ਸਮੂਹ ਭਾਰਤੀ ਭਾਈਚਾਰਾ ਪ੍ਰੀਤੀ ਕੌਰ ਨੂੰ ਜਿਤਾਉਣ ਲਈ ਮੱਦਦ ਕਰੇ: ਪ੍ਰੇਮ ਕਪੂਰ

ਈਪਰ, ਬੈਲਜ਼ੀਅਮ (  ਪ੍ਰਗਟ ਸਿੰਘ ਜੋਧਪੁਰੀ  ) 25 ਮਈ ਨੂੰ ਬੈਲਜ਼ੀਅਮ ਵਿੱਚ ਹੋ ਰਹੀਆਂ ਚੋਣਾਂ ਵਿੱਚ ਲਿਮਬੁਰਗ ਸੂਬੇ 'ਚੋਂ ਐ ਪੀ ਏ ਪਾਰਟੀ ਦੀ ਉਮੀਦਵਾਰ ਪ੍ਰੀਤੀ ਕੌਰ ਦੀ ਹਿਮਾਇਤ ਕਰ ਰਹੇ ਸ੍ਰੀ ਪ੍ਰੇਮ ਕਪੂਰ ਨੇ ਸਮੂਹ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੀਤੀ ਨੂੰ ਜਿਤਾਉਣ ਲਈ ਹਰ ਸੰਭਵ ਮੱਦਦ ਕਰੇ ।
ਇੰਡੀਆ ਵਰਲਡ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਪ੍ਰੇਮ ਕਪੂਰ ਨੇ ਕਿਹਾ ਕਿ ਇਸ ਸਮੇਂ ਵਿਦੇਸ਼ੀਆਂ ਦੇ ਹੱਕਾਂ ਦੀ ਗੱਲ ਕਰ ਰਹੀ ਪਾਰਟੀ ਐ ਪੀ ਏ ਦੇ ਜਿੱਤਣ ਦੀ ਪੂਰੀ ਉਮੀਦ ਹੈ । ਇਥੇ ਵਸਦੇ ਪ੍ਰਵਾਸ਼ੀਆਂ ਵੱਲੋਂ ਸੋਸ਼ਲਿਸਟ ਪਾਰਟੀ ਦੇ ਹੱਕ ਵਿੱਚ ਇਕੱਠ ਕੀਤੇ ਜਾ ਰਹੇ ਹਨ ਬੇਸੱਕ ਉਹ ਗੈਂਟ ਹੋਵੇ ਜਾਂ ਬਰੱਸਲਜ਼ ਕਿਉਕਿ ਇਹ ਜਰੂਰੀ ਹੈ ਵੀ ਕਿ ਉਹਨਾਂ ਪਾਰਟੀਆਂ ਨੂੰ ਸੱਤਾ ਵਿੱਚ ਆਉਣ ਤੋਂ ਹਰ ਹਾਲਤ ਰੋਕਿਆ ਜਾਵੇ ਜੋ ਇਥੇ ਵਸਦੇ ਪ੍ਰਵਾਸੀਆਂ 'ਤੇ ਹੋਰ ਜਿਆਦਾ ਸਖਤੀ ਕਰ ਕੇ ਉਹਨਾਂ ਨੂੰ ਇਸ ਦੇਸ਼ 'ਚੋਂ ਬਾਹਰ ਧੱਕਣ ਦੀ ਤਾਕ ਵਿੱਚ ਹਨ ।