ਵਿਸਾਖੀ ਦੇ ਮੌਕੇ ਵੱਖ ਵੱਖ ਥਾਵਾਂ ਤੋਂ "ਦਾ ਮਾਸਟਰ ਮਾਈਂਡ ਜਿੰਦਾ ਸੁੱਖਾ" ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਸਿੱਖ ਧਰਮ ਦੇ ਪ੍ਰਮੁੱਖ ਤਿਉਹਾਰ ਵਿਸਾਖੀ ਦੇ ਮੌਕੇ "ਦਾ ਮਾਸਟਰ ਮਾਈਂਡ ਜਿੰਦਾ ਸੁੱਖਾ" ਫਿਲਮ ਨੂੰ ਵੱਖ ਵੱਖ ਥਾਵਾਂ ਦੀਆਂ ਸੰਗਤਾ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ  ਮਿਲਿਆ ਹੈ । ਤਖਤ ਸ੍ਰੀ ਅੰਨਦਪੁਰ ਸਾਹਿਬ ,ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਗੁਰੂਦੁਆਰਾ ਮਸਤੁਆਣਾ ਸਾਹਿਬ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਦੀਆਂ ਸੰਗਤਾ ਵਿੱਚ ਇਸ ਫਿਲਮ ਸਬੰਧੀ ਭਾਰੀ ਉਤਸ਼ਾਹ ਨਜਰ ਆਇਆ ਹੈ । ਵੱਖ ਵੱਖ ਸੜਕਾਂ ਦੇ ਕਿਨਾਰੇ ਫਿਲਮ "ਦਾ ਮਾਸਟਰ ਮਾਈਂਡ ਜਿੰਦਾ ਸੁੱਖਾ" ਦੀਆਂ ਫਲੈਕਸੀਆਂ ਆਮ ਵੇਖਣ ਨੂੰ ਮਿਲੀਆਂ । ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਸੰਗਤਾਂ ਨੇ ਵੀ ਫਿਲਮ ਦੇ ਪੋਸਟਰ ਹੱਥਾਂ ਵਿੱਚ ਲੈ ਕੇ ਵੀ ਫਿਲਮ ਦਾ ਪ੍ਰਚਾਰ ਕੀਤਾ । ਲੋਕਾਂ ਵਿੱਚ ਫਿਲਮ ਦੀ ਉਡੀਕ ਸਬੰਧੀ ਬੇਸਬਰੀ ਨਜ਼ਰ ਆ ਰਹੀ ਹੈ ਜਦੋ ਕਿ ਫਿਲਮ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।