ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸਭ 'ਤੋ ਪੁਰਾਣੇ ਗੁਰਦਵਾਰਾ ਸੰਗਤ ਸਾਹਿਬ ਹਾਲਮਾਲ ਡੌਰਪ ਦੇ ਲੰਗਰ ਹਾਲ ਨੂੰ ਕੱਲ ਅਚਾਨਕ ਅੱਗ ਲੱਗ ਗਈ ਜਿਸ ਨਾਲ ਲੰਗਰ ਹਾਲ ਅਤੇ ਉਪਰਲੀ ਮੰਜ਼ਿਲ 'ਤੇ ਸਥਿਤ ਗ੍ਰੰਥੀ ਸਿੰਘਾਂ ਦੇ ਰਿਹਾਇਸੀ ਕਮਰੇ ਬੁਰੀ ਤਰਾਂ ਸੜ ਕੇ ਸੁਆਹ ਹੋ ਗਏ । ਕੱਲ ਸਾਂਮੀ ਸਾਢੇ 5 ਵਜੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਆਏ ਇੱਕ ਟੀ ਵੀ ਚੈਨਲ ਵੱਲੋਂ ਚੱਲ ਰਹੀ ਰਿਕਾਰਡਿੰਗ ਸਮੇਂ ਜਦੋਂ ਲੰਗਰ ਹਾਲ 'ਚੋਂ ਧੂਆਂ ਨਿਕਲਣ ਲੱਗਾ ਤਾਂ ਹਾਜਰ ਸੰਗਤ ਨੇ ਜਾ ਕੇ ਦੇਖਿਆ ਤਾਂ ਦੇਖਦਿਆਂ ਹੀ ਦੇਖਦਿਆਂ ਲਾਟਾਂ ਨਿਕਲਣ ਲੱਗੀਆਂ ।
ਸ੍ਰੀ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ
ਜਾਣਕਾਰ ਸੂਤਰਾਂ ਮੁਤਾਬਕ ਬੇਸੱਕ ਇਹ ਬਹੁਤ ਦੁਖਦਾਈ ਘਟਨਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਰੱਖਿਅਤ ਹਨ । ਅੱਗ ਬੁਝਾਊ ਅਮਲੇ ਨੇ ਮੌਕੇ 'ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਪਰ ਫਿਰ ਲੰਗਰ ਹਾਲ ਅਤੇ ਉਪਰਲੇ ਕਮਰੇ ਸੜ ਗਏ । ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ । ਸਥਾਨਕ ਮੇਅਰ ਸ੍ਰੀਮਤੀ ਫੀਰਲੇ ਹੀਰਨ ਨੇ ਵੀ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਅਤੇ ਇਸ ਨੂੰ ਮੰਦਭਾਗਾ ਆਖਦਿਆਂ ਸਿੱਖ ਭਾਈਚਾਰੇ ਨਾਲ ਦੁੱਖ ਸਾਝਾਂ ਕੀਤਾ ।
