ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਕੌਮ ਦੇ ਮਹਾਂਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਤਾ ਸਰਦਾਰਨੀ ਗੁਰਨਾਮ ਕੌਰ ਦੀ ਆਤਮਿਕ ਸਾਂਤੀ ਲਈ ਇੱਕ ਅਰਦਾਸ ਸਮਾਂਗਮ ਅਤੇ ਸਮੂਹ ਸ਼ਹੀਦਾਂ ਦੀ ਯਾਦ 'ਚ ਇੱਕ ਸ਼ਰਧਾਂਜਲੀ ਸਮਾਗਮ ਇਥੋ ਦੀ ਇੰਟਰਨੈਸ਼ਨਲ ਸਿੱਖ ਕੌਸ਼ਲ ਅਤੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਪ੍ਰਬੰਧਕ ਕਮੇਟੀ ਵੱਲੋ ਕਰਵਾਇਆ ਗਿਆ । ਜਿਸ ਵਿੱਚ ਯੂਰਪ ਭਰ 'ਚੋ ਆਏ ਬੁਲਾਰਿਆਂ ਨੇ ਜਿਥੇ ਮਾਤਾ ਗੁਰਨਾਮ ਕੌਰ ਦੀ ਦਲੇਰੀ ਭਰੀ ਜਿੰਦਗੀ ਅਤੇ ਉਹਨਾਂ ਦੀ ਕੁੱਖੋਂ ਜਨਮੇ ਭਾਈ ਜਿੰਦਾ ਦੀ ਸ਼ਹਾਦਤ ਬਾਰੇ ਵਿਸਥਾਰ ਸਹਿਤ ਵਰਨਣ ਕੀਤਾ ਉਥੇ ਸਿੱਖ ਸੰਘਰਸ਼ Ḕਚ ਅਣਮੁੱਲੀਆਂ ਜਾਨਾ ਵਾਰ ਗਏ ਸਮੂਹ ਸ਼ਹੀਦਾਂ ਨੂੰ ਵੀ ਸਰਧਾ ਦੇ ਫੁੱਲ ਭੇਟ ਕੀਤੇ । ਇੰਗਲੈਂਡ 'ਤੋ ਵਿਸ਼ੇਸ਼ ਤੌਰ 'ਤੇ ਪਹੁੰਚੇ ਜਾਗੋ ਵਾਲੇ ਸਿੰਘਾਂ ਦੇ ਜਥੇ ਨੇ ਸਿੱਖ ਕੌਂਮ ਦੇ ਸਾਨਾਂਮੱਤੇ ਇਤਿਹਾਸ ਨੂੰ ਗਾ ਕੇ ਸੰਗਤ ਨੂੰ ਨਿਹਾਲ ਕੀਤਾ ।
ਫਰਾਂਸ 'ਤੋ ਆਏ ਜਥੇਦਾਰ ਗੁਰਦਿਆਲ ਸਿੰਘ, ਕਰਮਜੀਤ ਸਿੰਘ ਪੈਡਰੋ, ਇਕਵਾਲ ਸਿੰਘ ਭੱਟੀ ਲਾ-ਕੋਰਨੇ, ਕੁਲਦੀਪ ਸਿੰਘ ਲਾ-ਬੁਰਜੇ, ਰੇਡੀਓ ਸੰਚਾਲਕ ਸਿੰਗਾਰਾ ਸਿੰਘ ਮਾਨ, ਜਗਮੋਹਣ ਸਿੰਘ, ਸੁਖਵੀਰ ਸਿੰਘ ਕੰਗ, ਸਮਸ਼ੇਰ ਸਿੰਘ ਸੇਰਾ, ਵਰਿੰਦਰ ਸਿੰਘ ਮਾਨ ਗੁਰੂਘਰ ਬੋਂਦੀ, ਬਸੰਤ ਸਿੰਘ ਪੰਜਹੱਥਾ, ਬਲਵਿੰਦਰ ਸਿੰਘ ਕਥਾਸਾਗਰ ਅਤੇ ਇੰਗਲੈਂਡ Ḕਤੋ ਸੰਗਤ ਟੀ ਵੀ ਦੇ ਟਰੱਸਟੀ ਭਾਈ ਰਣਧੀਰ ਸਿੰਘ ਨੇ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਥੇ ਸ਼ਹੀਦ ਸਿੰਘਾਂ ਨੂੰ ਸਰਧਾਜਲੀਆਂ ਭੇਟ ਕੀਤੀਆਂ ਉਥੇ ਪਿਛਲੇ ਦਿਨੀ ਜਥੇਦਾਰਾਂ ਵੱਲੋਂ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਮਿਲੇ ਫਖ਼ਰੇ-ਏ-ਕੌਮ ਸਨਮਾਂਨ ਦੀ ਖਿਲੀ ਉਡਾਉਦਿਆਂ ਕਿਹਾ ਕਿ ਬਾਦਲ ਸਾਹਿਬ ਨੂੰ ਫਖ਼ਰ-ਏ-ਗਦਾਰ ਨਾਲ ਨਿਵਾਜਣਾ ਚਾਹੀਦਾਂ ਸੀ । ਉਪਰੋਕਤ ਆਗੂਆਂ ਨੇ ਸੰਗਤਾਂ Ḕਤੋ ਹੱਥ ਖੜੇ ਕਰਾ ਕੇ ਬਾਦਲ ਨੂੰ ਮਿਲੇ ਇਸ ਸਨਮਾਂਨ ਲਈ ਜਥੇਦਾਰਾਂ ਨੂੰ ਜਿਮੇਵਾਰ ਠਹਿਰਾਉਦਿਆਂ ਕਿਹਾ ਕਿ ਬਾਦਲ ਸਾਹਿਬ 'ਤੋ ਚੰਗੇਂ ਬਹੁਤ ਸਾਰੇ ਸਿੱਖ ਮੌਜੂਦ ਹਨ ਜੋ ਇਸ ਸਨਮਾਂਨ ਦੇ ਸਹੀ ਹੱਕਦਾਰ ਹਨ ।
ਇਸੇ ਦੌਰਾਂਨ ਗੁਰਦਵਾਰਾ ਸਾਹਿਬ 'ਚ ਚੱਲ ਰਹੇ ਸਕੂਲ ਵਿੱਚ ਬੱਚਿਆ ਨੂੰ ਪੰਜਾਬੀ ਪੜਾਉਣ ਦੀ ਸੇਵਾ ਬਦਲੇ ਬੀਬੀਆਂ ਹਰਜਿੰਦਰ ਕੌਰ, ਹਰਪ੍ਰੀਤ ਕੌਰ, ਹਰਜੀਤ ਕੌਰ ਅਤੇ ਸੁਰਿੰਦਰ ਕੌਰ ਨੂੰ ਸਨਮਾਨਿਤ ਕੀਤਾ । ਇਸ ਸਮੇ ਹੋਰਨਾਂ 'ਤੋ ਇਲਾਵਾ ਭਾਈ ਗੁਰਦੇਵ ਸਿੰਘ ਪੱਪੀ, ਬਲਕਾਰ ਸਿੰਘ ਨੀਟਾ, ਪਿਆਰਾ ਸਿੰਘ ਗਿੱਲ,ਹਰਦੀਪ ਸਿੰਘ ਸੰਧੂ, ਰਾਜਵਿੰਦਰ ਸਿੰਘ ਰਾਜਾ, ਬਲਜਿੰਦਰ ਸਿੰਘ ਜਿੰਦੂ, ਬਾਬਾ ਜੁਗਿੰਦਰ ਸਿੰਘ ਲੀਅਜ਼, ਪ੍ਰਭਜੋਤ ਸਿੰਘ ਭੂਰਾ, ਬਲਿਹਾਰ ਸਿੰਘ, ਗੁਰਦਾਵਰ ਸਿੰਘ ਗਾਬਾ,ਕੁਲਵਿੰਦਰ ਸਿੰਘ ਮੈਂਟਾ, ਤਾਰੀ ਲੋਜਗੜ ਅਤੇ ਅਵਤਾਰ ਸਿੰਘ ਛੋਕਰ ਆਦਿ ਹਾਜਰ ਸਨ । ਸਮਾਗਮ ਦਾ ਸੰਗਤ ਟੀ ਵੀ ਅਤੇ ਸਿੱਖ ਚੈਨਲ ਯੂ ਕੇ ਨੇ ਸਿੱਧੇ ਪ੍ਰਸਾਰਣ ਕੀਤਾ ।
ਸਟੇਜ ਸੇਵਾ ਭਾਈ ਜਗਦੀਸ਼ ਸਿੰਘ ਭੂਰਾ ਨੇ ਨਿਭਾਈ ਅਤੇ ਆਈ ਸੰਗਤ ਅਤੇ ਪੰਥਕ ਆਗੂਆਂ ਦਾ ਸ: ਜਰਨੈਲ ਸਿੰਘ ਪ੍ਰਧਾਨ ਨੇ ਧੰਨਵਾਦ ਕੀਤਾ ।