ਪੰਜਾਬੀ ਸੋਸ਼ਲ ਨੈਟਵਰਕ (ਬੈਲਜ਼ੀਅਮ) ਵੱਲੋਂ ਮ੍ਰਿਤਕ ਲੱਕੀ ਦੇ ਪਰਿਵਾਰ ਦੀ ਮਾਲੀ ਮੱਦਦ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਮਹੀਨੇ ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਵਿਖੇ ਇੱਕ ਪੈਟਰੋਲ ਪੰਪ ਉਪਰ ਦੁਕਾਨ 'ਤੇ ਕੰਮ ਕਰਦੇ ਪੰਜਾਬੀ ਨੌਜਵਾਨ ਲਖਵੀਰ ਸਿੰਘ ਲੱਕੀ ਨੂੰ ਕਿਸੇ ਅਫਰੀਕੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਬੈਲਜ਼ੀਅਮ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਵੱਲੋਂ ਲੱਕੀ ਦੇ ਪਰਿਵਾਰ ਦੀ ਬਹੁਤ ਸਾਰੀ ਆਰਥਿਕ ਮੱਦਦ ਕੀਤੀ ਗਈ ਹੈ। ਸਮਾਜ ਭਲਾਈ ਸੰਸਥਾਂ ਪੰਜਾਬੀ ਸ਼ੋਸ਼ਲ ਨੈਟਵਰਕ ਵੱਲੋਂ ਵੀ ਲੱਕੀ ਦੇ ਪਰਿਵਾਰ ਦੀ ਪੰਜਾਹ ਹਜ਼ਾਰ ਰੁਪਏ ਮਾਲੀ ਮੱਦਦ ਕੀਤੀ ਗਈ ਹੈ। ਨੈਟਵਰਕ ਦੇ ਆਗੂ ਗੁਰਤੇਜ ਸਿੰਘ ਸੰਧੂ ਬੈਲਜ਼ੀਅਮ ਵੱਲੋਂ ਪਿਛਲੇ ਦਿਨੀ ਫਰਵਾਹੀ ਜਾ ਕੇ ਮ੍ਰਿਤਕ ਲੱਕੀ ਦੇ ਪਰਿਵਾਰ ਨਾਲ ਅਫਸੋਸ ਕਰਨ ਸਮੇਂ ਇਹ ਰਾਸ਼ੀ ਦਿੱਤੀ ਗਈ।