ਲੜੀ ਵਾਰ ਕਾਲਮ “ ਅਨਮੋਲ ਹੀਰੇ “
ਧੰਨ ਲਿਖਾਰੀ ਨਾਨਕਾ, ਜਿਨਿ ਨਾਮ ਲਿਖਾਇਆ ਸੱਚ
ਲੇਖਕ ਸਮਾਜ ਦਾ ਸ਼ੀਸ਼ਾ ਹੁੰਦਾ ਹੈ, ਜਿੱਥੋਂ ਸਮਾਜ ਆਪਣਾ ਅਕਸ ਵੇਖਦਾ ਹੈ। ਜਦੋਂ ਸਮਾਜ ਕਿਸੇ ਕਸੂਤੀ ਕੁੜਿੱਕੀ ਵਿੱਚ ਫਸਿਆ ਹੁੰਦਾ ਹੈ ਤਾਂ ਸਾਹਿਤਕਾਰਾਂ ਦੀ ਕਲਮ ਰਾਹ ਲੱਭ ਇਸ਼ਾਰੇ ਕਰਦੀ ਹੈ। ਜਦ ਧਰਮ, ਕੌਮ ਜਾ ਦੇਸ਼ ਤੇ ਆਫਤ ਪੈਂਦੀ ਹੈ ਤਾਂ ਕਲਮ ਕੁਰਲਾ ਉੱਠਦੀ ਹੈ। ਸੁੱਤੇ ਲੋਕਾਂ ਨੂੰ ਕਲਮ ਹੋਕਰੇ ਮਾਰ-ਮਾਰ, ਹਲੂਣ ਕੇ ਵਾਰ-ਵਾਰ ਉਠਾਉਂਦੀ ਹੈ। ਹਰ ਖੁਸ਼ੀ-ਗਮੀ 'ਚ ਸਾਹਿਤਕਾਰਾਂ ਦੀ ਕਲਮ ਸਰੀਕ ਬਣ ਕੇ ਖਲੋਦੀ ਹੈ। ਭਾਵੇਂ ਸਾਹਿਤਕਾਰ ਨੂੰ ਲੈਣਾ ਘੱਟ ਤੇ ਦੇਣਾ ਵੱਧ ਪੈਂਦਾ ਹੈ, ਕਿਉਂ ਕਿ ਲੇਖਕ ਸਿਰ ਸਮਾਜ ਦਾ ਕਰਜਾ ਹੁੰਦਾ ਹੈ ਜੋ ਉਹ ਸਾਰੀ ਉਮਰ ਹੌਲੀ-ਹੌਲੀ ਉਤਾਰਦਾ ਰਹਿੰਦਾ ਹੈ। ਹਰ ਸਾਹਿਤਕਾਰ ਨੂੰ ਅਕਾਸ਼ ਤੇ ਉਡਾਰੀਆਂ ਤੇ ਸਮੁੰਦਰ 'ਚ ਤਾਰੀਆਂ ਲਾਉਣੀਆਂ ਪੈਂਦੀਆਂ ਹਨ ਕੁਝ ਲੱਭਣ ਲਈ। ਤੱਪਦੇ ਮਾਰੂਥਲਾਂ ਵਿੱਚ ਸੜਨਾ ਪੈਂਦਾ ਹੈ, ਜਗ ਸੁੱਤਾ ਹੁੰਦਾ ਹੈ ਤਾਂ ਲੇਖਕ ਨੂੰ ਜਾਗਣਾ ਪੈਂਦਾ ਹੈ। ਲੇਖਕ ਸਿਰ ਸਮਾਜ ਦੀ ਜਿੰਮੇਵਾਰੀ ਹੁੰਦੀ ਹੈ ਜਿਹੜੀ ਉਹ ਨਿਭਾਉਂਦਾ ਰਹਿੰਦਾ ਹੈ। ਕਵੀ, ਸਾਹਿਤਕਾਰ, ਲਿਖਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ ਜੋ ਸਾਹਿਤ ਤੇ ਇਤਿਹਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਅੱਜ ਉਸ ਲਾਸਾਨੀ ਪੁਰਸ਼ ਦੀ ਗੱਲ ਕਰਨ ਜਾ ਰਹੇ ਹਾਂ ਜਿੰਨ੍ਹਾਂ ਦਾ ਲਿਖਿਆ ਇੱਕ-ਇੱਕ ਸ਼ਬਦ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ। ਉਹ ਹਨ ਪੰਜਾਬੀਅਤ ਦਾ ਮਾਣ ਭਾਈ ਕਾਨ੍ਹ ਸਿੰਘ ਜੀ ਨਾਭਾ।
ਭਾਈ ਕਾਨ੍ਹ ਸਿੰਘ ਜੀ ਦਾ ਜਨਮ 30 ਅਗਸਤ 1861 ਈ: ਨੂੰ, ਮਾਤਾ ਹਰਿ ਕੌਰ ਜੀ ਦੀ ਕੁੱਖੋਂ, ਪਿਤਾ ਭਾਈ ਨਰਾਇਣ ਸਿੰਘ ਜੀ ਦੇ ਘਰ, ਦਾਦਾ ਸਰੂਪ ਸਿੰਘ ਜੀ ਦੇ ਵਿਹੜੇ, ਪੜਦਾਦਾ ਨੌਧ ਸਿੰਘ ਜੀ ਦੇ ਖੇੜੇ, ਪਿੰਡ ਸਬਜ ਬਨੇਰਾ, ਰਿਆਸਤ ਪਟਿਆਲੇ ਵਿੱਚ ਹੋਇਆ। ਭਾਈ ਕਾਨ੍ਹ ਸਿੰਘ ਜੀ ਦੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਨਾਭੇ ਦੇ ਪ੍ਰਸਿੱਧ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਦੇ ਮਹੰਤ ਸਨ ਤੇ ਉਨ੍ਹਾਂ ਦੇ ਪੜਦਾਦਾ ਨੌਧ ਸਿੰਘ ਜੀ ਪਿੰਡ ਪਿੱਥੋਂ ਵਿੱਚ ਰਹਿੰਦੇ ਸਨ ਜੋ ਰਿਆਸਤ ਨਾਭਾ ਦੇ ਚੌਧਰੀ ਸਨ। ਪਿੰਡ ਪਿੱਥੋ ਬਠਿੰਡਾ ਜ਼ਿਲ੍ਹੇ 'ਚ ਸਥਿਤ ਹੈ। ਭਾਈ ਕਾਨ੍ਹ ਸਿੰਘ ਜੀ ਦੇ ਦੋ ਭਰਾ ਭਾਈ ਮੀਹਾਂ ਸਿੰਘ ਤੇ ਭਾਈ ਬਿਸ਼ਨ ਸਿੰਘ ਸਨ ਅਤੇ ਇੱਕ ਭੈਣ ਬੀਬੀ ਕਾਨ੍ਹ ਕੌਰ ਸੀ ਜੋ ਛੋਟੀ ਉਮਰ 'ਚ ਹੀ ਗੁਜਰ ਗਈ। ਆਪ ਜੀ ਦੀ 24 ਸਾਲ ਦੀ ਉਮਰ ਵਿੱਚ ਪਹਿਲੀ ਸ਼ਾਦੀ ਪਿੰਡ ਧੂਰੇ ਰਿਆਸਤ ਪਟਿਆਲੇ ਵਿੱਚ ਤੇ ਦੂਜੀ ਸ਼ਾਦੀ ਮੁਕਤਸਰ ਹੋਈ। ਥੋੜੇ ਸਮੇਂ 'ਚ ਦੋਵਾਂ ਸੁਪਤਨੀਆਂ ਗੁਜਰ ਗਈਆਂ। ਤੀਜੀ ਸ਼ਾਦੀ ਪਿੰਡ ਰਾਮਗੜ੍ਹ ਪਟਿਆਲੇ ਵਿੱਚ ਹਰਦਮ ਸਿੰਘ ਦੀ ਲੜਕੀ ਬੀਬੀ ਸੰਤ ਕੌਰ ਨਾਲ ਹੋਈ। ਜਿੰਨ੍ਹਾਂ ਦੀ ਕੁੱਖੋਂ ਸਪੁੱਤਰ ਭਾਈ ਭਗਵੰਤ ਸਿੰਘ (ਹਰੀ) ਦਾ ਜਨਮ ਹੋਇਆ। ਜੋ ਭਾਈ ਕਾਨ੍ਹ ਸਿੰਘ ਜੀ ਦੇ ਇਕਲੌਤੇ ਸਪੁੱਤਰ ਹਨ।
ਭਾਈ ਕਾਨ੍ਹ ਸਿੰਘ ਜੀਅ ਨੂੰ ਛੋਟੀ ਉਮਰ 'ਚ ਹੀ ਅੰਮ੍ਰਿਤਪਾਨ ਕਰਵਾ ਦਿੱਤਾ ਸੀ ਅਤੇ ਭਾਈ ਰੂਪ ਸਿੰਘ ਜੀ ਕੋਲ ਗੁਰਮੁੱਖੀ ਦਾ ਗਿਆਨ ਦਿੱਤਾ ਗਿਆ। ਜਦ ਉਨ੍ਹਾਂ ਦੀ ਉਮਰ ਪੰਜ ਸਾਲ ਦੀ ਹੋਈ ਤਾਂ ਉਨ੍ਹਾਂ ਦੇ ਪਿਤਾ ਭਾਈ ਨਰਾਇਣ ਸਿੰਘ ਜੀ ਨੇ ਪਾਠ ਕਰਵਾਉਣਾ ਸ਼ੁਰੂ ਕਰ ਦਿੱਤਾ। ਭਾਈ ਸਾਹਿਬ ਬਹੁਤ ਹੀ ਛੋਟੀ ਉਮਰ ਸਿਰਫ ਸੱਤ ਸਾਲ ਦੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਏ ਸਨ। ਉਨ੍ਹਾਂ ਦੇ ਪਿਤਾ ਜੀ ਦੀ ਦਿਲੀ ਇੱਛਾ ਸੰਸਕ੍ਰਿਤ ਸਿਖਾਉਣ ਦੀ ਸੀ, ਜਿਸ ਕਰਕੇ ਬਾਬਾ ਕਲਿਆਣ ਦਾਸ, ਪੰਡਿਤ ਸ਼੍ਰੀ ਬੰਸੀ ਧਰ, ਭਾਈ ਵੀਰ ਸਿੰਘ ਜਲਾਲ ਕੇ, ਬਾਬਾ ਪਰਮਾਨੰਦ ਤੇ ਭਾਈ ਰਾਮ ਸਿੰਘ ਤੋਂ ਸਾਹਿਤ, ਵਿਆਕਰਨ ਤੇ ਵੇਦਾਂਤ ਪੜ੍ਹਿਆ ਤੇ ਹਿੰਦੀ ਕਵਿਤਾ ਰਚਨਾ ਦਾ ਅਭਿਆਸ ਵੀ ਕੀਤਾ। ਮਹੰਤ ਰਾਜਾ ਸਿੰਘ ਤੋਂ ਸੰਗੀਤ ਦੀ ਸਿੱਖਿਆ ਵੀ ਲਈ।
ਭਾਈ ਸਾਹਿਬ ਜੀ ਨੂੰ 20 ਸਾਲ ਦੀ ਉਮਰ 'ਚ ਫ਼Àਮਪ;ਾਰਸੀ ਤੇ ਅੰਗਰੇਜ਼ੀ ਪੜ੍ਹਨ ਦਾ ਸ਼ੌਂਕ ਜਾਗਿਆ ਤੇ ਦਿੱਲੀ ਜਾ ਕੇ ਫ਼Àਮਪ;ਾਰਸੀ ਪੜ੍ਹੇ ਅਤੇ 22 ਕੁ ਸਾਲ ਦੀ ਉਮਰ 'ਚ ਲਾਹੌਰ ਜਾ ਕੇ ਭਾਈ ਸੰਤ ਸਿੰਘ ਗਿਆਨੀ ਦੇਹਰਾ ਸਾਹਿਬ ਵਾਲਿਆਂ ਦੇ ਸੰਪਰਕ 'ਚ ਆ ਕੇ ਜਫ਼Àਮਪ;ਰਨਾਮਾ, ਦੀਵਾਨ, ਸਿੱਖ-ਸਾਹਿਤ ਨਾਲ ਸਬੰਧ ਰੱਖਣ ਵਾਲੀਆਂ ਕਿਤਾਬਾਂ ਨਿੱਠ ਕੇ ਪੜ੍ਹੀਆਂ, ਭਾਈ ਸਾਹਿਬ ਜੀ, ਭਾਈ ਗੁਰਮੁਖ ਸਿੰਘ ਜੀ ਦੇ ਸੰਪਰਕ 'ਚ ਆਏ, ਉਨ੍ਹਾਂ ਨੇ ਧਰਮ ਪ੍ਰਚਾਰ ਲਈ ਸ਼੍ਰੀ ਗੁਰੂ ਸਿੰਘ ਸਭਾ ਲਾਹੌਰ ਵੱਲੋਂ ਕੁਝ ਪ੍ਰੋਗਰਾਮ ਬਣਾਏ ਜੋ ਪੰਜਾਬੀ ਗ੍ਰੰਥ, ਗੁਰਮਤਿ ਨਾਲ ਸਬੰਧਤ ਸਨ, ਉਨ੍ਹਾਂ ਦੇ ਸੰਪਾਦਨ ਤੇ ਪ੍ਰਕਾਸ਼ਨ ਦੀ ਇੱਕ ਮੁਹਿੰਮ ਸ਼ੁਰੂ ਕੀਤੀ। ਦੋ ਕੁ ਸਾਲ ਦੇ ਅਰਸੇ ਬਾਅਦ ਭਾਈ ਸਾਹਿਬ ਨਾਭੇ ਆ ਗਏ।
ਭਾਈ ਕਾਨ੍ਹ ਸਿੰਘ ਜੀ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਪਾਸ ਬਤੌਰ ਮੁਸਾਹਿਬ ਮੁਲਾਜ਼ਮ ਲੱਗੇ। ਹੀਰਾ ਸਿੰਘ ਜੀ ਵਿਦਵਾਨਾਂ ਦੇ ਕਦਰਦਾਨ ਸਨ ਇਸ ਕਰਕੇ ਭਾਈ ਕਾਨ੍ਹ ਸਿੰਘ ਜੀ ਨੂੰ ਉਨ੍ਹਾਂ ਆਪਣੇ ਪ੍ਰਾਈਵੇਟ ਸਕੱਤਰ ਬਣਾ ਦਿੱਤਾ। ਇਸ ਤੋਂ ਥੋੜਾ ਸਮਾਂ ਬਾਅਦ ਭਾਈ ਸਾਹਿਬ ਸਿਟੀ ਮੈਜਿਸਟ੍ਰੇਟ ਨਹਿਰ ਨਾਜ਼ਿਮ ਤੇ ਨਾਜ਼ਿਮ (ਡਿਪਟੀ ਕਮਿਸ਼ਨਰ) ਜ਼ਿਲ੍ਹਾ ਧਨੌਲਾ ਤੇ ਬਾਵਲ ਬਣੇ ਮਤਲਬ ਇਹ ਸੀ ਕਿ ਮਹਾਰਾਜਾ ਹੀਰਾ ਸਿੰਘ, ਭਾਈ ਸਾਹਿਬ ਦੇ ਕਾਰਜ ਤੋਂ ਬਲਿਹਾਰੇ ਜਾਂਦੇ ਸਨ। ਇਸ ਕਰਕੇ ਭਾਈ ਸਾਹਿਬ ਨੂੰ ਰਿਆਸਤ ਵੱਲੋਂ ਫੂਲਕੀਆਂ ਰਿਆਸਤਾਂ ਦੇ ਏਜੰਟ ਪਾਸ ਵਕੀਲ ਬਣਾ ਕੇ ਭੇਜਿਆ ਅਤੇ ਮੀਰ ਮੁਨਸ਼ੀ ਵੀ ਬਣਾਇਆ।
ਰਿਆਸਤ ਨਾਭਾ ਦੀ ਨੌਕਰੀ ਤੋਂ ਹੱਟ ਕੇ ਭਾਈ ਕਾਨ੍ਹ ਸਿੰਘ ਜੀ ਨਾਭਾ ਕਸ਼ਮੀਰ ਜਾ ਕੇ ਸਿੱਖ-ਸਾਹਿਤਯ ਦੇ ਅਧਾਰ ਤੇ 'ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ( ਓਨਚੇ ਚਲੋਪÀÂਦÀਿ ੋਡ ਸ਼ਕਿਹ ਲ਼ਟਿ-ਰÀਟੁਰÂ) ਲਿਖਣਾ ਸ਼ੁਰੂ ਕਰ ਦਿੱਤਾ। ਭਾਈ ਸਾਹਿਬ ਦੇ ਸਾਹਿਤਕ ਕੰਮਾਂ 'ਤੇ ਅਸਲ ਵਿੱਚ ਸਿੰਘ ਸਭਾ ਲਹਿਰ ਦਾ ਪ੍ਰਭਾਵ ਪਿਆ। ਭਾਈ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਕਠਿਨ ਸ਼ਬਦਾਂ ਦੇ ਪਰਯਾਯ ਲਿਖੇ। 'ਰਾਜ-ਧਰਮ', 'ਨਾਟਕ ਭਾਵਾਰਥ ਦੀਪਿਕਾ', 'ਹਮ ਹਿੰਦੂ ਨਹੀਂ', 'ਗੁਰਮਤਿ ਪ੍ਰਭਾਕਰ', 'ਗੁਰਮਤਿ ਸਧਾਕਰ', 'ਗੁਰ ਗਿਰਾ ਕਸੌਟੀ', 'ਪਹਾੜ-ਯਾਤ੍ਰਾ', 'ਵਿਲਾਇਤ-ਯਾਤ੍ਰਾ', 'ਸ਼ਰਾਬ ਨਿਖੇਧ ਤੇ ਇੱਕ ਜੋਤਿਸ਼ ਗ੍ਰੰਥ ਇੰਨ੍ਹਾਂ ਕਿਤਾਬਾਂ ਵਿੱਚ ਕਈ ਕਿਤਾਬਾਂ ਪਹਿਲਾ ਹਿੰਦੀ ਵਿੱਚ ਪ੍ਰਕਾਸ਼ਿਤ ਤੇ ਫਿਰ ਪੰਜਾਬੀ ਵਿੱਚ ਅਤੇ 4 ਕੁ ਕਿਤਾਬਾਂ ਇੰਨ੍ਹਾਂ ਵਿੱਚੋਂ ਅਣਪ੍ਰਕਾਸ਼ਿਤ ਹੀ ਰਹਿ ਗਈਆਂ ਹਨ। 'ਸਦ ਪਰਮਾਰਥ', 'ਗੁਰਛੰਦ ਦਿਵਾਕਰ', 'ਗੁਰ ਸ਼ਬਦਾ ਲੰਕਾਰ', 'ਰੂਪ ਦੀਪ ਪਿੰਗਲ' ਤੇ 'ਗੁਰ ਸ਼ਬਦ ਰਤਨਾਕਰ ਮਹਾਨ ਕੋਸ਼' ਆਦਿ।
ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਸਮੇਂ ਕਈ ਹੋਰ ਪੁਸਤਕਾਂ ਰਚੀਆ ਜਿਵੇਂ 'ਗੁਰਮਤਿ ਮਾਰਕੰਡ', 'ਗੁਰਮਤਿ ਪ੍ਰਭਾਕਰ', 'ਗੁਰਮਤਿ ਸੁਧਾਰਕ' ਤੇ 'ਗੁਰ ਗਿਰਾ ਕਸੌਟੀ', 'ਗੁਰ ਮਹਿਮਾ', 'ਅਨੇਕਾਰਥ ਕੋਸ਼' ਆਦਿ।
ਭਾਈ ਕਾਨ੍ਹ ਸਿੰਘ ਨਾਭਾ ਨੇ ਖਾਲਸਾ ਕਾਲਜ ਅੰਮ੍ਰਿਤਸਰ ਦਾ ਮੋਢੀ ਰੋਲ ਨਿਭਾਇਆ। ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ ਭਾਈ ਸਾਹਿਬ ਨੂੰ 3 ਅਪ੍ਰੈਲ 1931 ਨੂੰ ਅੰਮ੍ਰਿਤਸਰ ਕਾਨਫਰੰਸ ਦੇ ਪ੍ਰਧਾਨ ਬਣਾ ਦਿੱਤਾ।
ਭਾਈ ਕਾਨ੍ਹ ਸਿੰਘ ਨੇ ਥਾਂ-ਥਾਂ ਦੀ ਸੈਰ ਕੀਤੀ, ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਇੰਗਲੈਂਡ, ਅਫਗਾਨਿਸਤਾਨ, ਕਾਬੁਲ ਵੀ ਘੁੰਮੇ।
ਭਾਈ ਸਾਹਿਬ ਘੋੜੇ ਦੀ ਸਵਾਰੀ ਕਰਨਾ ਪਸੰਦ ਕਰਦੇ ਸਨ। ਬੰਦੂਕ ਰੱਖਣ ਦੇ ਸ਼ੌਕੀ, ਹਿਰਨ, ਸੂਰ ਦਾ ਸ਼ਿਕਾਰ ਕਰਦੇ, ਦਰਿਆਵਾਂ ਦੇ ਕੰਢੇ ਜਾ ਕੇ ਮਗਰਮੱਛਾਂ ਦਾ ਸ਼ਿਕਾਰ ਖੇਡਣਾ ਬਹੁਤ ਪਸੰਦ ਕਰਦੇ ਸਨ। ਰਾਜਨੀਤੀ ਦੇ ਮਾਹਿਰ, ਸੰਗੀਤ ਦੇ ਪ੍ਰੇਮੀ, ਸਾਹਿਤਕਾਰ, ਕਵੀ, ਵਿਦਵਾਨ, ਧਾਰਮਿਕ ਆਗੂ, ਖੋਜੀ, ਲਿਖਾਰੀ ਸਨ। ਆਪ ਜੀ ਨੂੰ ਰਾਜੇ-ਮਹਾਰਾਜਿਆਂ ਤੋਂ ਇਲਾਵਾ ਜਨਤਕ ਸਨਮਾਨ ਵੀ ਬਹੁਤ ਪ੍ਰਾਪਤ ਹੋਏ।
ਭਾਈ ਕਾਨ੍ਹ ਸਿੰਘ ਨਾਭਾ ਜੀ 23 ਨਵੰਬਰ 1938 ਨੂੰ ਸਵਰਗ ਸੁਧਾਰ ਗਏ। ਆਪ ਜੀ ਦੀ ਮੌਤ ਨਾਲ ਇਕੱਲੇ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੇ ਆਲਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਭਾਵੇਂ ਸਰੀਰਕ ਤੌਰ ਤੇ ਭਾਈ ਸਾਹਿਬ ਸਾਡੇ ਵਿਚਕਾਰ ਤਾਂ ਨਹੀਂ ਰਹੇ ਪਰ ਉਨ੍ਹਾਂ ਦੀਆਂ ਮਹਾਨ ਰਚਨਾਵਾਂ (ਕਿਤਾਬਾਂ) ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦੀ ਯਾਦ ਨੂੰ ਤਾਜਾ ਰੱਖਣਗੀਆਂ। ਸਾਡਾ ਉਸ ਲਾਸਾਨੀ, ਯੁੱਗ ਪੁਰਸ ਨੂੰ ਲੱਖ-ਲੱਖ ਵਾਰ ਪ੍ਰਣਾਮ ।
ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
ਮੋ: 97792-97682
