ਪ੍ਰਿਅੰਕਾ ਗਾਂਧੀ ਨੂੰ ਦੂਸਰੀ ਇੰਦਰਾ ਗਾਂਧੀ ਦੱਸਣ ਵਾਲੇ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਨੂੰ ਵੀ ਯਾਦ ਰੱਖਣ

ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਵੋਟ ਦੀ ਰਾਜਨੀਤੀ ਤਹਿਤ 1947 ਤੋਂ ਬਾਅਦ ਹਿੰਦੁਸਤਾਨ ਦੀ ਰਾਜ ਸੱਤਾ ਉਤੇ ਕੁਝ ਕੁ ਪਰਿਵਾਰਾਂ ਦਾ ਹੀ ਕਬਜ਼ਾ ਰਿਹਾ ਹੈ, ਜਿਨ੍ਹਾਂ ਵਿਚੋਂ ਨਹਿਰੂ ਗਾਂਧੀ ਪਰਿਵਾਰ ਦੀ ਹਮੇਸ਼ਾ ਪ੍ਰਮੁੱਖਤਾ ਬਣੀ ਰਹੀ ਹੈ। ਮੋਹਨ ਦਾਸ ਕਰਮਚੰਦ ਗਾਂਧੀ ਵਰਗੇ ਕਾਮੁਕਤਾ ਪਸੰਦ ਵਿਅਕਤੀ ਨੂੰ ਭਾਰਤ ਦਾ ਰਾਸ਼ਟਰ ਪਿਤਾ ਬਣਾ ਦਿੱਤਾ ਗਿਆ ਤੇ ਜਿਸ ਵੇਲੇ ਸੱਚੇ ਦੇਸ਼ ਭਗਤਾਂ ਨੂੰ ਫਾਂਸੀਆਂ ਤੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸਨ ਤਾਂ ਉਸ ਵੇਲੇ ਭਾਰਤ ਦੇ ਅਖੌਤੀ ਚਾਚੇ ਜਵਾਹਰ ਲਾਲ ਨਹਿਰੂ ਵਰਗੇ ਲੋਕ ਨਸ਼ਿਆਂ ਵਿਚ ਗਲਤਾਨ ਹੋ ਕੇ ਵਿਦੇਸ਼ੀ ਮੇਮਾਂ ਨਾਲ ਐਸ਼ ਪ੍ਰਸਤੀ ਵਿਚ ਰੁੱਝੇ ਰਹੇ ਹਨ ਅਤੇ ਉਸ ਤੋਂ ਵੀ ਅੱਗੇ ਹਿੰਦੁਸਤਾਨ ਵਿਚ ਜੋ ਅੱਜ ਭ੍ਰਿਸ਼ਟਾਚਾਰ ਵਿਕਰਾਲ ਰੂਪ ਧਾਰਨ ਕਰ ਚੁੱਕਾ ਹੈ ਤਾਂ ਇਸ ਪਿਛੇ ਸਭ ਤੋਂ ਵੱਡਾ ਰੋਲ ਇੰਦਰਾ ਗਾਂਧੀ ਤੇ ਉਸਦੇ ਲੜਕੇ ਰਾਜੀਵ ਗਾਂਧੀ ਦਾ ਹੈ ਜਿਸ ਨੇ ਭਾਰਤ ਦੀ ਰੱਖਿਆ ਨੂੰ ਦਾਅ ਉਤੇ ਲਾਉਂਦਿਆਂ ਕਰੋੜਾਂ ਰੁਪਏ ਦੇ ਘੋਟਾਲੇ ਕੀਤੇ।
ਜੇ ਸਿੱਖ ਹੋਣ ਦੇ ਨਾਤੇ ਸੋਚਾਂ ਤਾਂ ਪਹਿਲਾਂ ਨਹਿਰੂ ਤੇ ਗਾਂਧੀ ਨੇ ਸਿੱਖਾਂ ਨਾਲ ਵਿਸਾਹਘਾਤ ਕਰਦਿਆਂ ਕਿਹਾ ਕਿ “ਹੁਣ ਸਮਾਂ ਬਦਲ ਗਿਆ ਹੈ।” ਤੇ ਮੁੜ ਇੰਦਰਾ ਗਾਂਧੀ ਨੇ ਮਨੁੱਖਤਾ ਦੇ ਕੇਂਦਰ ਤੇ ਸਿੱਖੀ ਦੇ ਦਿਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਟੈਂਕਾਂ, ਟੋਪਾਂ ਚੜ੍ਹਾ ਕੇ ਸਿੱਖਾਂ ਨੂੰ ਸਿੱਧੀ ਵੰਗਾਰ ਪਾਈ, ਜਿਸਦਾ ਫਲ ਉਸਨੂੰ ਛੇਤੀ ਹੀ ਭੁਗਤਣਾ ਪੈ ਗਿਆ। ਫਿਰ ਇੰਦਰਾ ਦੇ ਮੁੰਡੇ ਰਾਜੀਵ ਨੇ ਆਪਣੀ ਮਾਂ ਦੇ ਸੋਧੇ ਜਾਣ ਤੋਂ ਬਾਅਦ ਸਿੱਖਾਂ ਦੀ ਸਿੱਧੀ ਨਸਲਕੁਸ਼ੀ ਦਾ ਐਲਾਨ ਕਰਦਿਆਂ ਕਿਹਾ ਕਿ “ਜਦੋਂ ਇਕ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੀ ਹੈ।” ਤੇ ਅਖੀਰ ਰਾਜੀਵ ਨੂੰ ਵੀ ਆਪਣੀਆਂ ਕੀਤੀਆਂ ਦਾ ਫਲ ਭੁਗਤਣਾ ਪਿਆ।
ਜੇ ਇਤਿਹਾਸ ਵਿਚ ਕਰੀਬ 300 ਸਾਲ ਪਿੱਛੇ ਜਾਈਏ ਤਾਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੇ ਹਵਾਲੇ ਕਰਨ ਪਿੱਛੇ ਨਮਕ ਹਰਾਮ ਬ੍ਰਾਹਮਣ ਗੰਗੂ ਦਾ ਮੁੱਖ ਰੋਲ ਸੀ ਤੇ ਖੋਜੀ ਇਹ ਗੱਲ ਸਿੱਧ ਕਰ ਚੁੱਕੇ ਹਨ ਕਿ ਨਹਿਰੂ ਗਾਂਧੀ ਪਰਿਵਾਰ ਉਸ ਗੰਗੂ ਦੇ ਵੰਸ਼ ਵਿਚੋਂ ਹੀ ਹਨ ਜਿਨ੍ਹਾਂ ਨੇ ਗੁਰੂ ਘਰ ਨਾਲ ਐਡਾ ਵੱਡਾ ਧਰੋਹ ਕਮਾਇਆ ਸੀ ਤੇ ਉਹ ਧਰੋਹ ਅੱਜ ਤਕ ਵੀ ਜਾਰੀ ਹੈ ਜਿਸ ਤਹਿਤ ਸਿੱਖਾਂ ਦੇ ਕਾਤਲਾਂ ਨੂੰ ਤਾਂ ਨਿਵਾਜ਼ਿਆਂ ਜਾਂਦਾ ਹੈ ਪਰ ਸਿੱਖਾਂ ਨੂੰ ਫਾਂਸੀਆਂ, ਕਾਲ ਕੋਠੜੀਆਂ ਬੇਰੋਕ ਟੋਕ ਜਾਰੀ ਹਨ।
ਐਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਨਹਿਰੂ ਗਾਂਧੀ ਪਰਿਵਾਰ ਨੂੰ ਲੱਗਦਾ ਹੈ ਕਿ ਹਾਲੇ ਤਕ ਅਕਲ ਨਹੀਂ ਆਈ ਜੋ ਕਿ ਪਹਿਲਾਂ ਇਨ੍ਹਾਂ ਨੇ ਸਿੱਖਾਂ ਨੂੰ ਅੱਤਵਾਦੀ ਗਰਦਾਨਕੇ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਾਇਆ ਫੇਰ ਮੁਲਕ ਭਰ ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ, ਜਿਸਦੇ ਇਵਜ਼ ਵਿਚ ਬਹੁਗਿਣਤੀ ਨੇ ਇੰਦਰਾ ਨੂੰ ਦੁਰਗਾ ਦਾ ਰੂਪ ਮੰਨਦਿਆਂ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਕਾਮਯਾਬ ਕੀਤਾ ਤੇ ਅੱਜ ਫੇਰ ਇੰਦਰਾ ਦੀ ਪੋਤੀ ਪ੍ਰਿਅੰਕਾ ਗਾਂਧੀ ਵਲੋਂ ਯੂ.ਪੀ. ਵਿਚ ਕੀਤੇ ਜਾ ਰਹੇ ਚੋਣ ਪ੍ਰਚਾਰ ਵਿਚ ਦਰਸਾਇਆ ਜਾ ਰਿਹਾ ਹੈ ਕਿ “ਪ੍ਰਿਅੰਕਾ ਨਹੀਂ ਯੇਹ ਆਂਧੀ ਹੈ, ਦੂਸਰੀ ਇੰਦਰਾ ਗਾਂਧੀ ਹੈ।” ਪਰ ਅਜਿਹਾ ਚੋਣ ਪ੍ਰਚਾਰ ਕਰਨ ਵਾਲਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਭਾਰਤ ਦੀ ਧਰਤੀ ਉਤੇ ਦੂਸਰੀ ਇੰਦਰਾ ਗਾਂਧੀ ਆ ਚੁੱਕੀ ਹੈ ਤਾਂ ਦੂਸਰੇ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਵੀ ਕਿਤੇ ਨਾ ਕਿਤੇ ਜ਼ਰੂਰ ਤਿਆਰ ਬੈਠੇ ਹੋਣਗੇ।