ਵੇਟਲਿਫਟਰ ਤੀਰਥ ਰਾਮ ਫਿਰ ਬਣਿਆ ਬੈਲਜ਼ੀਅਮ ਚੈਂਪੀਅਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵੇਟਲਿਫਟਿੰਗ ਦੀ ਦੁਨੀਆਂ ਵਿੱਚ ਬੈਲਜ਼ੀਅਮ ਦੇ ਜਾਣੇ ਪਹਿਚਾਣੇ ਸਪੋਰਟਸਮੈਂਨ ਸ੍ਰੀ ਤੀਰਥ ਰਾਮ ਨੇ ਫਿਰ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ । ਐਂਟਵਰਪਨ ਦੇ ਮੈਰਕਸਮ ਸ਼ਹਿਰ ਵਿੱਚ ਬੈਲਜ਼ੀਅਮ ਪੱਧਰ ਦੇ ਕਰਵਾਏ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਤੀਰਥ ਨੇ ਮਾਸਟਰ ਵਨ ਕੈਟਾਗਿਰੀ ਵਿੱਚ ਬਾਕੀ ਪ੍ਰੀਯੋਗੀਆਂ ਨੂੰ ਪਛਾੜਦਿਆਂ 250 ਕਿਲੋ ਡੈਡਲਿਫਟ ਅਤੇ 145 ਕਿਲੋ ਬੈਂਚਪ੍ਰੈਸ ਲਗਾ ਕੇ ਚੈਂਪੀਅਨਸਿੱਪ ਜਿੱਤੀ ਹੈ ।
ਬੈਲਜ਼ੀਅਮ ਡਰੱਗ ਫਰੀ ਪਾਵਰ ਲਿਫਟਿੰਗ ਫੈਡਰੇਸ਼ਨ ਵੱਲੋਂ ਕਰਵਾਏ ਜਾਂਦੇ ਮੁਕਾਬਲਿਆਂ ਵਿੱਚ ਇਸ 'ਤੋਂ ਪਹਿਲਾਂ ਵੀ ਤੀਰਥ ਕਈ ਵਾਰ ਚੈਂਪੀਅਨ ਰਹਿ ਚੁੱਕੇ ਹਨ । ਇਸ ਸਾਲ ਦਾ ਇਹ ਪਹਿਲਾ ਮੁਕਾਬਲਾ ਸੀ ਅਤੇ ਅਗਲੇ ਮਹੀਨੇ ਜਰਮਨੀ ਦੇ ਸ਼ਹਿਰ ਡੁਸਲਡੋਰਫ ਵਿਖੇ ਹੋ ਰਹੇ ਵਿਸ਼ਵ ਪੱਧਰ ਦੇ ਮੁਕਾਬਲਿਆਂ ਵਿੱਚ ਤੀਰਥ ਰਾਮ ਭਾਗ ਲੈਣਗੇ