ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ 'ਚ ਕਬੱਡੀ ਸਮੇਤ ਹੋਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਕਰ ਰਹੇ ਇਥੋ ਦੇ ਖੇਡ ਕਲੱਬ ਚੜ੍ਹਦੀ ਕਲਾ ਵੱਲੋ ਇਸ ਸਾਲ ਦਾ ਖੇਡ ਮੇਲਾ 1 ਜੁਲਾਈ 2012 ਨੂੰ ਸਿੰਤਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ।
ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਂਨ ਸੁਰਿੰਦਰਪਾਲ ਸਿੰਘ ਮੱਕੜ ਨੇ ਯੂਰਪ ਭਰ ਦੇ ਸਮੂਹ ਖੇਡ ਕਲੱਬਾਂ ਨੂੰ ਬੇਨਤੀ ਕੀਤੀ ਕਿ ਉਸ ਦਿਨ ਹੋਰ ਟੂਰਨਾਂਮੈਂਟ ਨਾਂ ਰੱਖਿਆ ਜਾਵੇ ਤਾਂ ਕਿ ਖੇਡ ਪ੍ਰੇਮੀ ਇਸ ਸਾਲ ਦੇ ਪੂਰੇ ਖੇਡ ਸੀਜਨ ਦਾ ਆਨੰਦ ਮਾਂਣ ਸਕਣ । ਸ: ਮੱਕੜ ਦਾ ਕਹਿਣਾ ਹੈ ਕਿ ਇਸ 'ਤੋ ਪਹਿਲਾਂ ਵੀ ਅਸੀਂ ਜਨਵਰੀ ਮਹੀਨੇ 'ਚ ਕਈ ਪੰਜਾਬੀ ਅਖ਼ਬਾਰਾਂ ਰਾਹੀ ਇਹ ਜਾਣਕਾਰੀ ਦੇ ਚੁੱਕੇ ਹਾਂ ।