ਯੋਗ ਉਮੀਦਵਾਰ ਨੂੰ ਦਿੱਤੀ ਵੋਟ ਬਦਲ ਦੇਵੇਗੀ ਅਗਲੀ ਪੀੜੀ ਦਾ ਭਵਿੱਖ: ਰਾਏ

ਪ੍ਰਵਾਸੀ ਪੰਜਾਬੀਆਂ ਵੱਲੋਂ ਲੋਕ ਸਭਾ ਚੋਣਾਂ ਵਿੱਚ ਭਾਰੀ ਦਿਲਚਸਪੀ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) :- ਭਾਰਤ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਦੇਸੀ ਰਹਿੰਦੇ ਪੰਜਾਬੀ ਇਸ ਵਾਰ ਭਾਰੀ ਦਿਲਚਸਪੀ ਲੈ ਰਹੇ ਹਨ । ਪ੍ਰਵਾਸੀ ਪੰਜਾਬੀਆਂ ਵਿੱਚੋਂ ਜਿਥੇ ਰਵਾਇਤੀ ਪਾਰਟੀਆਂ ਦੇ ਕੱਟੜ ਸਮੱਰਥਕ ਹੀ ਥੋੜਾ ਬਹੁਤ ਪ੍ਰਚਾਰ ਅਤੇ ਇੱਕਾ-ਦੁੱਕਾ ਬਿਆਨਾਂ ਨਾਲ ਡੰਗ ਟਪਾ ਰਹੇ ਹਨ ਉਥੇ ਮੁਲਕ ਦੀ ਚੁਣੇ ਜਾਣ ਵਾਲੀ 16ਵੀਂ ਲੋਕ ਸਭਾ ਲਈ ਸੁਚੇਤ ਨੌਜਵਾਨ ਇਸ ਵਾਰ ਕਿਸੇ ਇਨਕਲਾਬ ਦੀ ਆਸ ਨਾਲ ਭਾਰਤੀ ਵੋਟਰਾਂ ਨੂੰ ਅਪਣੇ ਵੋਟ ਦੇ ਸਹੀ ਇਸਤੇਮਾਲ ਲਈ ਪ੍ਰੇਰ ਰਹੇ
ਹਨ । ਇਸ ਤਰਾਂ ਦਾ ਵਰਤਾਰਾ ਸੋਸ਼ਲ ਵੈਬਸਾਈਟਾਂ ਤੇ ਆਂਮ ਹੀ ਦੇਖਣ ਨੂੰ ਮਿਲ ਰਿਹਾ ਹੈ ਜਿਥੇ ਹਰੇਕ ਬੰਦਾਂ ਅਪਣੇ ਅਜ਼ਾਦ ਵਿਚਾਰ ਪੇਸ਼ ਕਰਦਾ ਹੈ ।
ਇਸੇ ਕੜੀ ਤਹਿਤ ਕੱਲ ਆਸਟਰੇਲੀਆਂ ਤੋਂ ਟੈਕਸੀ ਡਰਾਇਵਰ ਪੰਜਾਬੀ ਨੌਜਵਾਨਾਂ ਵੱਲੋਂ ਕਿਸੇ ਇੱਕ ਪਾਰਟੀ ਨੂੰ ਵੋਟ ਦੇਣ ਦੀ ਹਿਮਾਇਤ ਕਰਨ ਦੀ ਬਜਾਏ ਅਪਣੇ ਵੋਟ ਦਾ ਠੀਕ ਇਸਤੇਮਾਲ ਕਰਨ ਹਿੱਤ ਜਾਰੀ ਵੀਡੀਓੁ ਕਲਿਪ ਰਾਂਹੀ ਪੰਜਾਬ ਦੇ ਵਸਨੀਕਾਂ ਨੂੰ ਇਸ ਵੋਟ ਦੀ ਅਸਲੀ ਕੀਮਤ ਅਤੇ ਵੋਟ ਦੇਣ Ḕਤੋਂ ਬਾਅਦ ਨਿਕਲਣ ਵਾਲੇ ਨਤੀਜਿਆਂ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਗੁਰਿੰਦਰ ਸਿੰਘ ਰਾਏ ਉਰਫ ਗੁਰੀ ਨੇ ਬਹੁਤ ਸੁਚੱਜੇ ਢੰਂਗ ਅਤੇ ਵਿਸਥਾਰ ਨਾਲ ਦੱਸਿਆ ਕਿ ਤੁਹਾਡੇ ਵੱਲੋਂ ਦੱਬਿਆ ਗਿਆ ਇੱਕ ਗਲਤ ਬਟਨ ਕਿਵੇਂ ਮੁੱਲਕ ਨੂੰ ਨਰਕ ਬਣਾ ਸਕਦਾ ਹੈ ਜਾਂ ਕਿਸੇ ਸੱਚੇ-ਸੁੱਚੇ ਉਮੀਦਵਾਰ ਨੂੰ ਦਿੱਤਾ ਗਿਆ ਇੱਕ ਵੋਟ ਮੁੱਲਕ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾ ਸਕਦਾ ਹੈ । ਗੁਰੀ ਜੋ ਲਹਿਰੇਗਾਗੇ ਸਥਿਤ ਬਾਬਾ ਹੀਰਾ ਸਿੰਘ ਭੱਠਲ ਕਾਲਜ Ḕਤੋ ਇੰਜਨੀਅਰ ਦੀ ਪੜਾਈ ਛੱਡ ਕੇ ਆਈਲੈਟਸ ਕਰ ਕੇ ਆਸਟਰੇਲੀਆ ਆ ਵਸਿਆ ਹੈ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਦਾਰੂ ਦੀ ਬੋਤਲ ਜਾਂ ਕੁੱਝ ਨਗਦੀ ਬਦਲੇ ਵੋਟ ਦੇਣ ਦੀ ਬਜਾਏ ਅਗਲੀ ਪੀੜੀ ਦੇ ਸੁਨਿਹਰੇ ਭਵਿਖ ਨੂੰ ਧਿਆਨ Ḕਚ ਰਖਦਿਆਂ ਇਮਾਨਦਾਰ ਉਮੀਦਵਾਰ ਨੂੰ ਵੋਟ ਪਾਈ ਜਾਵੇ । ਗੁਰਿੰਦਰ ਸਿੰਘ ਰਾਏ ਨੂੰ ਜਦ ਇਸ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਕਿ ਤੁਹਾਡੇ ਵੱਲੋਂ ਸੋਸ਼ਲ ਸਾਈਟਾਂ ਤੇ ਕੀਤੇ ਅਜਿਹੇ ਪ੍ਰਚਾਰ ਦਾ ਕੋਈ ਫਾਇਦਾ ਹੋਵੇਗਾ ਤਾਂ ਉਹਨਾਂ ਜਵਾਬ ਵਿੱਚ ਆਖਿਆ ਕਿ ਜਮਾਨਾਂ ਹਾਈ ਟੈਕ ਹੋ ਗਿਆ ਹੈ ਅਤੇ ਆਂਮ ਲੋਕਾਂ ਨੂੰ ਜਾਗਰੂਕ ਕਰਨ ਦੀ ਜਰੂਰਤ ਹੈ ਨਹੀ ਤਾਂ ਉਹ ਸਿਆਸੀ ਪਾਰਟੀਆਂ ਵੱਲੋਂ ਖਰੀਦੇ ਹੋਏ ਮਸ਼ਹੂਰ ਗਾਇਕ-ਕਲਾਕਾਰਾਂ ਦੀ ਕੀਤੀ ਜਾ ਰਹੀ ਝੂਠੀ ਇਸ਼ਤਿਹਾਰਬਾਜੀ ਸੁਣ ਕੇ ਵੋਟ ਪਾ ਦੇਣ ਦੀ ਗਲਤੀ ਕਰ ਜਾਂਦੇ ਹਨ । ਗਲਤ ਬੰਦੇਂ ਨੂੰ ਪਾਈ ਵੋਟ ਦਾ ਨਤੀਜਾ ਬੱਬੂ ਮਾਂਨ ਦੇ ਕਹਿਣ ਵਾਂਗ ਅਗਲੇ ਪੰਜ ਸਾਲਾਂ ਲਈ ਕੰਡੇਂ ਬੀਜ ਦਿੰਦਾਂ ਹੈ ਜਿਸ ਦੇ ਸਿੱਟੇ ਵਜੋਂ ਹੱਕ ਮੰਗਦੇਂ ਬਜੁਰਗ ਕਿਸਾਨਾਂ ਨੂੰ ਪੁਲਿਸ ਦੇ ਛਿੱਤਰ ਖਾਣ ਅਤੇ ਬੇਰੁਜਗਾਰਾਂ ਮੁਟਿਆਰਾਂ ਨੂੰ ਮੰਤਰੀਆਂ ਹੱਥੋਂ ਗੁੱਤਾਂ ਪੁਟਵਾਉਣ ਅਤੇ ਪਾਣੀ ਵਾਲੀਆਂ ਟੈਂਕੀਆਂ Ḕਤੇ ਚੜਨ ਲਈ ਮਜ਼ਬੂਰ ਹੋਣਾ ਪੈਂਦਾਂ ਹੈ ।