ਵਿਧਾਨ ਸਭਾ ਚੋਣਾਂ ਦੀਆਂ ਸੂਚੀਆਂ 'ਚ ਇੱਕ ਨਿਵੇਕਲੀ ਸੂਚੀ

ਸਿੱਖ ਖਾੜਕੂਆਂ ਦਾ ਮੁੜ ਹਊਆ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ 'ਚ 30 ਜਨਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਜਿਥੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਟਿਕਟਾਂ ਲਈ ਹਰ ਤਰਾਂ ਦੇ ਹੱੱਥਕੰਡੇ ਅਪਣਾਉਣੇ ਪਏ ਅਤੇ ਪੈ ਰਹੇ ਹਨ ਉਥੇ ਚੋਣਾਂ ਦੇ ਮੱਦੇਨਜ਼ਰ ਪ੍ਰਵਾਸੀ ਸਿੱਖਾਂ ਦੀ ਤਿਆਰ ਕੀਤੀ ਨਵੀ ਸੂਚੀ 'ਚ ਮੁਫਤ 'ਚ ਹੀ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ ।
ਦਹਾਕਿਆਂ 'ਤੋ ਵਿਦੇਸ਼ਾਂ 'ਚ ਰਹਿ ਕੇ ਸਖਤ ਮਿਹਨਤਾਂ ਨਾਲ ਆਪੋ-ਆਪਣੇ ਕਾਰੋਬਾਰਾਂ Ḕਚ ਮਗਨ ਇਹਨਾਂ ਪ੍ਰਵਾਸੀ ਸਿੱਖਾਂ ਨੂੰ ਜੋ ਅਪਣੀ ਜੰਮਣ ਭੋਇ 'ਤੇ ਜਾਣ ਨੂੰ ਵੀ ਤਰਸ ਰਹੇ ਹਨ ਨਾਲ ਭਾਰਤੀਆਂ ਇਜੰਸੀਆਂ ਦੀ ਇਹ ਕੋਝੀ ਖੇਡ ਸਮਝ 'ਤੋ ਬਾਹਰ ਹੈ ।
5 ਜਨਵਰੀ ਦੇ ਜੱਗਬਾਣੀ ਅਖ਼ਬਾਰ 'ਚ ਮੁੰਬਈ 'ਤੋ ਛਪੀ ਇੱਕ ਖ਼ਬਰ ਪੜ ਕੇ ਤਾਂ ਇਹ ਸਿੱਖ ਹੱਕੇ-ਬੱਕੇ ਰਹਿ ਗਏ । ਇਹਨਾਂ ਲਈ ਇਹ ਗੱਲ ਵੀ ਅਜੇ ਭੇਦ ਹੀ ਬਣੀ ਹੋਈ ਹੈ ਕਿ ਭਾਰਤੀ ਖੁਫੀਆ ਇਜੰਸੀਆਂ ਵੱਲੋ ਨਵੇਂ ਸਾਲ ਦੇ ਇਸ ਤੋਹਫੇ 'ਚ ਛਪੇ ਨਾਵਾਂ ਵਿੱਚ ਪਟਿਆਲੇ ਜਿਲ੍ਹੇ ਦੇ ਬੈਲਜ਼ੀਅਮ ਰਹਿੰਦੇ ਸਿੰਘਾਂ ਨੂੰ ਹੀ ਜਿਆਦਾ ਮਾਣ ਕਿਉ ਬਖ਼ਸਿਆ ਹੈ ?
ਚੜਦੀ ਜਵਾਨੀ ਵੇਲੇ ਕੌਮ ਲਈ ਜੱਦੋਜਹਿਦ ਕਰਦਿਆਂ ਵਿਦੇਸਾਂ Ḕਚ ਆ ਵਸੇ ਇਹ ਸਿੱਖ ਹੁਣ ਅਪਣੀ ਜਿੰਦਗੀ ਦੀ ਢਲਦੀ ਦੁਪਿਹਰ ਮੌਕੇ ਜਿਥੇ ਬੱਚਿਆਂ ਨੂੰ ਸਿੱਖੀ Ḕਚ ਪ੍ਰਪੱਕਤ ਕਰਨ ਦੇ ਨਾਲ-ਨਾਲ ਬਾਣੀ ਅਤੇ ਬਾਣੇ ਦੀ ਦਿੱਖ ਬਚਾਉਣ ਲਈ ਇਥੋ ਦੀਆਂ ਸਰਕਾਰਾਂ ਨਾਲ ਦੋ-ਚਾਰ ਹੋ ਰਹੇ ਹਨ ਉਥੇ ਭਾਰਤ ਸਰਕਾਰ ਦੀ ਇਸ ਬੇਹੀ ਕੜ੍ਹੀ Ḕਚ ਆਏ ਉਬਾਲ ਕਾਰਨ ਵੀ ਰੋਹ Ḕਚ ਹਨ । ਜੱਗਬਾਣੀ ਦੀ ਸੂਚੀ ਮੁਤਾਬਕ ਪਹਿਲੇ ਨੰਬਰ ਵਾਲੇ ਭਾਈ ਗੁਰਦਿਆਲ ਸਿੰਘ ਢਕਾਣਸੂ ਦਾ ਕਹਿਣਾਂ ਹੈ ਕਿ ਸਰਕਾਰ ਦੀ ਜਰੂਰਤ ਮੁਤਾਬਕ ਕਾਲੀ ਸੂਚੀ ਦੀ ਮੁੜ ਤਿਆਰੀ ਅਤੇ ਫਿਰ ਸਿੱਖਾਂ ਨੂੰ ਮਿੱਠੀ ਗੋਲੀ ਦੇਣ ਲਈ ਇਸ ਵਿੱਚ ਸੋਧ ਦੇ ਬਿਆਨ ਹੁਣ ਸਾਡੇ ਲਈ ਕੋਈ ਮਾਅਣੇ ਨਹੀ ਰਖਦੇ ।
ਭਾਈ ਢਕਾਣਸੂ ਨੇ ਲੁੱਕ ਆਊਟ ਸਰਕੂਲਰ ਬਾਰੇ ਏ ਡੀ ਜੀ ਪੀ ਇੰਟੈਲੀਜੈਂਸ ਦੇ ਉਸ ਬਿਆਨ ਦੀ ਜਿਸ ਵਿੱਚ ਉਹਨਾਂ ਨੇ ਸਾਨੂੰ ਹੁਲੀਆਂ ਬਦਲ ਕੇ ਵਿਦੇਸਾਂ Ḕਚ ਲੁਕੇ ਹੋਣ ਬਾਰੇ ਕਿਹਾ ਹੈ ਦੀ ਖਿਲੀ ਉਡਾਉਦਿਆਂ ਕਿਹਾ ਕਿ ਅਸੀਂ ਹੁਲੀਏ ਨਹੀ ਬਦਲੇ ਅਤੇ ਸਾਨੂੰ ਲੱਭਣ ਦੀ ਵੀ ਕੋਈ ਜਰੂਰਤ ਨਹੀ ਕਿਉਕਿ ਸਮੇਂ-ਸਮੇਂ ਲੋੜ ਪੈਣ Ḕਤੇ ਅਸੀਂ ਭਾਰਤ ਸਰਕਾਰ ਨੂੰ ਜਮਹੂਰੀਅਤ ਤਰੀਕੇ ਲਲਕਾਰਦੇ ਹੀ ਰਹਿੰਦੇ ਹਾਂ ।