ਐਮੀ ਹੈਂਡਬਾਲ ਕਲੱਬ ਬਣਿਆਂ ਬੈਲਜ਼ੀਅਮ ਚੈਂਪੀਅਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦਾ ਹੈਂਡਬਾਲ ਕਲੱਬ ਐਮੀ ਕੱਲ ਸਿੰਤਰੂਧਨ ਵਿਖੇ ਹੋਏ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਦੇ ਫਾਈਨਲ ਵਿੱਚ 33-17 ਦੇ ਵੱਡੇ ਫਰਕ ਨਾਲ ਜਿੱਤ ਕੇ ਚੈਂਪੀਅਨ ਬਣ ਗਿਆ ਹੈ ।
ਜਿਕਰਯੋਗ ਹੈ ਕਿ ਦੋ ਪੰਜਾਬੀ ਬੱਚੇ ਹਰਮਨ ਸਿੰਘ ਬਠਲਾ ਅਤੇ ਜਸਪਰ ਸਿੰਘ ਬਠਲਾ ਵੀ ਇਸੇ ਕਲੱਬ ਵਿੱਚ ਚੋਟੀ ਦੇ ਖਿਡਾਰੀ ਹਨ । ਪਿਛਲੇ ਦਿਨੀ ਬੈਲਜ਼ੀਅਮ ਦੇ ਸਰਬੋਤਮ ਕਲੱਬ ਬਣਨ 'ਤੋ ਬਾਅਦ ਹੁਣ ਇਸ ਕਲੱਬ ਨੇ 30 ਟੀਮਾਂ ਵਿੱਚੋਂ ਵਧੀਆ ਕਾਰੁਜਗਾਰੀ ਦਿਖਾਉਦਿਆਂ ਬੈਲਜ਼ੀਅਮ ਚੈਂਪੀਅਨਸਿੱਪ ਜਿੱਤ ਲਈ ਹੈ । ਐਮੀ ਕਲੱਬ ਨੇ ਹੁਣ ਤੱਕ ਦੇ 25 ਮੈਚਾਂ ਵਿੱਚੋਂ 24 ਜਿੱਤ ਕੇ ਅਪਣੀ ਜਬਰਦਸਤ ਖੇਡ ਦਾ ਪ੍ਰਦਸ਼ਨ ਕੀਤਾ ਹੈ ।