ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇਥੋ ਦੇ ਹਾਸਲਟ ਸਹਿਰ ਦੀ ਮੇਅਰ ਨੇ ਕੱਟੜਵਾਦੀ ਮੁਸਲਿਮ ਜਥੇਬੰਦੀ ਦੀ 4 ਮਾਰਚ ਨੂੰ ਹੋਣ ਵਾਲੀ ਇਕੱਤਰਤਾ 'ਤੇ ਪਾਬੰਦੀ ਲਗਾ ਦਿੱਤੀ ਹੈ ।
ਮੇਅਰ ਸ੍ਰੀਮਤੀ ਹਿਲਦੇ ਕਲਾਏ ਦਾ ਕਹਿਣਾਂ ਹੈ ਪੁਲਿਸ ਪ੍ਰਸਾਸ਼ਨ ਅਤੇ ਗ੍ਰਹਿ ਮੰਤਰਾਲੇ ਦੀ ਸਿਫ਼ਾਰਸ 'ਤੇ ਇਹ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ ਹੈ । ਮੇਅਰ ਹਿਲਦੇ ਨੇ ਕਿਹਾ ਹੈ ਕਿ ਸਥਾਨਕ ਲੋਕਾਂ ਦੀ ਸੁਰੱਖਿਆ ਮੇਰੇ ਲਈ ਪ੍ਰਮੱਖ ਹੈ ਜਿਸ ਲਈ ਇਹ ਕਦਮ ਚੁੱਕਿਆ ਗਿਆ । ਦਸ ਲੱਖ ਮੈਂਬਰਾਂ ਵਾਲੀ ਇਹ ਜਥੇਬੰਦੀ ਹਿਜਬ Aੁੱਤ ਤਹਿਰੀਰ ਕਈਆਂ ਮੁੱਲਕਾਂ 'ਚ ਪਾਬੰਦੀਸੁਦਾ ਹੋਣ ਦੇ ਬਾਵਜੂਦ ਚਾਲੀ ਮੁੱਲਕਾਂ 'ਚ ਸਰਗਰਮ ਹੈ ਜਿਸ ਦਾ ਮਕਸਦ ਦੁਨੀਆਂ ਭਰ ਦੇ ਮੁਸਲਮਾਨਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨਾ ਅਤੇ ਇਸਲਾਮੀ ਕਾਨੂੰਨ ਲਾਗੂ ਕਰਵਾਉਣਾਂ ਹੈ ਜਿਸ ਨੂੰ ਪੱਛਮੀ ਮੁੱਲਕ ਅਪਦੇ ਲਈ ਖਤਰੇ ਦੀ ਘੰਟੀ ਸਮਝਦੇ ਹਨ ।
ਮੇਅਰ ਮੁਤਾਬਕ 4 ਮਾਰਚ ਵਾਲੀ ਬੈਠਕ ਬਾਰੇ ਸਥਾਨਕ ਮਸਜਿਦਾਂ ਦੇ ਪ੍ਰਬੰਧਕਾਂ ਨੂੰ ਵੀ ਜਾਣਕਾਰੀ ਨਹੀ ਸੀ ਅਤੇ ਮੈਂ ਚਾਹੁੰਦੀ ਹਾਂ ਉਹ ਕਿ ਅੱਗੇ 'ਤੋ ਵੀ ਅਜਿਹੇ ਕੱਟੜਵਾਦੀ ਸੰਗਠਨਾਂ ਨਾਲ ਦੂਰੀ ਬਣਾਈ ਰੱਖਣ ।