ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵੇਟਲਿਫਟਿੰਗ ਦੀ ਦੁਨੀਆ ਵਿੱਚ ਜਾਣੀ-ਪਹਿਚਾਣੀ ਸਖਸ਼ੀਅਤ ਸ੍ਰੀ ਤੀਰਥ ਰਾਮ ਨੇ ਦੋ ਹੋਰ ਰਿਕਾਰਡ ਅਪਣੇ ਨਾਂਮ ਕਰ ਲਏ ਹਨ । ਕੱਲ ਬੈਲਜ਼ੀਅਮ ਡਰੱਗ ਫਰੀ ਪਾਵਰ ਲਿਫਟਿੰਗ ਫੈਡਰੇਸ਼ਨ ਵੱਲੋਂ ਟੁਰਨਹਾਉਟ ਸ਼ਹਿਰ ਵਿੱਚ ਇਹ ਮੁਕਾਬਲੇ ਕਰਵਾਏ ਗਏ ਸਨ । ਇਥੇ ਸ੍ਰੀ ਤੀਰਥ ਰਾਮ ਨੇ ਅਪਣਾ ਹੀ 145 ਕਿੱਲੋ ਦਾ ਰਿਕਾਰਡ ਤੋੜਦਿਆਂ ਮਾਸਟਰ ਵਨ ਕੈਟਾਗਿਰੀ ਵਿੱਚ 155 ਕਿਲੋ ਬੈਂਚਪ੍ਰੈਸ ਲਗਾ ਕੇ ਨਵਾਂ ਰਿਕਾਰਡ ਬਣਾਇਆ । ਤੀਰਥ ਨੇ ਇੰਗਲੈਂਡ ਦੇ ਹਨਾਹ ਡੇਵਿਡ ਦਾ 2004 ਵਿੱਚ ਸਕੌਟਲੈਂਡ ਵਿੱਚ ਬਣਾਇਆ ਸਾਢੇ 242 ਕਿੱਲੋ ਦਾ ਰਿਕਾਰਡ ਵੀ ਸਾਢੇ 247 ਕਿੱਲੋ ਡੈਡਲਿਫਟ ਲਗਾ ਕੇ ਤੋੜਦਿਆਂ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਅਤੇ 180 ਕਿੱਲੋ ਸਕੁਐਡ ਲਗਾਈ । ਮਾਸਟਰ ਵਨ ਕੈਟਾਗਿਰੀ ਵਿੱਚ 2011 ਦਾ ਕੁੱਲ ਭਾਰ 570 ਕਿੱਲੋ ਵੀ ਤੀਰਥ ਰਾਮ ਨੇ ਤੋੜਦਿਆਂ ਸਾਡੇ 582 ਕਿੱਲੋ ਕਰਦਿਆਂ ਨਵਾਂ ਯੂਰਪੀਨ ਅਤੇ ਵਰਲਡ ਰਿਕਾਰਡ ਬਣਾ ਦਿੱਤਾ । ਤੀਰਥ ਦੀਆਂ ਇਹਨਾਂ ਪ੍ਰਾਪਤੀਆਂ Ḕਤੇ ਉਹਨਾਂ ਦੇ ਮਿੱਤਰਾਂ-ਦੋਸਤਾਂ ਅਤੇ ਸੁਭਚਿੰਤਕਾਂ ਵੱਲੋਂ ਵਧਾਈਆਂ ਦੇਣ ਦਾ ਤਾਤਾਂ ਲੱਗਾ ਹੋਇਆ ।
ਇਥੇ ਵਰਨਣਯੋਗ ਹੈ ਕਿ ਲੁਧਿਆਣੇ ਦੇ ਜੰਮਪਲ ਤੀਰਥ ਨੇ ਬੈਲਜ਼ੀਅਮ ਵਿੱਚ ਰਹਿੰਦੇ ਹੋਇਆ ਵੇਟਲਿਫਟਿੰਗ ਵਿੱਚ ਬਹੁਤ ਨਾਂਮ ਕਮਾਇਆ ਹੈ ਜਿਸ ਲਈ ਉਹ ਸਾਲ 2013 ਦੇ ਕਨੋਕੇ ਸ਼ਹਿਰ ਤਿੰਨ ਬੈਸਟ ਸਪੋਰਟਸਮੈਨਾਂ ਵਿੱਚ ਚੁਣੇ ਗਏ ਸਨ ।
