ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਲੀਅਜ਼ ਸਹਿਰ ਦੇ ਕੇਂਦਰ 'ਚ ਵਾਪਰੇ ਕਾਂਡ ਨੂੰ ਬੈਲਜ਼ੀਅਮ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ 'ਤੋ ਵੱਡਾ ਗੋਲੀ-ਕਾਂਡ ਮੰਨਿਆ ਜਾ ਰਿਹਾ ਹੈ ਜਿਸ ਵਿੱਚ ਮਰਨ ਵਾਲਿਆ ਦੀ ਗਿਣਤੀ 6 ਅਤੇ ਜਖ਼ਮੀਆਂ ਦੀ 123 ਹੋ ਗਈ ਹੈ ਜਿਹਨਾਂ 'ਚ ਇਮਤਿਹਾਨ ਦੇ ਕੇ ਘਰ ਨੂੰ ਪਰਤ ਰਹੇ ਸੋਲਾ, ਸਤਾਰਾਂ ਅਤੇ ਵੀਹ ਸਾਲ ਦੇ ਨੌਜਵਾਨ, ਇੱਕ 23 ਮਹੀਨਿਆਂ ਦਾ ਬੱਚਾ ਅਤੇ ਇੱਕ 75 ਸਾਲ ਦੀ ਬਜੁਰਗ ਔਰਤ ਸਮੇਤ ਹਮਲਾਵਰ ਖੁਦ ਸਾਮਿਲ ਹੈ ।33 ਸਾਲਾ ਨੋਰਦੀ ਅਮਰਾਨੀ ਜੋ ਅਕਤੂਬਰ 2007 'ਚ 2800 ਭੰਗ ਦੇ ਬੂਟੇ ਅਤੇ ਨਜਾਇਜ ਹਥਿਆਰ ਰੱਖਣ ਦੇ ਦੋਸ 'ਚ 58 ਮਹੀਨਿਆ ਦੀ ਸਜਾ ਅਤੇ 11 ਹਜਾਰ ਯੂਰੋ ਜੁਰਮਾਨਾ ਭੁਗਤ ਚੱੁਕਾ ਸੀ ਨੂੰ ਅਜੇ ਪਿਛਲੇ ਸਾਲ ਸਰਤਾਂ ਸਹਿਤ ਰਿਹਾਅ ਕੀਤਾ ਸੀ । ਮੋਰਾਕੋ ਮੂਲ ਦੇ ਇਸ ਹਤਿਆਰੇ ਨੂੰ ਅੱਜ ਪੁਲਿਸ ਨੇ ਪੁੱਛਗਿਸ ਦੇ ਸਿਲਸਿਲੇ 'ਚ ਬੁਲਾਇਆ ਸੀ ਪਰ ਉਹ ਪੁਲਿਸ ਕੋਲ ਪਹੁੰਚਣ ਦੀ ਬਜਾਏ ਝੋਲੇ 'ਚ ਗਰਨੇਡ ਅਤੇ ਹਥਿਆਰ ਪਾ ਸਹਿਰ ਦੇ ਮੁੱਖ ਚੌਂਕ ਜਿਥੇ ਕ੍ਰਿਸਮਿਸ ਮਾਰਕੀਟ ਵੀ ਲੱਗੀ ਸੀ ਕੋਲ ਪਹੁੰਚ ਗਿਆ ਅਤੇ ਕੁੱਝ ਗਰਨੇਡ ਸੁੱਟਣ 'ਤੋ ਬਾਅਦ ਫਾਇਰਿੰਗ ਸੁਰੂ ਕਰ ਦਿੱਤੀ ਜਿਸ ਨਾਲ ਹੁਣ ਤੱਕ ਦਾ ਭਿਆਨਿਕ ਕਾਂਡ ਵਾਪਰ ਗਿਆ । ਵੱਡੀ ਗਿਣਤੀ ਜਖਮੀਆਂ ਨੂੰ ਨਜਦੀਕ ਪੈਂਦੇ ਹੌਲੈਂਡ ਦੇ ਸਹਿਰ ਮਾਸਤਰਿਕ ਲਿਜਾਇਆ ਗਿਆ ਹੈ । ਪੁਲਿਸ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ । ਘਟਨਾਂ 'ਤੋ ਤੁਰੰਤ ਬਾਅਦ ਸਾਮ ਨੂੰ ਬੈਲਜ਼ੀਅਮ ਦੇ ਰਾਜੇ ਅਲਬਰਟ ਦੂਜੇ ਅਤੇ ਮਹਾਰਾਣੀ ਪਾਓੁਲਾ ਨੇ ਅਤੇ ਪ੍ਰਧਾਨ ਮੰਤਰੀ ਏਲੀਓ ਦੀ ਰੂਪੋ ਦੀ ਅਗਵਾਹੀ ਹੇਠ ਮੰਤਰੀਆਂ ਦੇ ਇੱਕ ਵਫਦ ਨੇ ਵੀ ਘਟਨਾਂ ਸਥਾਨ ਦਾ ਦੌਰਾ ਕੀਤਾ ਅਤੇ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ।