ਖਾੜਕੂਆਂ ਦੀ ਭੇਸ ਲੁਕੇ ਸਰਕਾਰੀ ਇਜੰਟ ਆ ਰਹੇ ਨੇ ਸਾਹਮਣੇ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 30 ਜਨਵਰੀ ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਵੱਧ 'ਤੋ ਵੱਧ ਵੋਟਾਂ ਬਟੋਰਨ ਲਈ ਸਾਰੀਆਂ ਧਿਰਾਂ ਵੱਲੋਂ ਹਰ ਤਰਾਂ ਦੇ ਹਥਕੰਡੇ ਵਰਤਣੇ ਕੋਈ ਅਲੋਕਾਰੀ ਗੱਲ ਨਹੀ । ਪਰ ਕੁੱਝ ਅਖੌਤੀ ਪੰਥਕ ਸਮਝੇ ਜਾਣ ਵਾਲੇ ਬੰਦਿਆਂ ਵੱਲੋਂ ਵੀ ਨਿੱਤ ਦਿਨ ਕਿਸੇ ਨਾ ਕਿਸੇ ਪਾਰਟੀ ਜਾਂ ਕਿਸੇ ਧਿਰ ਦੇ ਹੱਕ 'ਚ ਅਖ਼ਬਾਰੀ ਬਿਆਨਬਾਜੀ ਹੋ ਰਹੀ ਹੈ ਜੋ ਪੰਥਕ ਹਲਕਿਆਂ ਦੇ ਹਜ਼ਮ ਨਹੀ ਹੋ ਰਹੀ ।
ਇਹ ਬਿਆਨ ਜਾਰੀ ਕਰਦਿਆਂ ਬੈਲਜ਼ੀਅਮ 'ਤੋ ਬੱਬਰ ਖ਼ਾਲਸਾ ਦੇ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਜਸਮਿੰਦਰ ਸਿੰਘ ਟੋਨੀ, ਦਲ ਖ਼ਾਲਸਾ ਦੇ ਭਾਈ ਸੁਰਿੰਦਰ ਸਿੰਘ ਸੇਖੋਂ ਜਰਮਨੀ, ਭਾਈ ਸੁਰਜੀਤ ਸਿੰਘ ਸੁੱਖਾ ਸਵਿਟਜਰਲੈਂਡ ਹੋਰਾਂ ਨੇ ਬਾਦਲ ਦਲ ਦੀ ਹਿਮਾਇਤ ਕਰਨ ਵਾਲਿਆਂ ਨੂੰ ਪੁੱਛਿਆ ਕਿ ਕੀ ਉਹ ਬਾਦਲ ਦੇ ਜੋਟੀਦਾਰ ਅਡਵਾਨੀ ਹੋਰਾਂ ਦੀ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਬਾਰੇ ਭੂਮਿਕਾ ਬਾਰੇ ਕਿਉਂ ਨਹੀ ਜਵਾਬ ਮੰਗਦੇਂ ? ਸਿੱਖ ਅਖਵਾਉਦੇਂ ਇਹਨਾਂ ਦੇ ਆਕਾ ਕਿਸ ਮੂੰਹ ਨਾਲ ਸੌਦਾ ਸਾਧ ਦੀਆਂ ਵੋਟਾਂ ਲਈ ਲੇਲੜ੍ਹੀਆਂ ਕਢਦੇ ਫਿਰਦੇ ਹਨ ਜੋ ਕਿ ਦਸਵੇਂ ਪਾਤਸ਼ਾਹ ਦਾ ਸਵਾਂਗ ਰਚਣ ਦਾ ਦੋਸ਼ੀ ਹੈ । ਇਹਨਾਂ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਦੇ ਹੱਕ 'ਚ ਬਿਆਨ ਦਾਗਣ ਵਾਲੇ ਅਖੌਤੀ ਸਿੱਖ ਲੀਡਰਾਂ ਨੂੰ ਪੁੱਛਿਆ ਕਿ ਕੀ ਉਹ ਸਿੱਖ ਕੌਂਮ ਨੂੰ ਕਾਂਗਰਸ ਪਾਰਟੀ ਦੇ ਦਿੱਤੇ ਜਖਮਾਂ ਨੂੰ ਭੁੱਲ ਗਏ ? ਕਿਵੇਂ ਕਾਂਨਪੁਰ, ਬੋਖਾਰੋ ਅਤੇ ਹੋਰ ਸਹਿਰਾਂ 'ਚ ਬਲਦੀਆਂ ਭੱਠੀਆਂ 'ਚ ਜਿਊਦਿਆਂ ਸਿੱਖਾਂ ਨੂੰ ਸਾੜਣ ਦੀ ਜਿੰਮੇਬਾਰ ਪਾਰਟੀ ਦਾ ਸਾਥ ਦੇ ਰਹੇ ਹਨ ਜਾਂ ਸਿਰਫ ਭਾਰਤ ਜਾਣ ਲਈ ਵੀਜੇ ਲੈਂਣ ਲਈ ਹੀ ਇਹ ਸਭ ਕੁੱਝ ਕਰ ਰਹੇ ਹਨ । ਭਾਈ ਢਕਾਣਸੂ ਦਾ ਕਹਿਣਾਂ ਹੈ ਕਿ ਜਿਹੜੇ ਕਿਸੇ ਵੇਲੇ ਖਾੜਕੂ ਕਹਾਉਦੇ ਸੀ 'ਤੇ ਹੁਣ ਭਾਰਤ ਜਾਣ ਸਮੇਂ ਕਾਂਗਰਸੀਆਂ ਨਾਲ ਜਹਾਜ ਝੁਟਦੇ ਨੇ ਉਹਨਾਂ ਦੇ ਬੀਤੇ 'ਚ ਖਾੜਕੂ ਲਹਿਰ 'ਚ ਯੋਗਦਾਨ ਨੂੰ ਕੀ ਸਮਝੀਏ ਜਾਂ ਉਸ ਵੇਲੇ ਵੀ ਸਰਕਾਰ ਲਈ ਹੀ ਪੰਥਕ ਸਫਾਂ 'ਚ ਵਿਚਰਦੇ ਸਨ । ਅਜਿਹੇ ਲੋਕਾਂ ਨੂੰ ਵਿਕਾਊ ਗਰਦਾਨਦਿਆਂ ਉਪਰੋਕਤ ਆਗੂਆਂ ਦਾ ਕਹਿਣਾ ਹੈ ਕਿ ਦਹਾਕਾ ਪਹਿਲਾਂ ਖਾਲਿਸਤਾਨ ਦੀ ਮੰਗ ( ਅਸਲ 'ਚ "ਪੱਕੇ ਪੇਪਰਾਂ") ਲਈ ਭਾਰਤੀ ਅੰਬੈਸੀਆਂ ਅੱਗੇ ਰੋਸ ਮੁਜਾਹਰੇ ਕਰਨ ਵਾਲੇ ਕਿਵੇਂ ਕਾਂਗਰਸ ਦੇ ਚੋਣ ਪ੍ਰਚਾਰ ਕਰਦਿਆਂ ਸਟਾਇਲ ਨਾਲ ਤਸਵੀਰਾਂ ਖਿਚਵਾ ਰਹੇ ਹਨ । ਇਹਨਾਂ ਆਗੂਆਂ ਨੇ ਕਿਹਾ ਪੰਜਾਬ ਦੀਆਂ ਅਕਾਲੀ ਅਤੇ ਕਾਂਗਰਸੀ ਧਿਰਾਂ ਨੂੰ ਟੇਢੇ ਢੰਂਗ ਨਾਲ ਸਮੱਰਥਨ ਦੇਣ ਵਾਲੇ ਇਹ ਲੋਕ ਅਪਣੀਆਂ ਜਥੇਬੰਦੀਆਂ ਦੇ ਪੰਥਕ ਨਾਵਾਂ ਅਤੇ ਸਾਨਾਂਮੱਤੇ ਇਤਿਹਾਸ ਨੂੰ ਕਲੰਕਤ ਕਰਨ 'ਤੋ ਗੁਰੇਜ ਕਰਨ ।