ਪਿੰਡ ਵਾਸੀਆਂ ਨੇ ਸਾਂਭ ਕੇ ਰੱਖਿਆ ਪੁਰਾਤਨ ਖੂਹ

ਬਠਿੰਡਾ (ਰਘੁਵਿੰਦਰ ਸ਼ਰਮਾ):- ਪੁਰਾਣੀ ਵਿਰਾਸਤ ਨੂੰ ਸਾਂਭ ਕੇ ਰੱਖੀ ਬੈਠੇ ਹਨ ਪਿੰਡ ਚੱਕ ਬੱਖਤੂ ਦੇ ਲੋਕ, ਪਿੰਡ ਦੇ ਵਾਸੀਆ ਨੇ ਦੱਸਿਆ ਕਿ ਇਹ ਪੁਰਾਤਨ ਖੂਹ ਸਾਲ 1938 ਦੇ ਅਪ੍ਰੈਲ ਮਹੀਨੇ ਵਿੱਚ ਸ਼੍ਰ: ਪ੍ਰਸਿੰਨ ਸਿੰਘ ਨੇ ਆਪਣੇ ਪੁੱਤਰ ਦੀ ਖੁਸ਼ੀ ਵਿੱਚ ਬਣਵਾਇਆ ਸੀ। ਇਹ ਖੂਹ ਇੰਦਰ ਸਿੰਘ ਮਿਸਤਰੀ ਪਿੰਡ ਪਿੱਥੋਂ ਵਾਲੇ ਨੇ ਤਿਆਰ ਕੀਤਾ ਸੀ। ਇਸ ਖੂਹ ਨੂੰ ਜਗਾ ਸ਼੍ਰ: ਟਹਿਲ ਸਿੰਘ ਨੇ ਦਿੱਤੀ ਸੀ, ਇਸਦੀ ਡੂੰਘਾਈ 110 ਫੁੱਟ ਤੇ ਹੈ ਅਤੇ ਇਸਦਾ ਪਾਣੀ 65 ਫੁੱਟ ਤੇ ਹੈ। ਇਸ ਖੂਹ ਵਿਚਲਾ ਪਹਿਲਾ ਪਾਣੀ ਇੱਥੋਂ ਦੇ ਮਹਾਨ ਬ੍ਰਹਮ ਗਿਆਨੀ ਸੰਤ ਬਾਬਾ ਐਂਚਲ ਸਿੰਘ ਜੀ ਨੂੰ ਪਿਲਾਇਆ ਗਿਆ ਸੀ। ਉਸ ਤੋਂ ਬਾਅਦ ਸਾਰਾ ਨਗਰ ਇਸ ਖੂਹ ਦਾ ਪਾਣੀ ਵਰਤਣ ਲੱਗਿਆ, ਪੁਰਾਣੇ ਵਿਰਸੇ ਨੂੰ ਸਾਂਭਣ ਲਈ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਢਿੱਲੋਂ ਨੇ ਪੰਚਾਇਤ ਅਤੇ ਸਿਕੰਦਰ ਸਿੰਘ ਪ੍ਰਧਾਨ ਦੇ ਸਹਿਯੋਗ ਨਾਲ ਇਸ ਦੀ ਮੁਰੰਮਤ ਅਤੇ ਰੰਗ-ਰੋਗਣ 30-12-2011 ਨੂੰ ਕਰਵਾਈ। ਇਸ ਵਿੱਚ ਭੌਣੀਂ, ਲਾਸ, ਬਾਲਟੀ, ਨਵੀ ਲਿਆ ਕੇ ਲਗਵਾਈ ਗਈ। ਜਿਸਦੀ ਪਿੰਡ ਵਾਸੀਆ ਨੇ ਭਰਪੂਰ ਸਿਲਾਘਾ ਕੀਤੀ। ਪਿੰਡ ਦੇ ਬਜੁਰਗਾਂ ਨੇ ਦੱਸਿਆਂ ਕਿ ਇਸ ਖੂਹ ਦਾ ਪਾਣੀ ਪੀਣ ਲਈ ਹੁਣ ਵੀ ਇੱਕ ਨੰਬਰ ਹੈ। ਇਸ ਖੂਹ ਦੀ ਜਾਣਕਾਰੀ ਪ੍ਰੇਮ ਸਿੰਘ, ਰਾਜਿੰਦਰ ਸਿੰਘ, ਜੱਗਾ ਸਿੰਘ, ਅਤੇ ਮੰਟੂ ਕਨੇਡਾ ਨੇ ਦਿੱਤੀ।