ਬੱਬਰ ਖਾਲਸਾ ਦੇ ਨਾਂਮ 'ਤੇ ਫਿਰੌਤੀਆਂ ਮੰਗਣ ਵਾਲਿਆਂ ਨੂੰ ਤਾੜਨਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨਾਂ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਕਲੀ ਲੈਟਰਪੈਡ 'ਤੇ ਜੋ ਫਿਰੌਤੀਆਂ ਮੰਗਣ ਦਾ ਕਾਰੋਬਾਰ ਹੋ ਰਿਹਾ ਹੈ ਦਾ ਬੱਬਰ ਖਾਲਸਾ ਵੱਲੋਂ ਖੰਡਨ ਕੀਤਾ ਗਿਆ ਹੈ ।
ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਬੱਬਰ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਲੈਟਰਪੈਡ ਉੱਪਰ ਇਹ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਉਹ ਬੱਬਰ ਖਾਲਸਾ ਦਾ ਨਹੀ ਹੈ ਅਤੇ ਬੱਬਰ ਖਾਲਸਾ ਜਥੇਬੰਦੀ ਇਹਨਾਂ ਲੁਟੇਰਿਆਂ ਨੂੰ ਤਾੜਨਾ ਕਰਦੀ ਹੈ ਕਿ ਉਹ ਅਜਿਹੀਆਂ ਕੋਝੀਆਂ ਹਰਕਤਾਂ 'ਤੋ ਬਾਜ਼ ਆਉਣ ।
ਜਥੇਦਾਰ ਰੇਸ਼ਮ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਪਹਿਲਾਂ ਵੀ ਸਾਡੇ ਨਾਂਮ Ḕਤੇ ਧਮਕੀ ਪੱਤਰ ਲਿਖ ਕੇ ਕਈਆਂ ਨੇ ਸਰਕਾਰੀ ਸੁਰੱਖਿਆ ਹਾਸਲ ਕੀਤੀ ਹੋਈ ਹੈ ਅਤੇ ਇਹ ਸਭ ਭਾਰਤੀ ਇਜੰਸੀਆਂ ਵੱਲੋਂ ਜਝਾਰੂ ਜਥੇਬੰਦੀ ਨੂੰ ਬਦਨਾਮ ਕਰਨ ਦੀ ਸਾਜ਼ਿਸ ਦਾ ਹੀ ਹਿੱਸਾ ਹੈ । ਉਹਨਾਂ ਪੀੜਤਾਂ ਨੂੰ ਅਪੀਲ ਕੀਤੀ ਕਿ ਬੱਬਰਾਂ ਦੇ ਨਾਂਮ 'ਤੇ ਸਰਗਰਮ ਇਹਨਾਂ ਲਟੇਰਿਆਂ 'ਤੋ ਡਰਨ ਦੀ ਲੋੜ ਨਹੀ ਅਤੇ ਸਮਾਂ ਆAਣ 'ਤੇ ਇਹਨਾਂ ਦੀ ਸਨਾਖਤ ਕਰ ਕੇ ਬਣਦੀ ਸਜ਼ਾ ਦਿੱਤੀ ਜਾਵੇਗੀ ।