ਹੁਣ ਤੱਕ ਕੁੱਲ 4458 ਦਿਨ ਗੁਜਾਰੇ ਜੇਲ੍ਹਾਂ 'ਚ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਭਾਈ ਦਲਜੀਤ ਸਿੰਘ ਬਿੱਟੂ ਦੀ ਝੂਠੇ ਮੁਕੱਦਮਿਆਂ 'ਚੋ ਢਾਈ ਸਾਲ ਬਾਅਦ ਜਮਾਨਤ ਹੋਣ 'ਤੇ ਦੁਨੀਆਂ ਭਰ 'ਚ ਵਸਦੇ ਉਹਨਾਂ ਦੇ ਸਮਰੱਥਕਾਂ 'ਚ ਖੁਸ਼ੀ ਦੀ ਲਹਿਰ ਹੈ ।
ਅਪਣੀ ਬੇਸ਼ਕੀਮਤੀ ਜਿੰਦਗੀ ਦੇ ਦਰਜਨ 'ਤੋ ਵੱਧ ਸਾਲ ( ਜਿਹਨਾਂ 'ਚ 4458 ਦਿਨ ਜਾਂ 106984 'ਤੋ ਵੀ ਜਿਆਦਾ ਘੰਂਟੇ ਬਣਦੇ ਹਨ ) ਸਿੱਖ ਕੌਂਮ ਲਈ ਜੇਲ੍ਹਾਂ 'ਚ ਗੁਜਾਰਨ 'ਤੋ ਬਾਅਦ ਅੱਜ ਹੋਈ ਰਿਹਾਈ ਨਾਲ ਸਿੱਖ ਕੌਂਮ ਦੀਆਂ ਆਸਾਂ ਨੂੰ ਨਵਾਂ ਬੂਰ ਪਿਆ ਹੈ । ਭਾਈ ਬਿੱਟੂ ਦੇ ਸਵਾਗਤ ਲਈ 27 ਫਰਬਰੀ ਨੂੰ ਸ੍ਰੀ ਅਮ੍ਰਿਤਸਰ ਸਾਹਿਬ ਇਕੱਠੇ ਹੋਏ ਸਿੱਖ ਆਗੂਆਂ ਅਤੇ ਸਮੱਰਥਕਾਂ ਦੇ ਜੋਸ਼ ਅਤੇ ਜਜਬੇ ਨੂੰ ਖੁੰਢਾਂ ਕਰਨ ਲਈ ਸਰਕਾਰ ਨੇ ਬੇਸੱਕ ਉਹਨਾਂ ਦੀ ਰਿਹਾਈ ਨੂੰ ਟੇਢੇ ਢੰਗ ਨਾਲ ਇੱਕ ਦਿਨ ਲਈ ਟਾਲ ਦਿੱਤਾ ਸੀ ਪਰ ਉਹਨਾਂ ਦੇ ਪ੍ਰਸੰਸ਼ਕਾਂ ਦਾ ਕਹਿਣਾ ਹੈ ਕਿ ਸਾਡੇ ਦਿਲਾਂ Ḕਚ ਭਾਈ ਬਿੱਟੂ ਪ੍ਰਤੀ ਪਏ ਅਥਾਹ ਪਿਆਰ ਅਤੇ ਸਤਿਕਾਰ ਦਾ ਸਰਕਾਰ ਕੀ ਕਰੇਗੀ ?
ਸਰਕਾਰ ਵੱਲੋਂ ਪਾਏ 29 ਕੇਸਾਂ ( ਝੂਠੇ ) 'ਚੋ ਬਹੁਤਿਆਂ 'ਚੋ ਬਰੀ ਹੋ ਚੁੱਕੇ ਭਾਈ ਦਲਜੀਤ ਸਿੰਘ ਬਿੱਟੂ 'ਤੋ ਸਮੁੱਚੇ ਸਿੱਖ ਪੰਥ ਨੂੰ ਭਾਰੀ ਉਮੀਦਾਂ ਹਨ । ਭਾਈ ਬਿੱਟੂ ਦੀ ਰਿਹਾਈ Ḕਤੇ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਲਿਆਂ 'ਚ ਸ: ਮਨਪ੍ਰੀਤ ਸਿੰਘ ਸੰਂਧੂ, ਜਗਦੀਸ਼ ਸਿੰਘ ਜੇਜੀ, ਗੁਰਤੇਜ ਸਿੰਘ ਸੰਂਧੂ, ਪ੍ਰਮਿੰਦਰ ਸਿੰਘ ਜੋਧਪੁਰੀ, ਧਰਮਿੰਦਰ ਸਿੰਘ ਸਿੱਧੂ, ਕੁਲਵੀਰ ਸਿੰਘ ਨਡਾਲੋ, ਪ੍ਰਗਟ ਸਿੰਘ ਜੋਧਪੁਰੀ, ਸੁਨੀਲ ਕੁਮਾਰ ਗੁਰਦਾਸਪੁਰੀਆ, ਅਮਰਜੀਤ ਸਿੰਘ ਸੰਗੜ, ਭੁਪਿੰਦਰ ਸਿੰਘ ਤੂਰ ਅਤੇ ਬਲਜੀਤ ਸਿੰਘ ਕਮਾਲਪੁਰਾ ਸਾਮਲ ਹਨ ।