ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਫਤਿਹਗੜ੍ਹ ਸਾਹਿਬ ਹਲਕੇ 'ਤੋਂ ਲੋਕ ਸਭਾ ਮੈਂਬਰ ਸਰਦਾਰ ਹਰਿੰਦਰ ਸਿੰਘ ਖਾਲਸਾ ਨੇ ਕੱਲ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਪਹੁੰਚ ਕੇ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਿੱਖਾਂ ਸਮੇਤ ਸਮੂਹ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਿੱਖ ਨਸ਼ਲਕੁਸ਼ੀ ਬਾਰੇ ਯੂਰਪੀਨ ਪਾਰਲੀਮੈਂਟ ਵਿੱਚ ਹੋਈ ਲਾਬੀ ਵਿੱਚ ਹਿੱਸਾ ਲੈਣ ਵਿਸ਼ੇਸ਼ 'ਤੌਰ 'ਤੇ ਪਹੁੰਚੇ ਆਂਮ ਆਦਮੀ ਪਾਰਟੀ ਦੇ ਆਗੂ ਖਾਲਸਾ ਨੇ ਈਪਰ ਵਿੱਚਲੇ ਬੈਡਫੋਰਡ ਸਮਸਾਂਨ ਘਾਟ ਜਾ ਕੇ ਉੱਥੇ ਦਫਨਾਏ ਕਿਸ਼ਨ ਸਿੰਘ ਅਤੇ ਬਾਕੀ ਭਾਰਤੀ ਫੌਜੀਆਂ ਦੀਆਂ ਕਬਰਾਂ ਦੇਖੀਆਂ।
ਜੂਨ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹੋਏ ਹਮਲੇ ਦੇ ਰੋਸ ਵਜੋਂ ਨਾਰਵੇ ਵਿੱਖੇ ਭਾਰਤੀ ਦੂਤਘਰ ਵਿੱਚ ਫਸਟ ਸੈਕਟਰੀ ਦੇ ਅਹੁਦੇ ਨੂੰ ਠੋਕਰ ਮਾਰਨ ਵਾਲੇ ਸਰਦਾਰ ਹਰਿੰਦਰ ਸਿੰਘ ਦਾ ਰੋਜਾਨਾਂ ਪਹਿਰੇਦਾਰ ਦੇ ਬੈਲਜ਼ੀਅਮ ਸਬ ਆਫਿਸ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ ਉਪਰੰਤ ਪਿੰਡ ਹੋਲੇਬੇਕੇ ਵਿਖੇ ਭਾਰਤੀ ਫੌਜਾਂ ਦੀ ਵਿਸ਼ਵ ਯੁੱਧ ਵਿੱਚ ਸਮੂਲੀਅਤ ਦੀ ਯਾਦ ਨੂੰ ਦਰਸਾਉਦੀ ਯਾਦਗਾਰ ਦਾ ਦੌਰਾ ਵੀ ਕੀਤਾ।
ਪਹਿਲੇ ਵਿਸ਼ਵ ਯੁੱਧ ਦੇ ਸਮਾਰਕ ਮੀਨਨ ਗੇਟ 'ਤੇ ਜਾ ਕੇ ਖਾਲਸਾ ਨੇ ਮਨੁੱਖਤਾ ਦੀ ਅਜ਼ਾਦੀ ਲਈ ਜਾਨਾਂ ਵਾਰ ਗਏ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਵਿਜਟਰ ਬੁੱਕ ਵਿੱਚ ਲਿਖਿਆ ਕਿ ਕਾਸ਼ ਮੇਰੇ ਮੁੱਲਕ ਦੇ ਹੁਕਮਰਾਨ ਇਹਨਾਂ ਮੁਲਕਾਂ ਵਾਂਗ ਅਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰਖਦੇ। ਇਸ ਈਪਰ ਦੌਰੇ ਦੌਰਾਂਨ ਭਾਈ ਜਗਦੀਸ਼ ਸਿੰਘ ਭੂਰਾ ਅਤੇ ਅਜਾਇਬ ਸਿੰਘ ਅਲੀਸ਼ੇਰ ਵੀ ਉਹਨਾਂ ਦੇ ਨਾਲ ਸਨ।