ਬੈਲਜ਼ੀਅਮ 'ਚ ਮਾਤਾ ਗੁਰਨਾਮ ਕੌਰ ਦੀ ਅੰਤਮ ਅਰਦਾਸ ਐਤਵਾਰ ਨੂੰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਕੌਮ ਦੇ ਮਹਾਂਨ ਸਹੀਦ ( ਅਸਲ 'ਚ ''ਫ਼ਖਰ-ਏ-ਕੌਮ'' ) ਭਾਈ ਹਰਜਿੰਦਰ ਸਿੰਘ ਜਿੰਦਾ ਜਿਹਨਾਂ ਨੇ ਪੁਰਾਤਨ ਸਿੰਘਾਂ ਦੇ ਇਤਿਹਾਸ ਨੂੰ ਦੁਹਰਾਉਦਿਆਂ ਹੱਸ-ਹੱਸ ਕੇ ਫਾਂਸੀ ਦਾ ਰੱਸਾ ਚੁੰਮਿਆ ਦੇ ਮਾਤਾ ਗੁਰਨਾਮ ਕੌਰ ਜੀ ਜੋ ਪਿਛਲੇ ਦਿਨੀ ਅਕਾਲ ਚਲਾਣਾਂ ਕਰ ਗਏ ਸਨ ਦੀ ਆਤਮਿਕ ਸਾਂਤੀ ਲਈ ਬੈਲਜ਼ੀਅਮ ਦੀ ਸਮੂਹ ਸੰਗਤ ਅਤੇ ਪੰਥਕ ਜਥੇਬੰਦੀਆਂ ਵੱਲੋ ਅਰਦਾਸ ਸਮਾਂਗਮ ਅਗਲੇ ਐਤਵਰ 11 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ ।
ਪ੍ਰੈਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਇੰਟਰਨੈਂਸ਼ਨਲ ਸਿੱਖ ਕੌਸ਼ਲ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਦੱਸਿਆ ਕਿ ਉਸੇ ਦਿਨ ਹੀ ਸਮੂਹ ਸਿੱਖ ਸ਼ਹੀਦਾਂ ਨੂੰ ਯਾਦ ਕਰਨ ਹਿੱਤ ਸ਼ਰਧਾਂਜਲੀ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਯੂਰਪ ਭਰ ਦੇ ਪੰਥਕ ਆਗੂ ਸ਼ਹੀਦਾਂ ਨੂੰ ਸਿਜਦਾ ਕਰਨ ਪਹੁੰਚ ਰਹੇ ਹਨ । ਇਸ ਸਮੇਂ ਜਾਗੋ ਵਾਲੇ ਸਿੰਘਾਂ ਦਾ ਢਾਡੀ ਜਥਾ ਵਿਸ਼ੇਸ਼ 'ਤੌਰ 'ਤੇ ਪਹੁੰਚ ਰਿਹਾ ਹੈ ।