ਬਿਕਰਮ ਮਜੀਠੀਏ ਦਾ ਗੁਨਾਹ ਨਾਂ ਮੁਆਫੀ ਯੋਗ: ਭਾਈ ਭੂਰਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਪਣੇ ਗੁੰਡਾਂਗਰਦੀ ਕਰਕੇ ਚਰਚਾ ਵਿੱਚ ਰਹਿੰਦਾਂ ਪੰਜਾਬ ਦੇ ਉੱਪ ਮੁੱਖ ਮੰਤਰੀ ਦਾ ਸਾਲੇ ਬਿਕਰਮਜੀਤ ਸਿੰਘ ਮਜੀਠੀਏ ਨੇ ਪਿਛਲੇ ਦਿਨੀ ਆਰ ਐਸ ਐਸ ਨੂੰ ਖ਼ੁਸ ਕਰਨ ਹਿੱਤ ਦਸਮ ਗ੍ਰੰਥ ਦੀਆਂ ਤੁਕਾਂ ਨਾਲ ਕੀਤੀ ਛੇੜਛਾੜ ਦੀ ਕਰੜੀ ਨਿੰਦਾਂ ਕਰਦਿਆਂ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਕਿ ਮਜੀਠੀਏ ਦਾ ਗੁਨਾਹ ਬਖਸਣਯੋਗ ਨਹੀ ਹੈ ।
ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਭੂਰਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਜਿਹੀ ਗਲਤੀ ਲਈ ਤਾਂ ਗੁਰੂ ਨੇ ਬੇਟੇ ਨੂੰ ਪੰਥ 'ਚੋ ਛੇਕ ਦਿੱਤਾ ਸੀ ਤੇ ਮਜੀਠੀਏ ਕਿਹੜੇ ਬਾਗ ਦੀ ਮੂਲੀ ਹੈ । ਭਾਈ ਭੂਰਾ ਨੇ ਕਿਹਾ ਕਿ ਅਰੁਣ ਜੇਠਲੀ ਵਰਗੇ ਫਿਰਕਾਪਸੰਦ ਆਗੂ ਲਈ ਅਜਿਹੀ ਘਿਨਾਉਣੀ ਹਰਕਤ ਕਰਨ ਵਾਲੇ ਮਜੀਠੀਏ ਨੂੰ ਤਰੰਤ ਪੰਥ 'ਚੋ ਛੇਕਿਆ ਜਾਵੇ । ਜੇਕਰ ਸੱਤਾ ਦੇ ਜੋਰ ਨਾਲ ਮਜੀਠੀਆ ਬਚ ਜਾਦਾਂ ਹੈ ਤਾਂ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਕੌਂਮ ਕਦੇ ਵੀ ਮੁਆਫ ਨਹੀ ਕਰੇਗੀ ਕਿਉਕਿ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦੀ ਬੇਅਦਬੀ ਕਰਨ ਵਾਲੇ ਹਰਬੰਸ ਲਾਲ ਖੰਨਾਂ ਦੇ ਘਰ ਨੂੰ ਮੁੱਖ ਚੋਣ ਦਫਤਰ ਬਣਾਉਣ ਵਾਲਾ ਜੇਤਲੀ ਘੱਟਗਿਣਤੀਆਂ ਦਾ ਕੱਟੜ ਦੁਸਮਣ ਹੈ ਜਿਸ ਨੂੰ ਖ਼ੁਸ ਕਰਨ ਹਿੱਤ ਮਜੀਠੀਆ ਇਸ ਹੱਦ ਤੱਕ ਜਾ ਪੁੱਜਾ ।