ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵੇਟਲਿਫਟਰ ਸ੍ਰੀ ਤੀਰਥ ਰਾਮ ਜੋ ਪਿਛਲੇ ਦਿਨੀ ਲੁਧਿਆਣਾਂ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਪੈਟਰਨ ਇਨ ਚੀਫ ਬਣੇ ਹਨ ਨੂੰ ਉਹਨਾਂ ਦੇ ਪੁਰਾਣੇ ਮਿੱਤਰ ਸ: ਸੁਰਿੰਦਰਪਾਲ ਸਿੰਘ ਸੋਨੂੰ ਮੱਕੜ ਨੇ ਵਧਾਈਆਂ ਭੇਜੀਆਂ ਹਨ ।
ਸ: ਮੱਕੜ ਦਾ ਕਹਿਣਾ ਹੈ ਕਿ ਪ੍ਰਦੇਸ਼ ਵਿੱਚ ਵੀ ਪੰਜਾਬ ਅਤੇ ਭਾਰਤ ਦਾ ਨਾਂਮ ਰੌਸ਼ਨ ਕਰਨ ਲਈ ਤੀਰਥ ਨੂੰ ਦਿੱਤੀ ਇਹ ਪਦਵੀ ਪੰਜਾਬੀ ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰੇਗੀ ।