ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਵਿਧਾਨ ਸਭਾ ਚੋਣਾਂ 'ਚ ਲੁਧਿਆਣਾ ਪੂਰਬੀ 'ਤੋ ਚੋਣ ਲੜ ਰਹੇ ਸ: ਗੁਰਮੇਲ ਸਿੰਘ ਪਹਿਲਵਾਨ ਨੇ ਉਹਨਾਂ ਦੀ ਮੱਦਦ ਲਈ ਜੋਰ ਲਾਉਣ ਵਾਲੇ ਪ੍ਰਵਾਸੀ ਦੋਸਤਾਂ-ਮਿੱਤਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਹੈ ।ਅਪਣੀ ਜਿੱਤ ਦਾ ਪੂਰਾ ਦਾਅਵਾ ਕਰ ਰਹੇ ਪਹਿਲਵਾਨ ਨੇ ਚੜਦੀ ਕਲਾ ਸਪੋਰਟਸ ਕਲੱਬ ਬੈਲਜ਼ੀਅਮ ਦੇ ਸਮੂਹ ਅਹੁਦੇਦਾਰਾਂ ਦਾ ਅਤੇ ਖਜਾਨਚੀ ਸੁਰਿੰਦਰਪਾਲ ਸਿੰਘ ਸੋਨੀ ਦਾ ਜੋ ਉਹਨਾ ਲਈ ਚੋਣ ਪ੍ਰਚਾਰ ਕਰਨ ਹਿੱਤ ਵਿਸ਼ੇਸ਼ ਤੌਰ 'ਤੇ ਪੰਜਾਬ ਆਏ ਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਆਉਣ 'ਤੇ ਸਮੂਹ ਪ੍ਰਵਾਸੀਆਂ ਦੀਆਂ ਮੁਸ਼ਕਲਾ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਯਤਨ ਕਰਨਗੇ ।