ਬਿਲਾਸਪੁਰ ਵਿੱਚ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਜਬਰਦਸਤ ਰੋਹ

ਔਰਤਾਂ ਨੇ ਸਮੈਕੀਏ ਭਜਾ ਭਜਾ ਕੇ ਕੁੱਟੇ
ਨਿਹਾਲ ਸਿੰਘ ਵਾਲਾ/ ਬਿਲਾਸਪੁਰ (ਮਿੰਟੂ ਖੁਰਮੀਂ ਹਿੰਮਤਪੁਰਾ) ਪੰਜਾਬ ਵਿੱਚ ਨਸ਼ਿਆਂ ਨੇ ਸੱਚਮੁੱਚ ਕਿੰਨੀ ਤਬਾਹੀ ਲਿਆਂਦੀ ਹੈ ਤੇ ਪੰਜਾਬ ਦੀ ਨਿਕੰਮੀ ਕਾਰਗੁਜਾਰੀ ਦੀ ਮਾਲਕ ਪੰਜਾਬ ਸਰਕਾਰ ਪਤਾ ਨਹੀਂ ਕਿਸ ਮਜਬੂਰੀ ਕਰਕੇ ਮਾਪਿਆਂ  ਦੇ ਜਿਉਦੇ ਪੁੱਤਾਂ ਨੂੰ ਕੁਲਹਿਣੇਂ  ਨਸਿਆਂ ਦੀ ਭੇਂਟ ਚੜਕੇ ਬੇਮੌਤ ਮਰ ਰਹਿਆਂ ਦੇਖ ਰਹੀ ਹੈ ਸਮਝੋਂ ਬਾਹਰ ਦੀ ਗੱਲ ਹੈ ਅੱਗੇ ਨਸ਼ਿਆਂ ਕਰਕੇ ਨਕਾਰੀ ਜਾ ਚੁੱਕੀ ਪੰਥਕ ਅਖਵਾਉਣ ਵਾਲੀ ਪਾਰਟੀ  ਅਕਾਲੀ ਦਲ ਨੂੰ ਲੋਕਾਂ ਦੇ ਨਸ਼ਿਆਂ ਦੀ ਗਹਿਰੀ ਦਲ ਦਲ ਵਿੱਚ æਧਸਦੇ ਪੁਤਾਂ ਦੀ ਬੇਸੱਕ ਫ਼ਿਕਰ ਨਹੀਂ ਪਰ ਮੋਗਾ ਜਿਲ੍ਹੇ ਦੇ ਚਾਰ ਵਿਧਾਕਾਂ ਦੇ ਪਿੰਡ ਬਿਲਾਸਪੁਰ ਦੀਆਂ ਔਰਤਾਂ ਨੇ ਜੋ ਇਨਕਲਾਬੀ ਪਹਿਲ ਕੀਤੀ ਹੈ ਉਹ ਪ੍ਰਸੰਸਾ ਯੋਗ ਹੈ ਕਮਾਲ ਦੀ ਗੱਲ ਇਹ ਹੈ ਕਿ ਇਸ ਮੁਹਿੰਮ ਨੂੰ ਔਰਤਾਂ ਵੱਲੋਂ ਚਲਾਇਆ ਜਾ ਰਿਹਾ ਹੈ ਇਸ ਅੰਦੋਲ ਨੂੰ ਲਗਾਤਾਰ 18 ਮਈ ਤੋਂ ਚਲਾਇਆ ਜਾ ਰਿਹਾ ਹੈ ਨਸ਼ਿਆਂ ਤੋਂ ਅੱਕੇ ਬਿਲਾਸਪੁਰ ਦੇ ਜੁਝਾਰੂਆਂ ਨੇ ਸਭ ਤੋਂ ਪਹਿਲਾਂ ਪਿੰਡ ਵਿੱਚੋਂ ਠੇਕਾ ਚੁਕਵਾਇਆ ਅਤੇ ਉਸ ਤੋਂ ਬਾਅਦ ਮੀਟ ਦੀਆਂ ਦੁਕਾਨਾਂ ਨੂੰ ਪਿੰਡੋਂ ਬਾਹਰ ਦਾ ਰਸਤਾ ਦਿਖਾਇਆ , ਅਤੇ ਇਸ ਤੋਂ ਬਾਅਦ ਬਾਰੀ ਆਈ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੀ ਸਮੈਕ ਦੇ ਤਸਕਰਾਂ ਦੀ ਜਿੰਨਾਂ ਦਾ ਪਤਾ ਲੱਗਣ ਤੇ ਭਜਾ ਭਜਾ ਕੇ ਗਿੱਦੜ ਕੁੱਟ ਕੀਤੀ ਗਈ ਅਤੇ ਇਸੇ ਲੜੀ ਵਜ਼ੋਂ ਬੀਤੇ ਕੱਲ ਪਿੰਡ ਬਿਲਾਸਪੁਰ ਵਿੱਚ ਹਜਾਰਾਂ ਮਰਦਾਂ ਔਰਤਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਲੱਗ ਰਹੇ ਅਕਾਸ ਗੁਜਾਊ ਨਾਹਰੇ ਅਤੇ ਲੋਕ ਰੋਹ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਬਿਲਾਸਪੁਰ ਦੀਆਂ ਬੀਬੀਆਂ ਵੱਲੋਂ ਸੁਰੂ ਕੀਤੀ ਇਹ ਲੋਕ ਲਹਿਰ ਆਉਣ ਵਾਲੇ ਸਮੇਂ ਵਿੱਚ  ਪੰਜਾਬ ਦੇ ਨਸ਼ਾ ਤਸਕਰ ਲੀਡਰਾਂ ਲਈ ਬਹੁਤ ਹੀ ਤਬਾਹਕੁੰਨ ਸਾਬਤ ਹੋਣ ਜਾ ਰਹੀ ਹੈ ਨਸ਼ੇੜੀਆਂ ਅਤੇ ਨਸ਼ਾ ਤਸਕਰਾਂ ਤੋਂ ਅੱਕੇ ਪਿੰਡ ਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਨਰੇਗਾ ਮਜਦੂਰ ਆਗੂ ਹਰਭਜਨ ਸਿੰਘ ਭੱਟੀ ਨੇ ਕਿਹਾ ਕਿ ਨਸੇæ ਨੇ ਸਾਡੀ ਨੌਜਵਾਨ ਪੀਹੜੀ ਨੂੰ ਨਿਕੰਮਾਂ ਕਰ ਦਿੱਤਾ ਹੈ ਪੰਜਾਬ ਦੇ ਬਾਂਕੇ ਗੱਭਰੂ ਸਿਆਸਤਦਾਨਾਂ ਦੁਆਰਾ ਆਪਣੀਆਂ ਜੇਬਾਂ ਭਰਨ ਲਈ ਫੈਲਾਏ ਨਸ਼ਿਆਂ ਦੇ ਜਾਲ ਵਿੱਚ ਉੱਲਝ ਕੇ ਆਪਣੀ ਜਿੰਦਗੀ ਖ਼ਰਾਬ ਕਰ ਰਹੇ ਹਨ ਉਹਨਾਂ ਬੋਲਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ਿਆਂ ਦਾ ਦੈਂਤ ਆਪਣੇਂ ਖੂਨੀਂ ਹੱਥਾਂ ਨਾਲ ਸਾਡੀ ਨੌਜਵਾਂਨੀ ਨੂੰ ਬੇਮੌਤੇ ਮਾਰ ਰਿਹਾ ਹੈ ਤੇ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਆਪਣੇਂ ਅੱਖੀਂ ਆਪਣੇ ਧੀਆ ਪੁੱਿਤ ਨਸ਼ਿਆਂ ਨਾਲ ਨਹੀਂ ਮਰਨ ਦੇਵਾਂਗੇ, ਇਸ ਸਮੇਂ ਲੱਗ ਰਹੇ ਨਾਹਰੇ ਚਿੱਟਾ ਬੰਦ ਕਰਵਾਂਵਾਂਗੇ ਨੌਜਵਾਨੀਂ ਬਚਾਵਾਂਗੇ, ਨਸ਼ਿਆਂ ਵਿੱਚ ਜਵਾਨੀਂ ਰੁਲਦੀ ਬੁੱਢੀ ਮਾਂ ਵਿੱਚ ਘਰ ਦੇ ਝੁਰਦੀ, ਗੁਰੂਆਂ ਪੀਰਾਂ ਦੀ ਇਹ ਧਰਤੀ ਨਸ਼ਾ ਤਸਕਰਾਂ ਗੰਦੀ ਕਰਤੀ, ਵਰਗੇ ਲਗਦੇ ਨਾਹਰੇ ਇੱਕ ਵੱਖਰੀ ਮਿਸ਼ਾਲ ਪੇਸ਼ ਕਰਦੇ ਸਨ, ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਨਸ਼ਾ ਵਿਰੋਧੀ ਮੁਹਿੰਮ ਵਿੱਚ ਲੋਕਾਂ ਵੱਲੋਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਾਥ ਦਿੱਤਾ,ਜਿੰਨ੍ਹਾਂ ਵਿੱਚ ਏਕਨੂਰ ਖਾਲਸਾ ਫੌਜ, ਸ੍ਰੀ ਗੁਰੁ ਗਰੰਥ ਸਾਹਿਬ ਸਤਿਕਾਰ ਕਮੇਟੀ ਦੇ ਅਹੁਦੇਦਾਰ ਇਸ ਸਮੇਂ ਹੋਰਨਾਂ ਤੋਂ ਇਲਾਵਾ ਨਰੇਗਾ ਆਗੂ ਜਸਵਿੰਦਰ ਕੌਰ, ਮੈਂਬਰ ਪੰਚਾਇਤ ਤੇ ਨਰੇਗਾ ਆਗੂ ਜਸਵੀਰ ਕੌਰ, ਪਿੰਡ ਦੇ ਦੋਨੋਂ ਸਰਪੰਚ ਗੁਰਮੀਤ ਸਿੰਘ ਪੱਪਾ, ਸ੍ਰੀਮਤੀ ਜਸਵੀਰ ਕੌਰ ਕਬੱਡੀ ਕੋਚ ਪਿੰਦਰ ਸਿੰਘ,ਡਾ ਕ੍ਰਿਸਨ ਕੁਮਾਰ,ਆਦਿ ਹਾਜ਼ਰ ਸਨ ।