘ ਸੁੱਖਾ ਸਵਿਟਜਰਲੈਂਡ ਹੋਰਾਂ ਨੇ ਬਾਦਲ ਦਲ ਦੀ ਹਿਮਾਇਤ ਕਰਨ ਵਾਲਿਆਂ ਨੂੰ ਪੁੱਛਿਆ ਕਿ ਕੀ ਉਹ ਬਾਦਲ ਦੇ ਜੋਟੀਦਾਰ ਅਡਵਾਨੀ ਹੋਰਾਂ ਦੀ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਬਾਰੇ ਭੂਮਿਕਾ ਬਾਰੇ ਕਿਉਂ ਨਹੀ ਜਵਾਬ ਮੰਗਦੇਂ ? ਸਿੱਖ ਅਖਵਾਉਦੇਂ ਇਹਨਾਂ ਦੇ ਆਕਾ ਕਿਸ ਮੂੰਹ ਨਾਲ ਸੌਦਾ ਸਾਧ ਦੀਆਂ ਵੋਟਾਂ ਲਈ ਲੇਲੜ੍ਹੀਆਂ ਕਢਦੇ ਫਿਰਦੇ ਹਨ ਜੋ ਕਿ ਦਸਵੇਂ ਪਾਤਸ਼ਾਹ ਦਾ ਸਵਾਂਗ ਰਚਣ ਦਾ ਦੋਸ਼ੀ ਹੈ । ਇਹਨਾਂ ਆਗੂਆਂ ਨੇ ਕੈਪਟਨ
ਇਹ ਬਿਆਨ ਜਾਰੀ ਕਰਦਿਆਂ ਬੈਲਜ਼ੀਅਮ 'ਤੋ ਬੱਬਰ ਖ਼ਾਲਸਾ ਦੇ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਜਸਮਿੰਦਰ ਸਿੰਘ ਟੋਨੀ, ਦਲ ਖ਼ਾਲਸਾ ਦੇ ਭਾਈ ਸੁਰਿੰਦਰ ਸਿੰਘ ਸੇਖੋਂ ਜਰਮਨੀ, ਭਾਈ ਸੁਰਜੀਤ ਸਿੰਘ ਸੁੱਖਾ ਸਵਿਟਜਰਲੈਂਡ ਹੋਰਾਂ ਨੇ ਬਾਦਲ ਦਲ ਦੀ ਹਿਮਾਇਤ ਕਰਨ ਵਾਲਿਆਂ ਨੂੰ ਪੁੱਛਿਆ ਕਿ ਕੀ ਉਹ ਬਾਦਲ ਦੇ ਜੋਟੀਦਾਰ ਅਡਵਾਨੀ ਹੋਰਾਂ ਦੀ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਬਾਰੇ ਭੂਮਿਕਾ ਬਾਰੇ ਕਿਉਂ ਨਹੀ ਜਵਾਬ ਮੰਗਦੇਂ ? ਸਿੱਖ ਅਖਵਾਉਦੇਂ ਇਹਨਾਂ ਦੇ ਆਕਾ ਕਿਸ ਮੂੰਹ ਨਾਲ ਸੌਦਾ ਸਾਧ ਦੀਆਂ ਵੋਟਾਂ ਲਈ ਲੇਲੜ੍ਹੀਆਂ ਕਢਦੇ ਫਿਰਦੇ ਹਨ ਜੋ ਕਿ ਦਸਵੇਂ ਪਾਤਸ਼ਾਹ ਦਾ ਸਵਾਂਗ ਰਚਣ ਦਾ ਦੋਸ਼ੀ ਹੈ । ਇਹਨਾਂ ਆਗੂਆਂ ਨੇ ਕੈਪਟਨ
| Reactions: |
ਸੱਜਰੀ ਪੈੜ ਦਾ ਰੇਤਾ....(ਨਾਵਲ)......ਕਾਂਡ 10....ਸ਼ਿਵਚਰਨ ਜੱਗੀ ਕੁੱਸਾ
-"ਨ੍ਹੀ ਕੀ ਹੋ ਗਿਆ ਤੈਨੂੰ…?" ਕਿਰਪਾਲ ਕੌਰ ਨੇ ਇਕ ਤਰ੍ਹਾਂ ਨਾਲ਼ ਲੇਰ ਜਿਹੀ ਮਾਰੀ।
-"ਨਥਿੰਗ ਮੰਮ…! ਨਥਿੰਗ ਐਟ ਔਲ਼…!" ਸੀਤਲ ਖੜ੍ਹੀ ਹੱਸੀ ਜਾ ਰਹੀ ਸੀ। ਉਸ ਦੇ ਵਾਲ਼ ਉਸ ਦੇ ਮੂੰਹ ‘ਤੇ
| Reactions: |
ਹੌਲੈਂਡ 'ਚ ਸਿੱਖ ਨਾਵਾਂ ਦਾ ਮਸਲਾ ਸੁਲਝਿਆ
ਈਪਰ,ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸੰਯੁਕਤ ਰਾਸਟਰ 'ਚ ਦਸਤਾਰ ਦੀ ਲੜਾਈ ਜਿੱਤਣ 'ਤੋ ਬਾਅਦ ਹੁਣ ਹੌਲੈਂਡ ਸਰਕਾਰ ਨੇ ਵੀ ਇਥੇ ਪੈਦਾ ਹੋਣ ਸਿੱਖ ਬੱਚਿਆਂ ਦੇ ਨਾਵਾਂ ਨੂੰ ਵੀ ਮਾਨਤਾ ਦੇਣੀ ਸੁਰੂ ਕਰ ਦਿੱਤੀ ਹੈ । ਪਹਿਲਾਂ ਇਥੇ ਪੈਦਾ ਹੋਏ ਬੱਚਿਆਂ ਨੂੰ ਸਿੰਘ ਅਤੇ ਕੌਰ ਦੇ ਨਾਂਮ ਲਿਖਾਉਣ 'ਚ ਭਾਰੀ ਮੁਸ਼ਕਲ ਆਉਦੀ ਸੀ ਜਿਵੇਂ ਸਿੰਘ ਬਾਪ ਘਰ ਪੈਦਾ ਹੋਈ ਬੇਟੀ ਦੇ ਨਾਂਮ ਪਿਛੇ ਕੌਰ ਦੀ ਥਾਂ ਸਿੰਘ ਹੀ ਲਿਖਾਉਣਾ ਪੈਂਦਾਂ ਸੀ ਪਰ ਇਸ ਨਵੀ ਸੋਧ 'ਤੋ ਬਾਅਦ ਜਿਥੇ ਇਹ ਮੁਸ਼ਕਲ ਹੱਲ ਹੋ ਜਾਵੇਗੀ ਉਥੇ ਗਲਤ ਤਰੀਕੇ ਨਾਲ ਦਰਜ ਹੋਏ ਨਾਵਾਂ ਨੂੰ ਵੀ ਬਗੈਰ ਕਿਸੇ ਫੀਸ 'ਤੋ ਦਰੁਸਤ ਕਰਵਾਇਆ ਜਾ ਸਕੇਗਾ ।ਹੌਲੈਂਡ ਦੇ ਇੰਮੀਗਰੇਸ਼ਨ ਅਤੇ ਅਸਾਇਲਮ ਮੰਤਰੀ ਜੀ ਬੀ ਐਮ ਲੀਰਸ਼ ਨੇ ਸਿੱਖ ਇਤਿਹਾਸਕਰ ਸ: ਭੁਪਿੰਦਰ ਸਿੰਘ ਹੌਲੈਂਡ ਦੇ ਪੱਤਰ ਦੇ ਜਵਾਬ ਵਿੱਚ ਸਾਫ ਕਰਦਿਆਂ ਦੱਸਿਆ ਕਿ ਸਿੱਖਾਂ ਨੂੰ ਜਨਤਕ ਥਾਵਾਂ 'ਤੇ ਦਸਤਾਰ ਅਤੇ ਕਰਾਰ ਪਹਿਨਣ ਦੀ ਪੂਰੀ ਖੁੱਲ ਹੈ ਅਤੇ ਪੁਲਿਸ, ਫੌਜ ਅਤੇ ਹੋਰ ਨਿਆਇਕ ਪ੍ਰਸਾਸ਼ਨ 'ਚ ਦਸਤਾਰ ਸਮੇਤ ਕਰਾਰ ਪਹਿਨ ਕੇ ਨੌਕਰੀ ਕਰਨ ਦਾ ਵੀ ਪੂਰਾ ਹੱਕ ਹੈ ।
ਹੌਲੈਂਡ ਸਰਕਾਰ ਦੇ ਇਸ ਹਾਂ ਪੱਖੀ ਰਵੱਈਏ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ: ਭੁਪਿੰਦਰ ਸਿੰਘ ਨੇ ਕਿਹਾ ਬਾਕੀ ਯੂਰਪੀਨ ਦੇਸ਼ਾਂ 'ਚ ਵਸਦੇ ਸਿੱਖ ਭਾਈਚਾਰੇ ਨੂੰ ਸਰਕਾਰਾਂ ਨਾਲ ਤਾਲਮੇਲ ਮੇਲ ਬਣਾ ਕੇ ਅਜਿਹੀਆਂ ਕੋਸਿਸ਼ਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਬਾਣੀ ਅਤੇ ਬਾਣੇ ਦੇ ਧਾਰਨੀ ਸਿੱਖ ਬੱਚਿਆਂ ਦਾ ਭਵਿਖ ਸੁਰੱਖਿਅਤ ਬਣਾ ਸਕੀਏ ।
| Reactions: |
ਖਹਿਰਾ ਵੱਲੋਂ ਚੌਧਰੀ ਸੰਤੋਖ ਸਿੰਘ ਦੀ ਹਿਮਾਇਤ ਦਾ ਐਲਾਂਨ
ਈਪਰ,ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੰਡੀਅਨ ਓਵਰਸੀਜ਼ ਕਾਂਗਰਸ ਬੈਲਜ਼ੀਅਮ ਦੇ ਚੇਅਰਮੈਨ ਅਤੇ ਚੜਦੀ ਕਲਾ ਸਪੋਰਟਸ ਕਲੱਬ ਦੇ ਸ੍ਰਪਰਸਤ ਉਘੇ ਕਾਰੋਬਾਰੀ ਸ: ਸੁਰਜੀਤ ਸਿੰਘ ਖਹਿਰਾ ਨੇ ਫਿਲੌਰ ਹਲਕੇ 'ਤੋ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੀ ਹਿਮਾਇਤ ਦਾ ਐਲਾਂਨ ਕੀਤਾ ਹੈ ।ਸ: ਖਹਿਰਾ ਦਾ ਕਹਿਣਾ ਹੈ ਕਿ ਚੌਧਰੀ ਸੰਤੋਖ ਸਿੰਘ ਨੇ ਹਲਕੇ ਦੇ ਵਿਕਾਸ ਲਈ ਬਹੁਤ ਸਲਾਘਯੋਗ ਕੰਮ ਕੀਤੇ ਹਨ ਜਿਸ ਕਾਰਨ ਉਹ ਜਲਦੀ ਹੀ ਚੌਧਰੀ ਦੀ ਭਾਰੀ ਬਹੁਮਤ ਨਾਲ ਜਿੱਤ ਲਈ ਤਨੋ,ਮਨੋ ਅਤੇ ਧਨੋ ਚੋਣ ਪ੍ਰਚਾਰ ਲਈ ਅਗਲੇ ਦਿਨੀ ਪੰਜਾਬ ਜਾ ਰਹੇ ਹਨ ।
ਸ: ਖਹਿਰਾ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਸਰਕਾਰ 'ਤੋ ਦੁੱਖੀ ਲੋਕ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ ਜਿਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ ।
| Reactions: |
ਪਿਛਲੇ ਪੰਜਾਹ ਸਾਲਾ ਤੋਂ ਸਵਰਗਵਾਸੀ ਸ.ਸਤਨਾਮ ਸਿੰਘ ਬਾਜਵਾ ਅਤੇ ਮੋਜੂਦਾ ਐਮ ਪੀ ਸ.ਪ੍ਰਤਾਪ ਸਿੰਘ ਬਾਜਵਾ ਅਤੇ ਉਹਨਾਂ ਦੇ ਛੋਟੇ ਭਾਈ ਸ.ਫਤਹਿਜੰਗ ਸਿੰਘ ਬਾਜਵਾ ਨੇ ਇਲਾਕੇ ਅੰਦਰ ਭਾਰੀ ਵਿ
ਐਨ ਆਰ ਆਈ ਸਭਾ ਪੰਜਾਬ ਜਰਮਨੀ ਦੇ ਸੀਨੀਅਰ ਮੀਤ ਪ੍ਰਧਾਨ ਸ.ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਸਾਥੀਆਂ ਸਮੇਤ ਪੰਜਾਬ ਵਿਖੇ ਵਿਧਾਨ ਸਭਾ ਚੋਣਾਂ ਲਈ ਸਾਰੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਪਤਰਕਾਰਾ ਨਾਲ ਗਲਬਾਤ ਕਰਦਿਆਂ ਸ.ਮਨਮੋਹਣ ਸਿੰਘ ਨੇ ਕਿਹਾ ਕਿ ਮਾਝੇ ਦੇ ਜਰਨੈਲ ਅਤੇ ਜਿਲਾ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਸ.ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਪੰਜਾਬ ਭਰ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਜਿਥੇ ਮੈ ਅਪਣੇ ਜਿਲੇ ਦੀਆਂ 10 ਉਮੀਦਵਾਰਾਂ ਲਈ ਪ੍ਰਚਾਰ ਕਰ ਰਿਹਾ ਹਾਂ ਉਥੇ ਬਾਕੀ ਦੇ ਸਾਰੇਸਾਥੀ ਪੰਜਾਬ ਦੇ ਵਖ ਵਖ ਜਿਲਿਆਂ ਵਿਚ ਅਪਣੇ ਅਪਣੇ ਇਲਾਕਿਆਂ ਵਿਚ ਪਾਰਟੀ ਉਮੀਦਵਾਰਾਂ ਲਈ ਦਿਨ ਰਾਤ ਸਖਤ ਮੇਹਨਤ ਕਰ ਰਹੇ ਹਨ ਤਾਂ ਜੋ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਸਾਰੀਆਂ ਸੀਟਾਂ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੀ ਦੀ ਝੋਲੀ ਵਿਚ ਪਾਕੇ ਉਹਨਾਂ ਨੂੰ ਪੰਜਾਬ ਦਾ ਅਗਲਾ ਮੁਖ ਮੰਤਰੀ ਬਣਾਇਆ ਜਾ ਸਕੇ। ਸ.ਮਨਮੋਹਣ ਸਿੰਘ ਨੇ ਕਿਹਾ ਕਿ ਬੜੀ ਖੁਸੀ ਦੀ ਗਲ ਹੈ ਕਿ ਜਿਲਾਂ ਗੁਰਦਾਸਪੁਰ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਕਾਂਗਰਸ ਭਾਰੀ ਬਹੁਮਤ ਨਾਲ ਜਿਤ ਹਾਸ਼ਿਲ ਕਰਕੇ ਇਕ ਨਵਾਂ ਇਤਿਹਾਸ ਬਣਾਉਣਗੇ। ਕਾਦੀਆ ਵਿਧਾਨ ਸਭਾ ਦੀ ਉਮੀਦਵਾਰ ਬੀਬੀ ਚਰਨਜੀਤ
| Reactions: |
ਬੱਬੂ ਮਾਂਨ ਦੀ ਸਿਆਸਤ ਨੇ ਪ੍ਰਸੰਸ਼ਕ ਕੀਤੇ ਨਿਰਾਸ਼
ਈਪਰ, ਬੈਲਜ਼ੀਅਮ 18 ਜਨਵਰੀ ( ਪ੍ਰਗਟ ਸਿੰਘ ਜੋਧਪੁਰੀ ) ਉੱਘੇ ਪੰਜਾਬੀ ਲੋਕ ਗਾਇਕ ਬੱਬੂ ਮਾਂਨ ਜੋ ਕਿ ਨੌਜਵਾਂਨ ਵਰਗ ਦੇ ਬਹੁਤ ਹੀ ਚਹੇਤੇ ਹਨ ਅਤੇ ਗਾਹੇ-ਵਿਗਾਹੇ ਹਮੇਸਾਂ ਹੀ ਮਾੜੀ ਸਿਆਸਤ ਦਾ ਵਿਰੋਧ ਕਰਦੇ ਰਹਿੰਦੇਂ ਹਨ ਦੇ ਪਿਛਲੇ ਦਿਨੀ ਇੱਕ ਬਦਨਾਮ ਕਾਂਗਰਸੀ ਲਈ ਵੋਟਾਂ ਮੰਗਣ ਕਾਰਨ ਪ੍ਰਸੰਸ਼ਕ ਬਹੁਤ ਨਿਰਾਸ ਪਾਏ ਜਾ ਰਹੇ ਹਨ । ਬੱਬੂ ਮਾਂਨ ਜੋ ਪੰਜਾਬੀ ਸੰਗੀਤ ਪ੍ਰੇਮੀਆਂ ‘ਚ ਇੱਕ ਇਨਕਲਾਬੀ ਗਾਇਕ, ਸਿੱਖ ਧਰਮ ‘ਚ ਅਟੁੱਟ ਵਿਸਵਾਸ਼ ਰੱਖਣ ਵਾਲਾ ਡੇਰਾਵਾਦ ਵਿਰੋਧੀ ਅਤੇ ਜਾਲਮਾਂ ਨੂੰ ਅਪਣੇ ਗੀਤਾਂ ਰਾਹੀ ਲਲਕਾਰਨ ਵਾਲਾ ਕਲਾਕਾਰ ਮੰਨਿਆਂ ਜਾਦਾਂ ਸੀ ਵੱਲੋਂ ਅਨੇਕਾਂ ਸਿੱਖ ਨੌਜਵਾਨਾਂ ਦੇ ਕਾਤਿਲ ਬਦਨਾਂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਬਲਾਤਕਾਰ ਦੇ ਇਲਜਾਂਮ ‘ਚ ਦੋਸ਼ੀ ਪੋਤਰੇ ਗੁਰਕੀਰਤ ਕੋਟਲੀ ਦੇ ਹੱਕ ‘ਚ ਵੋਟਾਂ ਮੰਗਣ ਦੀਆਂ ਅਖ਼ਬਾਰੀ ਸੁਰਖੀਆਂ ‘ਤੇ ਅਜੇ ਤੱਕ ਵੀ ਉਸਦੇ ਚਹੇਤੇ ਸਰੋਤਿਆਂ ਨੂੰ ਯਕੀਨ ਨਹੀ ਹੋ ਰਿਹਾ । ਬੱਬੂ ਦੇ ਚਹੇਤਿਆਂ ਬੈਲਜ਼ੀਅਮ ‘ਤੋ ਮਨਪ੍ਰੀਤ ਸਿੰਘ ਸਂਧੂ, ਪ੍ਰਮਿੰਦਰ ਸਿੰਘ ਜੋਧਪੁਰੀ, ਕੁਲਜੀਤ ਸਿੰਘ ਨਿਊਜੀਲੈਂਡ ਅਤੇ ਰਾਜਿੰਦਰ ਰਾਏ ਫਿਲੀਪਾਈਨ ਨੇ ਕਿਹਾ ਕਿ ਉਹਨਾਂ ਨੂੰ ਅਜੇ ਵੀ ਉਮੀਦ ਹੈ ਕਿ ਬੱਬੂ ਮਾਂਨ ਅਪਣੀ ਗਲਤੀ ਨੂੰ ਦਰੁਸਤ ਕਰਕੇ ਸਰੋਤਿਆਂ ਦੀ ਭਾਵਨਾਵਾਂ ਦੀ ਕਦਰ ਕਰਦਾ ਹੋਇਆਂ ਮੁੜ ਪਹਿਲਾਂ ਵਾਂਗ ਹੀ ਪੰਜਾਬੀ ਗਾਇਕੀ ‘ਚ ਨਵੇਂ ਕੀਰਤੀਮਾਂਨ ਸਥਾਪਿਤ ਕਰਦਾ ਰਹੇਗਾ ।
| Reactions: |
ਡਾ: ਆਹਲੂਵਾਲੀਆ ਦੀ ਵਿਦੇਸ਼ਾਂ 'ਚ ਵੀ ਭਾਰੀ ਵਿਰੋਧਤਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਬਾਨੀ ਉਪ-ਕੁਲਪਤੀ ਡਾ: ਜਸਵੀਰ ਸਿੰਘ ਆਹਲੂਵਾਲੀਆ ਦੇ ਗੋਲੀ ਕਾਂਡ 'ਚੋ ਬਚਣ 'ਤੋ ਬਾਅਦ ਕੱਲ ਦੁਬਾਰਾ ਚਾਰਜ ਨਾ ਸੰਭਾਲਣ ਨੂੰ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਯੂਰਪੀਨ ਯੂਥ ਵਿੰਗ ਦੇ ਆਗੂਆਂ ਨੇ ਮਾਨ ਦਲ ਅਤੇ ਪੰਥਕ ਜਥੇਬੰਦੀਆਂ ਦੀ ਜਿੱਤ ਕਰਾਰ ਦਿੱਤਾ ਹੈ ।
ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਬੇਸੱਕ ਅਖੌਤੀ ਪੰਥਕ ਸਰਕਾਰ ਆਹਲੂਵਾਲੀਆ ਨੂੰ ਮੁੜ ਰਾਤ ਬਿਰਾਤੇ ਜਰੂਰ ਬਿਰਾਜਮਾਨ ਕਰ ਦੇਵੇਗੀ ਪਰ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਇਸ ਗੰਭੀਰ ਦੋਸ਼ਾ 'ਚ ਘਿਰੇ ਵਿਵਾਦਿਤ ਵਿਅਕਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤਰ ਨਾਂ 'ਤੇ ਬਣੀ ਸੰਸਥਾਂ ਦਾ ਕਾਰਜਕਾਰ ਸੰਭਾਲਣ ਦਾ ਡਟ ਕੇ ਵਿਰੋਧ ਕਰਦਾ ਰਹੇਗਾ ।
ਬਿਆਨ ਜਾਰੀ ਕਰਨ ਵਾਲਿਆਂ 'ਚ ਬੈਲਜੀਅਮ 'ਤੋ ਰਮਨਦੀਪ ਸਿੰਘ ਬਰਨਾਲਾ, ਜਸਪ੍ਰੀਤ ਸਿੰਘ, ਰਿੰਕੂ ਖਾਲਸਾ, ਹਰਮੀਤ ਸਿੰਘ ਬੌਬੀ, ਜਰਮਨ 'ਤੋ ਬਿਕਰਮਜੀਤ ਸਿੰਘ, ਹਰਮਨ ਸਿੰਘ , ਗੁਰਪਿੰਦਰਪਾਲ ਸਿੰਘ, ਗੁਰਬਾਜ਼ ਸਿੰਘ, ਵਰਿੰਦਰਪਾਲ ਸਿੰਘ ਅਮਰੀਕਾ ਅਤੇ ਕਰਮਜੀਤ ਸਿੰਘ ਪੁਰਤਗਾਲ ਆਦਿ ਸਾਮਲ ਹਨ ।
ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਬੇਸੱਕ ਅਖੌਤੀ ਪੰਥਕ ਸਰਕਾਰ ਆਹਲੂਵਾਲੀਆ ਨੂੰ ਮੁੜ ਰਾਤ ਬਿਰਾਤੇ ਜਰੂਰ ਬਿਰਾਜਮਾਨ ਕਰ ਦੇਵੇਗੀ ਪਰ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਇਸ ਗੰਭੀਰ ਦੋਸ਼ਾ 'ਚ ਘਿਰੇ ਵਿਵਾਦਿਤ ਵਿਅਕਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤਰ ਨਾਂ 'ਤੇ ਬਣੀ ਸੰਸਥਾਂ ਦਾ ਕਾਰਜਕਾਰ ਸੰਭਾਲਣ ਦਾ ਡਟ ਕੇ ਵਿਰੋਧ ਕਰਦਾ ਰਹੇਗਾ ।
ਬਿਆਨ ਜਾਰੀ ਕਰਨ ਵਾਲਿਆਂ 'ਚ ਬੈਲਜੀਅਮ 'ਤੋ ਰਮਨਦੀਪ ਸਿੰਘ ਬਰਨਾਲਾ, ਜਸਪ੍ਰੀਤ ਸਿੰਘ, ਰਿੰਕੂ ਖਾਲਸਾ, ਹਰਮੀਤ ਸਿੰਘ ਬੌਬੀ, ਜਰਮਨ 'ਤੋ ਬਿਕਰਮਜੀਤ ਸਿੰਘ, ਹਰਮਨ ਸਿੰਘ , ਗੁਰਪਿੰਦਰਪਾਲ ਸਿੰਘ, ਗੁਰਬਾਜ਼ ਸਿੰਘ, ਵਰਿੰਦਰਪਾਲ ਸਿੰਘ ਅਮਰੀਕਾ ਅਤੇ ਕਰਮਜੀਤ ਸਿੰਘ ਪੁਰਤਗਾਲ ਆਦਿ ਸਾਮਲ ਹਨ ।
| Reactions: |
ਬੈਲਜ਼ੀਅਮ 'ਚ ਭਾਈ ਜਿੰਦਾ ਦੀ ਮਾਤਾ ਨਮਿੱਤ ਅਰਦਾਸ ਸਮਾਗਮ 'ਚ ਭਾਰੀ ਇਕੱਠ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਕੌਮ ਦੇ ਮਹਾਂਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਤਾ ਸਰਦਾਰਨੀ ਗੁਰਨਾਮ ਕੌਰ ਦੀ ਆਤਮਿਕ ਸਾਂਤੀ ਲਈ ਇੱਕ ਅਰਦਾਸ ਸਮਾਂਗਮ ਅਤੇ ਸਮੂਹ ਸ਼ਹੀਦਾਂ ਦੀ ਯਾਦ 'ਚ ਇੱਕ ਸ਼ਰਧਾਂਜਲੀ ਸਮਾਗਮ ਇਥੋ ਦੀ ਇੰਟਰਨੈਸ਼ਨਲ ਸਿੱਖ ਕੌਸ਼ਲ ਅਤੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਪ੍ਰਬੰਧਕ ਕਮੇਟੀ ਵੱਲੋ ਕਰਵਾਇਆ ਗਿਆ । ਜਿਸ ਵਿੱਚ ਯੂਰਪ ਭਰ 'ਚੋ ਆਏ ਬੁਲਾਰਿਆਂ ਨੇ ਜਿਥੇ ਮਾਤਾ ਗੁਰਨਾਮ ਕੌਰ ਦੀ ਦਲੇਰੀ ਭਰੀ ਜਿੰਦਗੀ ਅਤੇ ਉਹਨਾਂ ਦੀ ਕੁੱਖੋਂ ਜਨਮੇ ਭਾਈ ਜਿੰਦਾ ਦੀ ਸ਼ਹਾਦਤ ਬਾਰੇ ਵਿਸਥਾਰ ਸਹਿਤ ਵਰਨਣ ਕੀਤਾ ਉਥੇ ਸਿੱਖ ਸੰਘਰਸ਼ Ḕਚ ਅਣਮੁੱਲੀਆਂ ਜਾਨਾ ਵਾਰ ਗਏ ਸਮੂਹ ਸ਼ਹੀਦਾਂ ਨੂੰ ਵੀ ਸਰਧਾ ਦੇ ਫੁੱਲ ਭੇਟ ਕੀਤੇ । ਇੰਗਲੈਂਡ 'ਤੋ ਵਿਸ਼ੇਸ਼ ਤੌਰ 'ਤੇ ਪਹੁੰਚੇ ਜਾਗੋ ਵਾਲੇ ਸਿੰਘਾਂ ਦੇ ਜਥੇ ਨੇ ਸਿੱਖ ਕੌਂਮ ਦੇ ਸਾਨਾਂਮੱਤੇ ਇਤਿਹਾਸ ਨੂੰ ਗਾ ਕੇ ਸੰਗਤ ਨੂੰ ਨਿਹਾਲ ਕੀਤਾ ।
ਫਰਾਂਸ 'ਤੋ ਆਏ ਜਥੇਦਾਰ ਗੁਰਦਿਆਲ ਸਿੰਘ, ਕਰਮਜੀਤ ਸਿੰਘ ਪੈਡਰੋ, ਇਕਵਾਲ ਸਿੰਘ ਭੱਟੀ ਲਾ-ਕੋਰਨੇ, ਕੁਲਦੀਪ ਸਿੰਘ ਲਾ-ਬੁਰਜੇ, ਰੇਡੀਓ ਸੰਚਾਲਕ ਸਿੰਗਾਰਾ ਸਿੰਘ ਮਾਨ, ਜਗਮੋਹਣ ਸਿੰਘ, ਸੁਖਵੀਰ ਸਿੰਘ ਕੰਗ, ਸਮਸ਼ੇਰ ਸਿੰਘ ਸੇਰਾ, ਵਰਿੰਦਰ ਸਿੰਘ ਮਾਨ ਗੁਰੂਘਰ ਬੋਂਦੀ, ਬਸੰਤ ਸਿੰਘ
ਫਰਾਂਸ 'ਤੋ ਆਏ ਜਥੇਦਾਰ ਗੁਰਦਿਆਲ ਸਿੰਘ, ਕਰਮਜੀਤ ਸਿੰਘ ਪੈਡਰੋ, ਇਕਵਾਲ ਸਿੰਘ ਭੱਟੀ ਲਾ-ਕੋਰਨੇ, ਕੁਲਦੀਪ ਸਿੰਘ ਲਾ-ਬੁਰਜੇ, ਰੇਡੀਓ ਸੰਚਾਲਕ ਸਿੰਗਾਰਾ ਸਿੰਘ ਮਾਨ, ਜਗਮੋਹਣ ਸਿੰਘ, ਸੁਖਵੀਰ ਸਿੰਘ ਕੰਗ, ਸਮਸ਼ੇਰ ਸਿੰਘ ਸੇਰਾ, ਵਰਿੰਦਰ ਸਿੰਘ ਮਾਨ ਗੁਰੂਘਰ ਬੋਂਦੀ, ਬਸੰਤ ਸਿੰਘ
| Reactions: |
ਸਾਨੂੰ ਪੌੜੀਆਂ ਬਣਾ ਕੇ ਕਈ ਕਮੀਨੇ.... ਚੁਬਾਰਿਆਂ 'ਤੇ ਚੜ੍ਹੇ ਬੈਠੇ ਆ...!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) ਅਜੋਕੇ ਨਵੇਂ ਦੌਰ ਦੀ ਪੰਜਾਬੀ ਗੀਤਕਾਰੀ ਵਿੱਚ ਗੁਰਨਾਮ ਗਾਮਾ ਤੇ ਸ਼ਹਿਬਾਜ਼ ਨਾਂ ਦੇ ਦੋ ਸਕੇ ਭਰਾਵਾਂ ਤੋਂ ਸ਼ਾਇਦ ਹੀ ਕੋਈ ਅਣਜਾਣ ਹੋਵੇ। ਜਿੱਥੇ ਸਹਿਬਾਜ਼ ਦੇ ਸੰਜ਼ੀਦਾ ਗੀਤਾਂ ਦੀ ਚਰਚਾ ਹੁੰਦੀ ਹੈ ਉੱਥੇ ਗਾਮੇ ਦੀ ਠੇਠ ਪੇਂਡੂ ਲੇਖਣ ਸ਼ੈਲੀ ਵੀ ਕਿਸੇ ਨੇ ਅਣਗੌਲਿਆਂ ਨਹੀਂ ਕੀਤੀ। ਆਮ ਜਨਜੀਵਨ ਨਾਲ ਜੁੜੀਆਂ ਗੱਲਾਂ ਹਮੇਸ਼ਾ ਹੀ ਗਾਮੇ ਦੇ ਗੀਤਾਂ ਦਾ ਹਿੱਸਾ ਬਣਦੀਆਂ ਰਹੀਆਂ ਹਨ। ਅੱਜ ਤੋਂ ਤਿੰਨ ਕੁ ਵਰ੍ਹੇ ਪਹਿਲਾਂ ਨਿਹਾਲ ਸਿੰਘ ਵਾਲਾ ਤੋਂ ਪੱਤਰਕਾਰੀ ਕਰਦਾ ਸਾਂ ਅਤੇ ਗਾਮੇ ਦੇ ਘਰ ਤੋਂ ਮਸਾਂ ਅੱਧਾ ਕੁ ਕਿਲੋਮੀਟਰ 'ਤੇ ਹੀ ਦਫ਼ਤਰ ਸੀ। ਦੋਵਾਂ ਭਰਾਵਾਂ ਨਾਲ ਦੁਆ-ਸਲਾਮ ਹੁੰਦੀ ਰਹਿੰਦੀ ਸੀ। ਪਰ 'ਪ੍ਰਦੇਸੀ' ਹੋਣ ਤੋਂ ਬਾਦ ਸੰਪਰਕ ਟੁੱਟ ਗਿਆ। ਇੱਕ ਦਿਨ ਬੈਠਿਆਂ ਬੈਠਿਆਂ ਗਾਮੇ ਦੇ ਮਸਤ-ਮਲੰਗ ਸੁਭਾਅ ਦੀ ਯਾਦ ਆ ਗਈ ਤਾਂ ਅਚਨਚੇਤ ਹੀ ਯੂ-ਟਿਊਬ 'ਚ 'ਗੁਰਨਾਮ ਗਾਮਾ' ਲਿਖ ਬੈਠਾ। ਚਿਣ ਚਿਣ ਪਾਏ ਪੇਚਾਂ ਵਾਲੀ ਸੰਤਰੀ ਜਿਹੀ ਪੱਗ ਬੰਨ੍ਹੀ ਬੈਠਾ ਬਾਈ ਗਾਮਾ ਸਾਹਮਣੇ ਸੀ। ਜਿਉਂ ਹੀ ਵੀਡੀਓ ਚਲਾਈ ਤਾਂ ਗਾਮੇ ਦੀ ਆਪਣੀ ਆਵਾਜ਼ 'ਚ ਗਾਇਆ ਗੀਤ ਵੱਜਣ ਲੱਗਾ,"ਸਾਨੂੰ ਪੌੜੀਆਂ ਬਣਾ ਕੇ ਕਈ ਕਮੀਨੇ,ਚੁਬਾਰਿਆਂ 'ਤੇ ਚੜ੍ਹੇ ਬੈਠੇ ਆ।ਸਾਲੇ ਕੰਜਰ ਭੈਣ ਦੇ ਦੀਨੇ,ਇੱਕ ਦੋ ਨਹੀਂ ਬੜੇ ਬੈਠੇ ਆ।"ਦਿਲੀਂ ਦੁੱਖ ਹੋਇਆ ਕਿ ਗਾਮੇ ਨੂੰ ਐਸਾ ਕੀ ਦੁੱਖ ਲੱਗ ਗਿਆ ਕਿ ਉਹਨੇ ਆਪਣੀ ਗੁੰਝਲੀ 'ਚ ਸਭ ਵਲ੍ਹੇਟ ਲਏ? ਕੀ ਲੋੜ ਪੈ ਗਈ ਹੋਣੀ ਐ ਗਾਮੇ
| Reactions: |
ਬੈਲਜ਼ੀਅਮ 'ਚ ਅਣਖ ਲਈ ਪਹਿਲਾ ਕਤਲ ਕੇਸ....ਪਾਕਿਸਤਾਨੀ ਕੁੜੀ ਨੇ ਗੋਰੇ ਦੇ ਇ਼ਸਕ 'ਚ ਜਾਨ ਗਵਾਈ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇਥੋ ਦੇ ਛ਼ਲਾਰਵਾ ਸਹਿਰ ਦੀ ਉੱਚ ਅਦਾਲਤ ਨੇ ਇੱਕ ਪਾਕਿਸਤਾਨੀ ਪਰਿਵਾਰ ਨੂੰ ਅਪਣੀ ਹੀ ਧੀ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ ।ਲੋਦਲਿੰਸਾਰਤ 'ਚ 22 ਅਗਸਤ 2007 ਨੂੰ ਕਤਲ ਹੋਈ ਸਾਦੀਆ ਸ਼ੇਖ ਦਾ ਕਤਲ ਉਸ ਦੇ ਇੱਕ ਗੋਰੇ ਨੌਜਵਾਨ ਜੀਨ ਨਾਵਾਰੇ ਨਾਲ ਪਿਆਰ ਸਬੰਧਾਂ ਕਾਰਨ ਹੋਇਆ ਹੈ । ਕਿਉਕਿ ਸਾਦੀਆ ਦੇ ਮਾਪੇ ਉਸਨੂੰ ਪਾਕਿਸਤਾਨ ਰਹਿੰਦੇ ਇੱਕ ਚਚੇਰੇ ਭਰਾ ਨਾਲ ਨਿਕਾਹ ਕਰਨ ਲਈ ਮਜਬੂਰ ਕਰ ਰਹੇ ਸਨ ਦੇ ਕਾਰਨ ਲੜਕੀ ਨੇ ਪਰਿਵਾਰ ਨਾਲੋ ਦੂਰ ਬਣਾ ਲਈ ਸੀ ।
20 ਸਾਲਾ ਸਾਦੀਆ ਨੂੰ ਗੋਲੀ ਮਾਰਨ ਵਾਲੇ ਉਸਦੇ ਭਰਾ ਮੁਦਾਸਰ ਨੇ ਗੁਨਾਹ ਕਬੂਲਦਿਆਂ ਇਸ ਸਭ ਲਈ ਸਿਰਫ ਅਪਣੇ ਆਪ ਨੂੰ ਹੀ ਜਿੰਮੇਬਾਰ ਆਖਿਆ ਪਰ ਅਦਾਲਤ ਨੇ ਉਸ ਨੂੰ 15 ਸਾਲ ਦੀ ਸਜਾ ਸੁਣਾਉਦਿਆਂ ਇਸ ਸਾਜਿਸ਼ 'ਚ ਸਾਮਿਲ ਹੋਣ ਅਤੇ ਮੁਦਾਸਰ ਨੂੰ ਉਕਸਾਉਣ ਦੇ ਦੋਸਾਂ ਕਾਰਨ ਮ੍ਰਿਤਕ ਦੀ ਮਾਂ ਪਰਵੀਨ ਨੂੰ 20 ਸਾਲ, ਪਿਤਾ ਤਾਰਿਕ ਸ਼ੇਖ ਨੂੰ 25 ਅਤੇ ਇੱਕ ਭੈਣ ਸਰਾਇਆ ਨੂੰ 5 ਸਾਲ ਦੀ ਸਜਾ ਸੁਣਾਈ ਹੈ।
| Reactions: |
ਬੈਲਜ਼ੀਅਮ 'ਚ ਗੋਲੀ ਕਾਂਡ 6 ਮਰੇ 123 ਜਖ਼ਮੀ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਲੀਅਜ਼ ਸਹਿਰ ਦੇ ਕੇਂਦਰ 'ਚ ਵਾਪਰੇ ਕਾਂਡ ਨੂੰ ਬੈਲਜ਼ੀਅਮ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ 'ਤੋ ਵੱਡਾ ਗੋਲੀ-ਕਾਂਡ ਮੰਨਿਆ ਜਾ ਰਿਹਾ ਹੈ ਜਿਸ ਵਿੱਚ ਮਰਨ ਵਾਲਿਆ ਦੀ ਗਿਣਤੀ 6 ਅਤੇ ਜਖ਼ਮੀਆਂ ਦੀ 123 ਹੋ ਗਈ ਹੈ ਜਿਹਨਾਂ 'ਚ ਇਮਤਿਹਾਨ ਦੇ ਕੇ ਘਰ ਨੂੰ ਪਰਤ ਰਹੇ ਸੋਲਾ, ਸਤਾਰਾਂ ਅਤੇ ਵੀਹ ਸਾਲ ਦੇ ਨੌਜਵਾਨ, ਇੱਕ 23 ਮਹੀਨਿਆਂ ਦਾ ਬੱਚਾ ਅਤੇ ਇੱਕ 75 ਸਾਲ ਦੀ ਬਜੁਰਗ ਔਰਤ ਸਮੇਤ ਹਮਲਾਵਰ ਖੁਦ ਸਾਮਿਲ ਹੈ ।33 ਸਾਲਾ ਨੋਰਦੀ ਅਮਰਾਨੀ ਜੋ ਅਕਤੂਬਰ 2007 'ਚ 2800 ਭੰਗ ਦੇ ਬੂਟੇ ਅਤੇ ਨਜਾਇਜ ਹਥਿਆਰ ਰੱਖਣ ਦੇ ਦੋਸ 'ਚ 58 ਮਹੀਨਿਆ ਦੀ ਸਜਾ ਅਤੇ 11 ਹਜਾਰ ਯੂਰੋ ਜੁਰਮਾਨਾ ਭੁਗਤ ਚੱੁਕਾ ਸੀ ਨੂੰ ਅਜੇ ਪਿਛਲੇ ਸਾਲ ਸਰਤਾਂ ਸਹਿਤ ਰਿਹਾਅ ਕੀਤਾ ਸੀ ।
| Reactions: |
ਸਕੇ ਪਿਉ 'ਤੇ ਵੀ ਯਕੀਨ ਨਾ ਕਰਨ ਦਾ ਨਾਂਅ ਹੈ "ਰਾਜਨੀਤੀ"
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)ਧੰਨ ਐਂ ਰਾਜਨੀਤੀਏ ਤੂੰ.... ਜਿਹੜੀ ਨੇਤਾਵਾਂ ਨੂੰ ਥੁੱਕ ਕੇ ਚੱਟਣਾ ਵੀ ਸਿਖਾ ਦਿੰਨੀ ਏਂ ਤੇ ਪਿਛਲੇ ਵੇਲਿਆਂ ਚ ਕੀਤੇ ਕਾਰਿਆਂ ਨੂੰ ਭੁਲਾ ਵੀ ਦਿੰਨੀਂ ਏਂ। ਪਤਾ ਨਹੀਂ ਕੀ ਘੋਲ ਕੇ ਪਿਆਉਨੀਂ ਏਂ ਕਿ ਜਿਸ ਦਿਨ ਆਮ ਬੰਦਾ ਤੇਰੇ ਅਧਿਕਾਰ ਖੇਤਰ 'ਚ ਆ ਗਿਆ, ਓਹ ਬੰਦਾ ਨਹੀਂ ਰਹਿੰਦਾ ਸਗੋਂ 'ਨੇਤਾ' ਬਣ ਜਾਂਦੈ। ਬੰਦੇ ਤੇ ਨੇਤਾ ਦਾ ਫਰਕ ਵੀ ਸ਼ਾਇਦ ਓਨਾ ਕੁ ਹੀ ਹੁੰਦੈ ਜਿੰਨਾ ਇੱਕ ਜਿਉਂਦੀ ਜਾਗਦੀ ਜ਼ਮੀਰ ਵਾਲੇ ਤੇ ਇੱਕ ਮਰ ਚੁੱਕੀ ਜ਼ਮੀਰ ਵਾਲੇ ਸ਼ਰੀਰਾਂ ਵਿਚਕਾਰ। ਸ਼ਾਇਦ ਇਹ ਸਤਰਾਂ ਲਿਖਣ ਦਾ ਸਬੱਬ ਨਾ ਬਣਦਾ ਜੇ ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦਿਆਂ ਇੱਕ ਅਖਬਾਰ 'ਚ ਛਪਿਆ ਬਿਆਨ ਨਾ ਪੜ੍ਹਦਾ ਕਿ "ਬੇਰੁਜ਼ਗਾਰ ਨੌਜ਼ਵਾਨਾਂ ਨੂੰ ਵੀ ਆਪਣੀ ਗੱਲ ਕਹਿਣ ਦਾ ਹੱਕ-ਕੈਪਟਨ ਅਮਰਿੰਦਰ ਸਿੰਘ" ਇਸ ਤੋਂ ਅੱਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਾਹਿਬ, ਮੌਜੂਦਾ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਪੁੱਤਰ ਉਪ ਮੁੱਖ ਮੰਤਰੀ ਨੂੰ ਸ਼ਰਾਰਤੀ ਅਨਸਰ ਤੱਕ ਕਹਿ ਗਏ। ਨਾਲ ਹੀ ਇਹ ਵੀ ਕਿਹਾ ਕਿ ਅਕਾਲੀ ਵਰਕਰਾਂ ਵੱਲੋਂ ਬੇਰੁਜ਼ਗਾਰਾਂ ਨੂੰ ਬੇਰਹਿਮੀ ਨਾਲ
| Reactions: |
ਪੰਜਾਬ ਦੇ ਇੱਕ ਵੱਡੇ ਅਤੇ ਸੱਚੇ ਪੁਲਿਸ ਮੁਕਾਬਲੇ ਦੀ ਅਸਲੀਅਤ- ਭਾਗ 2
ਕਰਨਾਮਾ ਕਾਂਡ ਦਾ ਮਹਾਨ ਜਰਨੈਲ ਸ਼ਹੀਦ ਭਾਈ ਸੁਖਵਿੰਦਰ ਸਿੰਘ 'ਗੋਰਾ' ਪੱਪੂ-2ਲੇਖਕ-ਡਾ: ਸੁਖਪ੍ਰੀਤ ਸਿੰਘ ਉਦੋਕੇ
ਕਮਰੇ (R-1) ਦਰਵਾਜ਼ਾ ਫੱਟੀਆਂ ਦਾ ਬਣਿਆ ਸੀ, ਦਰਵਾਜ਼ੇ (D-1) ਦੀਆਂ ਵਿੱਥਾਂ ਵਿੱਚੋਂ ਅੰਦਰੋਂ ਸਿੰਘਾਂ ਨੂੰ ਵਿਹੜੇ ਵਿੱਚ ਸਭ ਕੁਝ ਸਾਫ਼ ਵਿਖਾਈ ਦੇ ਰਿਹਾ। ਭਾਈ ਗੋਰੇ ਨੇ ਨਾਲ਼ਦੇ ਸਿੰਘਾਂ ਵਿੱਚੋਂ ਦਲਜੀਤ ਸਿੰਘ ਨੂੰ ਸੱਜੇ ਪਾਸੇ ਖੜ੍ਹਾ ਕਰ ਲਿਆ ਅਤੇ ਪ੍ਰੇਮਜੀਤ ਸਿੰਘ ਨੂੰ ਖੱਬੇ ਪਾਸੇ, ਵਿਚਕਾਰ ਆਪ ਖੜ੍ਹਾ ਹੋ ਗਿਆ। ਅੰਦਰ ਸ਼ਿਸਤ ਲੈ, ਸਾਹ ਰੋਕੀ ਖੜ੍ਹੇ ਸਿੰਘਾਂ ਕੋਲ਼ ਹਥਿਆਰਾਂ ਦੀ ਤਰਤੀਬ ਇਸ ਤਰ੍ਹਾਂ ਸੀ:
ਭਾਈ ਪ੍ਰੇਮਜੀਤ ਸਿੰਘ (ਕਾਲਪਨਿਕ ਨਾਮ)ਏ.ਕੇ. 47 (ਖੱਬੇ)
ਭਾਈ ਸੁਖਵਿੰਦਰ ਸਿੰਘ ਗੋਰਾ (ਜੀ.ਪੀ.ਐਮ.ਗਨ) ਵਿਚਕਾਰ
ਭਾਈ ਦਿਲਜੀਤ ਸਿੰਘ ਏ.ਕੇ 47 ਨਾਲ਼ ਸੱਜੇ।
ਭਾਈ ਗੋਰੇ ਦੇ ਨਾਲ਼ ਦੇ ਸਿੰਘਾਂ ਨੂੰ ਹੌਲ਼ੀ ਜਿਹੀ ਕਿਹਾ,"ਹੁਣ ਦਰਵਾਜ਼ਾ ਖੁੱਲ੍ਹਦਿਆਂ ਹੀ ਫ਼ਾਇਰਿੰਗ
| Reactions: |
ਭੈਣ ਪ੍ਰੀਤਮ ਕੌਰ ਦੇ ਅਕਾਲ ਚਲਾਣੇ 'ਤੇ ਬੈਲਜ਼ੀਅਮ 'ਤੋ ਦੁੱਖ ਦਾ ਪ੍ਰਗਟਾਵਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਮੀਡੀਆ ਪੰਜਾਬ ਅਖ਼ਬਾਰ ਅਤੇ ਇੰਟਰਨੈਟ ਰੇਡੀਓੁ ਰਾਹੀ ਪੰਜਾਬੀ ਮਾਂ-ਬੋਲੀ ਦੀ ਸੇਵਾ 'ਚ ਅਹਿਮ ਯੋਗਦਾਨ ਪਾ ਰਹੇ ਸ: ਬਲਦੇਵ ਸਿੰਘ ਬਾਜਵਾ ਦੇ ਵੱਡੇ ਭੈਣ ਪ੍ਰੀਤਮ ਕੌਰ ਜੀ ਦੇ ਪਿਛਲੇ ਦਿਨੀ ਅਕਾਲ ਚਲਾਣਾ ਕਰ ਜਾਣ 'ਤੇ ਬੈਲਜ਼ੀਅਮ ਦੀਆਂ ਪ੍ਰਮੁੱਖ ਸਖ਼ਸੀਅਤਾਂ ਨੇ ਵੱਖ-ਵੱਖ ਬਿਆਨਾਂ 'ਚ ਦੱੁਖ ਦਾ ਪ੍ਰਗਟਾਵਾ ਕੀਤਾ ਹੈ । ਬਾਜਵਾ ਪਰਿਵਾਰ ਨਾਲ ਦੁੱਖ 'ਚ ਸਰੀਕ ਹੁੰਦਿਆਂ ਇਹਨਾਂ ਧਾਰਮਿਕ, ਸਿਆਸੀ ਅਤੇ ਸਮਾਜਿਕ ਆਗੂਆਂ ਨੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਉਹ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ ।
ਇਸ ਦੁੱਖ ਦੀ ਘੜੀ 'ਚ ਬਾਜਵਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ 'ਚ ਭਾਈ ਜਗਦੀਸ਼ ਸਿੰਘ ਭੂਰਾ ਇੰਟਰਨੈਸ਼ਨਲ ਸਿੱਖ ਕੌਸ਼ਲ, ਬੱਬਰ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ, ਐਨ ਆਰ ਸਭਾ ਦੇ ਆਗੂ ਅਤੇ ਉਘੇ ਕਾਰੋਬਾਰੀ ਤਰਸੇਮ ਸਿੰਘ ਸ਼ੇਰਗਿੱਲ, ਚੜਦੀ ਕਲਾ ਕਲੱਬ ਦੇ ਸੋਨੂੰ ਮੱਕੜ, ਸੋਨੀ ਬਠਲਾ, ਅਮਰਜੀਤ ਸਿੰਘ ਹਠੂਰ, ਕਾਂਗਰਸੀ ਆਗੂ ਅਤੇ ਵੇਟਲਿਫਟਰ ਤੀਰਥ ਰਾਮ, ਪੱਤਰਕਾਰਾਂ 'ਚ ਸ: ਅਮਰਜੀਤ ਸਿੰਘ ਭੋਗਲ, ਹਰਜੀਤ ਸਿੰਘ ਨੰਦੜਾ, ਹਰਚਰਨ ਸਿੰਘ ਢਿੱਲ੍ਹੋ, ਧਰਮਿੰਦਰ ਸਿੰਘ ਸਿੱਧੂ, ਪ੍ਰਗਟ ਸਿੰਘ ਜੋਧਪੁਰੀ ਅਤੇ ਇੰਗਲੈਡ 'ਤੋ ਮਨਦੀਪ ਖੁਰਮੀ ਹਿੰਮਤਪੁਰਾ ਸਾਮਿਲ ਹਨ ।
ਇਸ ਦੁੱਖ ਦੀ ਘੜੀ 'ਚ ਬਾਜਵਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ 'ਚ ਭਾਈ ਜਗਦੀਸ਼ ਸਿੰਘ ਭੂਰਾ ਇੰਟਰਨੈਸ਼ਨਲ ਸਿੱਖ ਕੌਸ਼ਲ, ਬੱਬਰ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ, ਐਨ ਆਰ ਸਭਾ ਦੇ ਆਗੂ ਅਤੇ ਉਘੇ ਕਾਰੋਬਾਰੀ ਤਰਸੇਮ ਸਿੰਘ ਸ਼ੇਰਗਿੱਲ, ਚੜਦੀ ਕਲਾ ਕਲੱਬ ਦੇ ਸੋਨੂੰ ਮੱਕੜ, ਸੋਨੀ ਬਠਲਾ, ਅਮਰਜੀਤ ਸਿੰਘ ਹਠੂਰ, ਕਾਂਗਰਸੀ ਆਗੂ ਅਤੇ ਵੇਟਲਿਫਟਰ ਤੀਰਥ ਰਾਮ, ਪੱਤਰਕਾਰਾਂ 'ਚ ਸ: ਅਮਰਜੀਤ ਸਿੰਘ ਭੋਗਲ, ਹਰਜੀਤ ਸਿੰਘ ਨੰਦੜਾ, ਹਰਚਰਨ ਸਿੰਘ ਢਿੱਲ੍ਹੋ, ਧਰਮਿੰਦਰ ਸਿੰਘ ਸਿੱਧੂ, ਪ੍ਰਗਟ ਸਿੰਘ ਜੋਧਪੁਰੀ ਅਤੇ ਇੰਗਲੈਡ 'ਤੋ ਮਨਦੀਪ ਖੁਰਮੀ ਹਿੰਮਤਪੁਰਾ ਸਾਮਿਲ ਹਨ ।
| Reactions: |
Subscribe to:
Posts (Atom)
