ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇਸ ਵਾਰ ਪਛੜ ਕੇ ਪਈ ਸਰਦੀ ਅਤੇ ਭਾਰੀ ਬਰਫ਼ਬਾਰੀ ਨਾਲ ਹੁਣ ਤੱਕ ਛੇ ਸੌ ਮੌਤਾ ਹੋ ਚੁੱਕੀਆ ਹਨ। ਪਿਛਲੇ ਦੋ ਹਫਤੇ 'ਤੋ ਚੱਲ ਰਹੀ ਕੜਾਕੇ ਦੀ ਸਰਦੀ 'ਤੋ ਅਜੇ ਕੋਈ ਰਾਹਤ ਦੀ ਉਮੀਦ ਨਹੀ ਜਿਸ ਨਾਲ ਜਨਜੀਵਨ ਬੁਰੀ ਤਰਾਂ ਪ੍ਰਵਾਵਿਤ ਹੋ ਗਿਆ ਹੈ।ਮੌਸਮ ਮਾਹਿਰਾਂ ਮੁਤਾਬਕ ਪਿਛਲੇ 70 ਸਾਲਾਂ ਬਾਅਦ ਬੈਲਜ਼ੀਅਮ 'ਚ ਪੂਰੇ ਚੌਦਾਂ ਦਿਨ ਤੱਕ ਤਾਪਮਾਂਨ ਮਨਫੀ 'ਤੋ ਉਪਰ ਨਹੀ ਹੋਇਆ ਜਿਸ ਕਾਰਨ ਪਾਣੀ ਸਪਲਾਈ ਅਤੇ ਅਵਾਜਾਈ 'ਚ ਭਾਰੀ ਵਿਘਨ ਪੈ ਰਿਹਾ ਹੈ । ਨਹਿਰਾਂ ਨਾਲਿਆਂ 'ਚ ਪਾਣੀ ਪੂਰੀ ਤਰਾਂ ਜੰਮਿਆਂ ਪਿਆ ਜਿਸ ਦੇ ਅਜੇ ਕੁੱਝ ਦਿਨ ਹੋਰ ਪਿਘਲਣ ਦੀ ਉਮੀਦ ਨਹੀ । ਸੜਕੀ, ਰੇਲਵੇ ਅਵਾਜਾਈ ਅਤੇ ਹਵਾਈ ਸੇਵਾਵਾਂ ਬੁਰੀ ਤਰਾਂ ਪ੍ਰਵਾਵਿਤ ਹੋਈਆਂ ਹਨ ਜਿਸ ਕਾਰਨ ਸੈਂਕੜੇ ਫਲਾਈਟਾਂ ਦੇ ਰੱਦ ਹੋ ਜਾਣ ਕਾਰਨ ਯਾਤਰੀ ਰਸਤਿਆਂ 'ਚ ਹੀ ਰੁਲ ਰਹੇ ਹਨ । ਲੰਡਨ ਦੀ ਹਾਈਡ ਪਾਰਕ ਵੀ ਪਿਛਲੇ 140 ਸਾਲਾਂ ਦੌਰਾਂਨ ਪਹਿਲੀ ਵਾਰ ਬੰਦ ਕੀਤੀ ਗਈ ਹੈ । ਫਰਾਂਸ ਦੇ ਕੁਝ ਇਲਾਕਿਆਂ 'ਚ ਪਿਛਲੇ ਦੋ ਦਿਨ 'ਤੋ ਬਿਜਲੀ ਗੁੱਲ ਹੈ । ਪੂਰਬੀ ਯੂਰਪ ਦੀ ਸਥਿਤੀ ਤਾਂ ਪੱਛਮ 'ਤੋ ਵੀ ਬਦਤਰ ਹੈ । ਯੁਕਰੇਨ, ਪੋਲੈਂਡ, ਰੋਮਾਨੀਆਂ ਅਤੇ ਸਰਬੀਆ 'ਚ ਜਿਥੇ ਜਿਥੇ ਤਾਪਮਾਂਨ ਮਨਫੀ 35 'ਤੋ ਵੀ ਘੱਟ ਰਿਹਾ ਉਥੇ ਬਹੁਤ ਸਾਰੇ ਦੂਰ ਦੁਰਾਡੇ ਦੇ ਪਿੰਡਾਂ 'ਚ ਲੱਗੇ ਬਰਫ ਦੇ ਢੇਰਾਂ 'ਚੋ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ । ਜਰਮਨੀ 'ਤੋ ਨਿਕਲਦਾ 2860 ਕਿਲੋਮੀਟਰ ਲੰਮਾਂ ਡੋਨਾਉ ਦਰਿਆ ਜੋ ਅਸਟਰੀਆ, ਹੰਗਰੀ, ਸਲੋਵਾਕੀਆ, ਸਰਬੀਆ, ਬੁਲਗਾਰੀਆ ਅਤੇ ਰੋਮਾਂਨੀਆਂ ਹੁੰਦਾਂ ਹੋਇਆ ਜੋ ਕਾਲੇ ਸਾਗਰ 'ਚ ਪੈਂਦਾਂ ਹੈ ਦੇ ਜੰਮ ਜਾਣ ਕਾਰਨ ਪੱਛਮ 'ਤੋ ਪੂਰਬ ਨੂੰ ਮਿਲਾਉਦਾਂ ਪ੍ਰਮੁੱਖ ਸਮੁੰਦਰੀ ਰਸਤਾ ਬੰਦ ਵੀ ਪਿਆ ਹੈ ।