ਬਾਦਲਕਿਆਂ ਦਾ ਵਿਦੇਸਾਂ 'ਚ ਰਾਹ ਖੋਲ੍ਹਣ ਦੀ ਕੋਸ਼ਿਸ਼ ਵਿੱਚ ਹੈ ਜੀ ਕੇ: ਸਿੱਖ ਆਗੂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਕੁੱਝ ਦਿਨਾਂ 'ਤੋਂ ਅਮਰੀਕਾ ਆਏ ਅਕਾਲੀ ਦਲ ਬਾਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਪੰਥਕ ਆਗੂਆਂ ਵੱਲੋਂ ਭਾਰੀ ਵਿਰੋਧਤਾ ਹੋ ਰਹੀ ਹੈ। ਯੂਰਪ ਦੀਆਂ ਸਿੱਖ ਜਥੇਬੰਦੀਆਂ ਬੱਬਰ ਖਾਲਸਾ ( ਸ਼ਹੀਦ ਤਲਵਿੰਦਰ ਸਿੰਘ ) ਅਤੇ ਦਲ ਖਾਲਸਾ ਵੱਲੋਂ ਮਨਜੀਤ ਸਿੰਘ ਜੀ ਕੇ ਬਾਰੇ ਸਿੱਖ ਸੰਗਤਾਂ ਨੂੰ ਅਗਾਹ ਕਰਦੇ ਹੋਏ ਕਿਹਾ ਗਿਆ ਹੈ ਕਿ ਜੀ ਕੇ ਨੂੰ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਦਾ ਨਹੀ ਸਗੋਂ ਬਾਦਲਕਿਆਂ ਦੇ ਵਿਦੇਸ਼ਾਂ ਵਿੱਚ ਆਉਣ ਦਾ ਰਾਹ ਖੋਲ੍ਹਣ ਦਾ ਜਿਆਦਾ ਫਿਕਰ ਹੈ। ਪਿਛਲੇ ਦਿਨੀ ਅਪਣੇ ਇੱਕ ਅਖ਼ਬਾਰੀ ਬਿਆਨ ਵਿੱਚ ਜੀਕੇ ਨੇ ਅਮਰੀਕਾ ਸਥਿਤ ਭਾਰਤੀ ਦੂਤਘਰ ਨਾਲ ਸਿੱਖਾਂ ਦੀ ਕਾਲੀ ਸੂਚੀ ਬਾਰੇ ਗੱਲਬਾਤ ਦਾ ਜਿਕਰ ਕੀਤਾ ਸੀ ਬਾਰੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਜੀ ਕੇ ਪ੍ਰਦੇਸੀ ਸਿੱਖਾਂ ਨੂੰ ਮੂਰਖ ਬਣਾ ਰਿਹਾ ਹੈ ਕਿਉਕਿ ਵਿਦੇਸਾਂ ਵਿੱਚਲੇ ਦੂਤਘਰ ਤਾਂ ਦਿੱਲੀ ਦੇ ਹੁਕਮਾਂ ਦੇ ਬੱਝੇ ਹੋਏ ਹਨ ਇਸ ਕਰਕੇ ਜੀਕੇ ਨੂੰ ਚਾਹੀਦਾਂ ਸੀ ਕਿ ਉਹ ਅਪਦੇ ਆਕਾ ਬਾਦਲ ਨੂੰ ਕਹਿ ਕੇ ਅਪਣੇ ਜੋਟੀਦਾਰਾਂ 'ਤੋ ਇਹ ਕੰਮ ਤਾਂ ਦਿੱਲੀ ਵਿੱਚ ਕਰਵਾ ਸਕਦੇ ਸਨ।
ਬਿਆਨ ਜਾਰੀ ਕਰਦਿਆਂ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਹਰਵਿੰਦਰ ਸਿੰਘ ਭਤੇੜੀ ਅਤੇ ਭਾਈ ਜਗਮੋਹਣ ਸਿੰਘ ਮੰਡ ਨੇ ਕਿਹਾ ਕਿ ਜਾਗਦੀ ਜਮੀਰ ਵਾਲੇ ਪ੍ਰਵਾਸੀ ਸਿੱਖਾਂ ਅਤੇ ਗੁਰਦਵਾਰਿਆ ਵਿੱਚ ਬਾਦਲ-ਭਾਜਪਾ ਅਤੇ ਭਾਰਤੀ ਅੰਬੈਂਸੀਆਂ ਦੀ ਘੁਸਪੈਠ ਕਰਵਾਉਣ ਦਾ ਮਨਜੀਤ ਸਿੰਘ ਜੀ ਕੇ ਦਾ ਸੁਪਨਾਂ ਜਲਦੀ ਪੂਰਾ ਹੋਣ ਵਾਲਾ ਨਹੀ ਹੈ ਕਿਉਕ ਇਸ 'ਤੋਂ ਪਹਿਲਾਂ ਵੀ ਕਾਂਗਰਸ ਦੇ ਦੁੱਮਛੱਲੇ ਪ੍ਰਮਜੀਤ ਸਿੰਘ ਸਰਨੇ ਹੋਰੀਂ ਵੀ ਅਜਿਹੇ ਲਾਲੀਪਾਪ ਵੰਡਦੇ ਰਹੇ ਹਨ ਜਿਨ੍ਹਾਂ ਨੂੰ ਜਾਗਦੀ ਜਮੀਰ ਵਾਲੇ ਸਿੱਖਾਂ ਨੇ ਨਕਾਰ ਦਿੱਤਾ ਸੀ।