ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਗੁਰਦਵਾਰਾ ਸਿੰਘ ਸਭਾ ਆਲਕਨ ਵਿਖੇ ਪੰਜਾਬੀ ਫਿਲਮ "ਕੌਂਮ ਦੇ ਹੀਰੇ" ਦਿਖਾਈ ਗਈ ਜਿਸਦਾ ਹਰ ਵਰਗ ਦੇ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ । ਨਵੀਂ ਪੀੜੀ ਨੇ ਅਪਣੇ ਗੌਰਵਮਈ ਇਤਿਹਾਸ ਨੂੰ ਜਾਣਿਆਂ ਅਤੇ ਭਾਵੁਕ ਹੋਈਆਂ ਸੰਗਤਾਂ ਨੇ ਜੈਕਾਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ ।
ਫਿਲਮ ਦਿਖਾਉਣ ਦੀ ਸੇਵਾ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਰਵਾਈ ਗਈ । ਰਾਜ ਕਾਕੜਾ ਵੱਲੋਂ ਇਹ ਫਿਲਮ ਬਣਾ ਕੇ ਕੀਤੀ ਗਈ ਸਫਲ ਕੋਸ਼ਿਸ਼ ਦੀ ਸਲਾਘਾ ਕਰਦਿਆਂ ਪ੍ਰਬੰਧਕਾਂ ਦਾ ਕਹਿਣਾ ਹੈ ਉਹ ਆਸ ਕਰਦੇ ਹਨ ਕਿ ਭਵਿੱਖ ਵਿੱਚ ਵੀ ਅਜਿਹੀਆਂ ਇਤਿਹਾਸਿਕ ਫਿਲਮਾਂ ਬਣਾਈਆਂ ਜਾਣਗੀਆਂ । ਅਖੀਰ ਵਿੱਚ ਭਾਈ ਮਹਿੰਦਰ ਸਿੰਘ ਖਾਲਸਾ ਵੱਲੋਂ ਦਰਸ਼ਕ ਬੱਚਿਆਂ ਨੁੰ ਫਿਲਮ ਸਬੰਧੀ ਸਵਾਲ ਕੀਤੇ ਗਏ ਜਿਨ੍ਹਾਂ ਦੇ ਜਵਾਬ ਸੁਣ ਭਾਈ ਖਾਲਸਾ ਨੇ ਕਿਹਾ ਕਿ ਫਿਲਮ ਬਣਾਉਣ ਵਾਲੇ ਵੀਰਾਂ ਦੀ ਮਿਹਨਤ ਸਫਲ ਹੋਈ ਹੈ ਕਿਉਂਕਿ ਇਸ ਨਾਲ ਨਵੀਂ ਪੀੜੀ ਨੂੰ ਤਿੰਨ ਦਹਾਕੇ ਪਹਿਲਾ ਵਾਪਰੇ ਕਹਿਰ ਦਾ ਪਤਾ ਲੱਗ ਸਕਿਆ