ਹੌਲੈਂਡ 'ਚ ਸਿੱਖ ਨਾਵਾਂ ਦਾ ਮਸਲਾ ਸੁਲਝਿਆ

ਈਪਰ,ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸੰਯੁਕਤ ਰਾਸਟਰ 'ਚ ਦਸਤਾਰ ਦੀ ਲੜਾਈ ਜਿੱਤਣ 'ਤੋ ਬਾਅਦ ਹੁਣ ਹੌਲੈਂਡ ਸਰਕਾਰ ਨੇ ਵੀ ਇਥੇ ਪੈਦਾ ਹੋਣ ਸਿੱਖ ਬੱਚਿਆਂ ਦੇ ਨਾਵਾਂ ਨੂੰ ਵੀ ਮਾਨਤਾ ਦੇਣੀ ਸੁਰੂ ਕਰ ਦਿੱਤੀ ਹੈ । ਪਹਿਲਾਂ ਇਥੇ ਪੈਦਾ ਹੋਏ ਬੱਚਿਆਂ ਨੂੰ ਸਿੰਘ ਅਤੇ ਕੌਰ ਦੇ ਨਾਂਮ ਲਿਖਾਉਣ 'ਚ ਭਾਰੀ ਮੁਸ਼ਕਲ ਆਉਦੀ ਸੀ ਜਿਵੇਂ ਸਿੰਘ ਬਾਪ ਘਰ ਪੈਦਾ ਹੋਈ ਬੇਟੀ ਦੇ ਨਾਂਮ ਪਿਛੇ ਕੌਰ ਦੀ ਥਾਂ ਸਿੰਘ ਹੀ ਲਿਖਾਉਣਾ ਪੈਂਦਾਂ ਸੀ ਪਰ ਇਸ ਨਵੀ ਸੋਧ 'ਤੋ ਬਾਅਦ ਜਿਥੇ ਇਹ ਮੁਸ਼ਕਲ ਹੱਲ ਹੋ ਜਾਵੇਗੀ ਉਥੇ ਗਲਤ ਤਰੀਕੇ ਨਾਲ ਦਰਜ ਹੋਏ ਨਾਵਾਂ ਨੂੰ ਵੀ ਬਗੈਰ ਕਿਸੇ ਫੀਸ 'ਤੋ ਦਰੁਸਤ ਕਰਵਾਇਆ ਜਾ ਸਕੇਗਾ ।
ਹੌਲੈਂਡ ਦੇ ਇੰਮੀਗਰੇਸ਼ਨ ਅਤੇ ਅਸਾਇਲਮ ਮੰਤਰੀ ਜੀ ਬੀ ਐਮ ਲੀਰਸ਼ ਨੇ ਸਿੱਖ ਇਤਿਹਾਸਕਰ ਸ: ਭੁਪਿੰਦਰ ਸਿੰਘ ਹੌਲੈਂਡ ਦੇ ਪੱਤਰ ਦੇ ਜਵਾਬ ਵਿੱਚ ਸਾਫ ਕਰਦਿਆਂ ਦੱਸਿਆ ਕਿ ਸਿੱਖਾਂ ਨੂੰ ਜਨਤਕ ਥਾਵਾਂ 'ਤੇ ਦਸਤਾਰ ਅਤੇ ਕਰਾਰ ਪਹਿਨਣ ਦੀ ਪੂਰੀ ਖੁੱਲ ਹੈ ਅਤੇ ਪੁਲਿਸ, ਫੌਜ ਅਤੇ ਹੋਰ ਨਿਆਇਕ ਪ੍ਰਸਾਸ਼ਨ 'ਚ ਦਸਤਾਰ ਸਮੇਤ ਕਰਾਰ ਪਹਿਨ ਕੇ ਨੌਕਰੀ ਕਰਨ ਦਾ ਵੀ ਪੂਰਾ ਹੱਕ ਹੈ ।
ਹੌਲੈਂਡ ਸਰਕਾਰ ਦੇ ਇਸ ਹਾਂ ਪੱਖੀ ਰਵੱਈਏ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ: ਭੁਪਿੰਦਰ ਸਿੰਘ ਨੇ ਕਿਹਾ ਬਾਕੀ ਯੂਰਪੀਨ ਦੇਸ਼ਾਂ 'ਚ ਵਸਦੇ ਸਿੱਖ ਭਾਈਚਾਰੇ ਨੂੰ ਸਰਕਾਰਾਂ ਨਾਲ ਤਾਲਮੇਲ ਮੇਲ ਬਣਾ ਕੇ ਅਜਿਹੀਆਂ ਕੋਸਿਸ਼ਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਬਾਣੀ ਅਤੇ ਬਾਣੇ ਦੇ ਧਾਰਨੀ ਸਿੱਖ ਬੱਚਿਆਂ ਦਾ ਭਵਿਖ ਸੁਰੱਖਿਅਤ ਬਣਾ ਸਕੀਏ ।