ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇਥੋ ਦੇ ਛ਼ਲਾਰਵਾ ਸਹਿਰ ਦੀ ਉੱਚ ਅਦਾਲਤ ਨੇ ਇੱਕ ਪਾਕਿਸਤਾਨੀ ਪਰਿਵਾਰ ਨੂੰ ਅਪਣੀ ਹੀ ਧੀ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ ।ਲੋਦਲਿੰਸਾਰਤ 'ਚ 22 ਅਗਸਤ 2007 ਨੂੰ ਕਤਲ ਹੋਈ ਸਾਦੀਆ ਸ਼ੇਖ ਦਾ ਕਤਲ ਉਸ ਦੇ ਇੱਕ ਗੋਰੇ ਨੌਜਵਾਨ ਜੀਨ ਨਾਵਾਰੇ ਨਾਲ ਪਿਆਰ ਸਬੰਧਾਂ ਕਾਰਨ ਹੋਇਆ ਹੈ । ਕਿਉਕਿ ਸਾਦੀਆ ਦੇ ਮਾਪੇ ਉਸਨੂੰ ਪਾਕਿਸਤਾਨ ਰਹਿੰਦੇ ਇੱਕ ਚਚੇਰੇ ਭਰਾ ਨਾਲ ਨਿਕਾਹ ਕਰਨ ਲਈ ਮਜਬੂਰ ਕਰ ਰਹੇ ਸਨ ਦੇ ਕਾਰਨ ਲੜਕੀ ਨੇ ਪਰਿਵਾਰ ਨਾਲੋ ਦੂਰ ਬਣਾ ਲਈ ਸੀ ।
20 ਸਾਲਾ ਸਾਦੀਆ ਨੂੰ ਗੋਲੀ ਮਾਰਨ ਵਾਲੇ ਉਸਦੇ ਭਰਾ ਮੁਦਾਸਰ ਨੇ ਗੁਨਾਹ ਕਬੂਲਦਿਆਂ ਇਸ ਸਭ ਲਈ ਸਿਰਫ ਅਪਣੇ ਆਪ ਨੂੰ ਹੀ ਜਿੰਮੇਬਾਰ ਆਖਿਆ ਪਰ ਅਦਾਲਤ ਨੇ ਉਸ ਨੂੰ 15 ਸਾਲ ਦੀ ਸਜਾ ਸੁਣਾਉਦਿਆਂ ਇਸ ਸਾਜਿਸ਼ 'ਚ ਸਾਮਿਲ ਹੋਣ ਅਤੇ ਮੁਦਾਸਰ ਨੂੰ ਉਕਸਾਉਣ ਦੇ ਦੋਸਾਂ ਕਾਰਨ ਮ੍ਰਿਤਕ ਦੀ ਮਾਂ ਪਰਵੀਨ ਨੂੰ 20 ਸਾਲ, ਪਿਤਾ ਤਾਰਿਕ ਸ਼ੇਖ ਨੂੰ 25 ਅਤੇ ਇੱਕ ਭੈਣ ਸਰਾਇਆ ਨੂੰ 5 ਸਾਲ ਦੀ ਸਜਾ ਸੁਣਾਈ ਹੈ।