ਯੂਰਪੀਨ ਮੰਤਰੀ ਮੰਡਲ ਦੇ ਅੱਜ ਈਪਰ ਪਹੁੰਚਣ 'ਤੇ ਹੋਵੇਗੀ ਕਰਫਿਊ ਵਰਗੀ ਹਾਲਤ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਹਿਲੇ ਵਿਸ਼ਵ ਯੁੱਧ ਦੀ ਮਨਾਈ ਜਾ ਰਹੀ 100ਵੀਂ ਵਰੇਗੰਢ ਦੇ ਸਰਧਾਜ਼ਲੀ ਸਮਾਗਮਾਂ ਦੇ ਚਲਦਿਆਂ ਅੱਜ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਸਥਿਤ ਸ਼ਹੀਦੀ ਸਮਾਰਕ ਮੀਨਨ ਗੇਟ 'ਤੇ ਪੂਰੀ ਯੂਰਪੀਨ ਸਰਕਾਰ ਪਹੁੰਚ ਰਹੀ ਹੈ । ਅੱਜ ਈਪਰ ਸ਼ਹਿਰ ਦੇ ਕੇਂਦਰ ਵਿਚਲੀਆਂ ਸਾਰੀਆਂ ਮਾਰਕੀਟਾਂ ਬੰਦ ਰਹਿਣਗੀਆਂ । ਸ਼ਹਿਰ ਦੇ ਕੇਂਦਰ ਵਿੱਚ ਰਹਿਣ ਵਾਲੇ ਸਥਾਨਕ ਲੋਕਾਂ ਲਈ ਵਿਸੇਸ਼ ਪਾਸ ਜਾਰੀ ਕੀਤੇ ਗਏ ਹਨ । ਸ਼ਹਿਰ ਅੰਦਰ ਕਿਸੇ ਵੀ ਕਿਸਮ ਦਾ ਵਾਹਨ ਇਥੋਂ ਤੱਕ ਕਿ ਸਾਈਕਲ ਵੀ ਨਹੀ ਚੱਲ ਸਕੇਗਾ । ਸਾਰੇ ਕੂੜਾਦਾਨ ਚੁੱਕ ਦਿੱਤੇ ਜਾਣਗੇ ਅਤੇ ਸੀਵਰੇਜ਼ ਨੂੰ ਵੀ ਚੈਕ ਕੀਤਾ ਜਾ ਰਿਹਾ ਹੈ । ਦੁਨੀਆਂ ਭਰ ਵਿੱਚ ਮਸ਼ਹੂਰ ਫਲਾਨਦਰਨ ਫੀਲਡ ਵਾਰ ਮਿਊਜ਼ੀਅਮ ਅਤੇ ਮੀਨਨ ਗੇਟ 'ਤੇ ਵੀ ਆਮ ਲੋਕਾਂ ਦੇ ਦਾਖਲੇ 'ਤੇ ਮੁਕੰਮਲ ਪਾਬੰਦੀ ਹੋਵੇਗੀ । ਮੀਨਨ ਗੇਟ 'ਤੋ ਮਿਊਜ਼ੀਅਮ ਤੱਕ ਆਉਦੇਂ ਰਸਤੇ 'ਤੇ ਪੈਂਦੇ ਸਾਰੇ ਰਿਹਾਇਸੀ ਮਕਾਨਾਂ ਦੇ ਸੀਸ਼ੇ ਅਤੇ ਖਿੜਕੀਆਂ ਖੋਲਣ ਤੇ ਵੀ ਪਾਬੰਦੀ ਹੋਵੇਗੀ । 28 ਮੁਲਕਾਂ ਦੀ ਸਾਂਝੀ ਯੂਰਪੀਨ ਸਰਕਾਰ ਦੇ ਆਗੂਆਂ ਦੀ ਸੁਰੱਖਿਆਂ ਲਈ 600 'ਤੋਂ ਵੱਧ ਪੁਲਿਸ ਮੁਲਾਜਮ ਤਇਨਾਤ ਕੀਤੇ ਜਾਣਗੇ ਅਤੇ ਈਪਰ ਦੇ ਮੁੱਖ ਬਜ਼ਾਰਾਂ ਵਿੱਚ ਸੈਕੜੇ ਸਕਿਉਰਟੀ ਕੈਮਰੇ ਲਗਾ ਦਿੱਤੇ ਗਏ ਹਨ ਜਿਨ੍ਹਾਂ ਰਾਹੀ ਸ਼ਹਿਰ ਦੇ ਕੇਂਦਰ ਵਿੱਚ ਉੱਡਣ ਵਾਲੇ ਪੰਛੀ ਵੀ ਸੁਰੱਖਿਆਂ ਇਜੰਸੀਆਂ ਦੇ ਰਿਕਾਰਡ ਦਾ ਹਿੱਸਾ ਰਹਣਗੇ । ਆਮ ਲੋਕਾਂ ਦਾ ਕਹਿਣਾ ਹੈ ਕਿ ਜਿਥੇ ਪੂਰੀ ਯੂਰਪੀਨ ਸਰਕਾਰ ਦੇ ਈਪਰ ਆਉਣ 'ਤੇ ਮਾਣ ਹੈ ਉਥੇ ਸਾਰਾ ਦਿਨ ਕਰਫਿਊ ਵਰਗੇ ਹਾਲਾਤਾਂ ਕਾਰਨ ਆਮ ਜਨਜੀਵਨ ਠੱਪ ਹੋ ਕੇ ਰਹਿ ਜਾਵੇਗਾ ਜਿਸ ਕਾਰਨ ਸੈਲਾਨੀਆਂ ਨੂੰ ਭਾਰੀ ਮੁਸਕਲ ਹੋਵੇਗੀ 'ਤੇ ਸਥਾਨਕ ਕਾਰੋਬਾਰ ਨੂੰ ਕਰੋੜਾਂ ਦਾ ਘਾਟਾ ਵੀ ਪਵੇਗਾ । ਪਹਿਲੇ ਵਿਸ਼ਵ ਯੁੱਧ ਦੀ ਸੁਰੂਆਤ ਦੇ 100 ਸਾਲ ਹੋਣ ਪੂਰੇ ਹੋਣ 'ਤੋ ਸਿਰਫ 2 ਦਿਨ ਪਹਿਲਾਂ ਇਹ ਆਗੂ ਸਰਧਾਜ਼ਲੀ ਭੇਟ ਕਰਨ ਹਿੱਤ ਈਪਰ ਆਉਣਗੇ ਕਿਉਕਿ 28 ਜੂਨ 1914 ਨੂੰ ਸਰਾਜੀਵੋ ਵਿੱਚ ਆਸਟਰੀਅਨ ਸ਼ਹਿਜਾਦੇ ਦਾ ਹੋਇਆ ਪਹਿਲਾ ਕਤਲ ਹੀ ਇਹ ਯੁੱਧ ਦਾ ਕਾਰਨ ਬਣਿਆ ਸੀ ।
