ਫੇਸਬੁੱਕੀਆਂ ਦਾ ਮਨਪਸੰਦ ਉਮੀਦਵਾਰ ਬਣਿਆ ਭਗਵੰਤ ਮਾਨ

ਭਜਨੇ ਅਮਲੀ ਨੂੰ ਗਾਲ੍ਹਾਂ ਦੀ ਹਨੇਰੀ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਲੋਕ ਸਭਾ ਚੋਣਾਂ ਲਈ ਪ੍ਰਚਾਰ ਦੇ ਸਾਧਨਾਂ 'ਚ ਜੁੜੀ ਨਵੀਂ ਤਕਨੀਕ ਨੇ ਅਕਾਲੀ-ਕਾਂਗਰਸੀਆਂ ਦੇ ਸਾਹ ਸੂਤੇ ਪਏ ਹਨ । ਵਟਸਅੱਪ ਅਤੇ ਫੇਸਬੁੱਕ ਦੀ ਵਰਤੋਂ ਕਰ ਰਹੇ ਪੰਜਾਬੀਆਂ ਵੱਲੋਂ ਇਸ ਵਾਰ ਰਵਾਇਤੀ ਪਾਰਟੀਆਂ ਦੀ ਥਾਂ ਆਸ ਦੀ ਕਿਰਨ ਬਣ ਬਹੁੜੀ ਨਵੀਂ ਪਾਰਟੀ "ਆਪ" ਦੀ ਭਾਰੀ ਹਿਮਾਇਤ ਕੀਤੀ ਜਾ ਰਹੀ ਹੈ ।
ਆਪ ਦੇ ਉਮੀਦਵਾਰਾਂ Ḕਚੋ ਭਗਵੰਤ ਮਾਂਨ ਸਭ ਤੋਂ ਵੱਧ ਮਾਣ ਖੱਟ ਰਿਹਾ ਹੈ ਜਿਸਦਾ ਕਾਰਨ ਉਸਦਾ ਮਸ਼ਹੂਰ ਕਮੇਡੀ ਕਲਾਕਾਰ ਹੋਣ ਦੇ ਨਾਲ-ਨਾਲ ਉਸਦੀ ਲੋਕ ਪੱਖੀ ਸੋਚ ਅਤੇ ਆਪ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੋ ਭੁੱਲਰ ਦੀ ਰਿਹਾਈ ਲਈ ਕੋਸਿਸ਼ ਅਤੇ ਦਿੱਲੀ ਕਤਲੇਆਂਮ ਲਈ ਐਸ ਆਈ ਟੀ ਦਾ ਗਠਨ ਵੀ ਹੈ ।
ਭਗਵੰਤ ਮਾਂਨ ਦਾ ਵਿਰੋਧ ਕਰਨ ਲਈ ਅਕਾਲੀਆਂ ਵੱਲੋਂ ਖਰੀਦੇ ਗਏ ਕੁੱਝ ਪੰਜਾਬੀ ਕਲਾਕਾਰਾਂ ਨੂੰ ਜਵਾਬ ਦੇਣ ਲਈ ਭਗਵੰਤ Ḕਤੋ ਪਹਿਲਾਂ ਹੀ ਉਸਦੇ ਲੱਖਾਂ ਸਰੋਤਿਆਂ ਵੱਲੋਂ ਅਜਿਹੀਆਂ ਖ਼ਰੀਆਂ-ਖ਼ਰੀਆਂ ਸੁਣਾਈਆਂ ਗਈਆਂ ਕਿ ਉਹ ਅੱਗੇ ਤੋਂ ਵਿਕਣ ਲਈ ਤੋਬਾ ਕਰ ਗਏ । ਕੁੱਝ ਦਿਨਾਂ ਤੋਂ ਅਸ਼ਲੀਲ ਕਮੇਡੀ ਕਰਨ ਲਈ ਜਾਣਿਆ ਜਾਣ ਵਾਲਾ ਭਜਨਾਂ ਅਮਲੀ ਵੀ ਹੁਣ ਮਾਂਨ ਦੇ ਸਮਰੱਥਕਾਂ ਦੀ ਹਿੱਟ ਲਿਸਟ ਤੇ ਹੋਣ ਕਾਰਨ ਕਾਫੀ ਲਾਹਣਤਾਂ ਖੱਟ ਰਿਹਾ ਹੈ ਜਿਸਦਾ ਸਬੂਤ ਫੇਸਬੁੱਕ ਤੇ ਉਸਨੂੰ ਮਣਾਮੂੰਹੀ ਕੱਢੀਆਂ ਜਾ ਰਹੀਆਂ ਗਾਲ੍ਹਾਂ ਹਨ ਅਤੇ ਉਸਦੇ ਚਰਿੱਤਰ ਬਾਰੇ ਫੋਲੇ ਜਾ ਰਹੇ ਪੋਤੜੇ ਹਨ ।