ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਲੰਮੇਂ ਸਮੇਂ 'ਤੋ ਬੈਲਜ਼ੀਅਮ ਰਹਿੰਦੇ ਸ: ਚੂਹੜ ਸਿੰਘ ਲੀਅਜ਼ ਨੂੰ ਉਸ ਸਮੇਂ ਭਾਰੀ ਸਦਮਾਂ ਲੱਗਾ ਜਦ ਉਹਨਾਂ ਦੀ ਬੇਟੀ ਅਮਰਜੀਤ ਕੌਰ ਉਰਫ ਚੰਨੀ ਦੀ ਪਿਛਲੇ ਦਿਨੀ ਅਚਾਨਕ ਮੌਤ ਹੋ ਗਈ ।
ਪਿਛਲੇ ਕਈ ਮਹੀਨਿਆਂ 'ਤੋ ਬਿਮਾਰ ਚੱਲ ਰਹੀ ਅਮਰਜੀਤ ਕੌਰ ਜੋ ਬਰਸਲਜ਼ ਨਜਦੀਕ ਉੱਕਲ ਸਹਿਰ ਰਹਿੰਦੀ ਸੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ
ਮੌਤ ਕਾਰਨ ਉਹਨਾਂ ਦਾ ਪਤੀ ਅਤੇ 14 ਸਾਲਾਂ ਬੇਟਾ ਡੂੰਘੇਂ ਸਦਮੇ 'ਚ ਹਨ । ਚੂਹੜ ਸਿੰਘ ਲੀਅਜ਼ ਜੋ ਚੜਦੀ ਕਲਾ ਕਲੱਬ ਦੇ ਸਰਗਰਮ ਮੈਂਬਰ ਹਨ ਨਾਲ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਅਫਸੋਸ਼ ਦਾ ਪ੍ਰਗਟਾਵਾ ਕੀਤਾ ਹੈ ।