ਡਾ: ਆਹਲੂਵਾਲੀਆ ਦੀ ਵਿਦੇਸ਼ਾਂ 'ਚ ਵੀ ਭਾਰੀ ਵਿਰੋਧਤਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਬਾਨੀ ਉਪ-ਕੁਲਪਤੀ ਡਾ: ਜਸਵੀਰ ਸਿੰਘ ਆਹਲੂਵਾਲੀਆ ਦੇ ਗੋਲੀ ਕਾਂਡ 'ਚੋ ਬਚਣ 'ਤੋ ਬਾਅਦ ਕੱਲ ਦੁਬਾਰਾ ਚਾਰਜ ਨਾ ਸੰਭਾਲਣ ਨੂੰ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਯੂਰਪੀਨ ਯੂਥ ਵਿੰਗ ਦੇ ਆਗੂਆਂ ਨੇ ਮਾਨ ਦਲ ਅਤੇ ਪੰਥਕ ਜਥੇਬੰਦੀਆਂ ਦੀ ਜਿੱਤ ਕਰਾਰ ਦਿੱਤਾ ਹੈ ।
ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਬੇਸੱਕ ਅਖੌਤੀ ਪੰਥਕ ਸਰਕਾਰ ਆਹਲੂਵਾਲੀਆ ਨੂੰ ਮੁੜ ਰਾਤ ਬਿਰਾਤੇ ਜਰੂਰ ਬਿਰਾਜਮਾਨ ਕਰ ਦੇਵੇਗੀ ਪਰ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਇਸ ਗੰਭੀਰ ਦੋਸ਼ਾ 'ਚ ਘਿਰੇ ਵਿਵਾਦਿਤ ਵਿਅਕਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤਰ ਨਾਂ 'ਤੇ ਬਣੀ ਸੰਸਥਾਂ ਦਾ ਕਾਰਜਕਾਰ ਸੰਭਾਲਣ ਦਾ ਡਟ ਕੇ ਵਿਰੋਧ ਕਰਦਾ ਰਹੇਗਾ ।
ਬਿਆਨ ਜਾਰੀ ਕਰਨ ਵਾਲਿਆਂ 'ਚ ਬੈਲਜੀਅਮ 'ਤੋ ਰਮਨਦੀਪ ਸਿੰਘ ਬਰਨਾਲਾ, ਜਸਪ੍ਰੀਤ ਸਿੰਘ, ਰਿੰਕੂ ਖਾਲਸਾ, ਹਰਮੀਤ ਸਿੰਘ ਬੌਬੀ, ਜਰਮਨ 'ਤੋ ਬਿਕਰਮਜੀਤ ਸਿੰਘ, ਹਰਮਨ ਸਿੰਘ , ਗੁਰਪਿੰਦਰਪਾਲ ਸਿੰਘ, ਗੁਰਬਾਜ਼ ਸਿੰਘ, ਵਰਿੰਦਰਪਾਲ ਸਿੰਘ ਅਮਰੀਕਾ ਅਤੇ ਕਰਮਜੀਤ ਸਿੰਘ ਪੁਰਤਗਾਲ ਆਦਿ ਸਾਮਲ ਹਨ ।