ਸ੍ਰੀ ਅਕਾਲ ਤਖਤ ਤੇ ਵਾਪਰੀ ਘਟਨਾ ਲਈ ਇਜੰਸੀਆਂ ਜਿੰਮੇਬਾਰ : ਜਥੇਦਾਰ ਰੇਸ਼ਮ ਸਿੰਘ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਸ੍ਰੀ ਅਕਾਲ ਤਖਤ ਸਾਹਿਬ 'ਤੇ ਵਾਪਰੀ ਦੁਖਦਾਈ ਘਟਨਾ ਬਾਰੇ ਪ੍ਰਤੀਕਰਮ ਦਿੰਦਿਆਂ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਨੇ ਕਿਹਾ ਇਹ ਭਾਰਤੀ ਖੁਫੀਆ ਇਜੰਸੀਆਂ ਦੀ ਗਿਣੀਮਿਥੀ ਸ਼ਾਜਿਸ ਸੀ । ਬੱਬਰ ਖਾਲਸਾ ਆਗੂ ਨੇ ਜਾਰੀ ਬਿਆਨ ਵਿੱਚ ਕਿਹਾ ਸੋਚੀ ਸਮਝੀ ਚਾਲ ਨਾਲ ਪਹਿਲਾਂ 'ਤੋਂ ਹੀ ਘੜੀ ਇਹ ਘਟਨਾ ਦੁਨੀਆ ਭਰ ਵਿੱਚ ਸਿੱਖ ਕੌਂਮ ਦਾ ਅਕਸ਼ ਵਿਗਾੜਨ ਲਈ ਕੋਝੀ ਚਾਲ ਹੈ ਜਿਸ ਨਾਲ ਜੁਝਾਰੂ ਕੌਂਮ ਨੂੰ ਝਗੜਾਲੂ ਦਰਸਾਇਆ ਜਾ ਸਕੇ ।
ਜਥੇਦਾਰ ਹੋਰਾਂ ਨੇ ਅੱਗੇ ਕਿਹਾ ਕਿ ਪੰਥਕ ਜਥੇਬੰਦੀਆਂ ਦੇ ਵਧਦੇ ਪ੍ਰਭਾਵ ਅਤੇ ਸ੍ਰੀ ਅਮ੍ਰਿਤਸਰ ਸਾਹਿਬ ਦੇ ਮੁਕੰਮਲ ਬੰਦ Ḕਤੋ ਪ੍ਰੇਸ਼ਾਨ ਸਰਕਾਰ ਨੇ ਸਿੱਖਾਂ ਦੇ ਇਸ ਸਮਾਗਮ ਨੂੰ ਤਾਰਪੀਡੋ ਕਰਨ ਲਈ ਲੜਾਈ ਦਾ ਇਹ ਤਰਾਮਾ ਖੇਡਿਆ ਗਿਆ ਹੈ । ਬੱਬਰ ਰੇਸ਼ਮ ਸਿੰਘ ਨੇ ਕਿਹਾ ਭਰੋਸੇਯੋਗ ਵਸੀਲਿਆਂ ਮੁਤਾਬਕ ਇਹ ਵੀ ਸਿਵ ਸੈਨਾਂ ਦੀ ਕਰਤੂਤ ਹੈ ਕਿਉਕਿ ਹੁੜਦੰਗ ਮਚਾਉਣ ਅਤੇ ਸੰਗਤ ਵਿੱਚ ਧੱਕੇ-ਮੁੱਕੀ ਨਾਲ ਭੜਕਾਹਟ ਪੈਦਾ ਕਰਨ ਵਾਲਿਆਂ ਵਿੱਚੋਂ ਇੱਕ ਘੋਨ-ਮੋਨ ਆਦਮੀ ਸੀ ਜਿਸਨੇ ਸਿੱਖੀ ਬਾਣਾ ਪਹਿਨ ਰੱਖਿਆ ਸੀ  ਤਾਂ ਜੋ ਸਰਦਾਰ ਸਿਮਰਨਜੀਤ ਸਿੰਘ ਮਾਂਨ ਸਿਰ ਇਹ ਇਲਜ਼ਾਮ ਮੜਿਆ ਜਾ ਸਕੇ ਕਿ ਉਸਦੇ ਖਾਲਿਸਤਾਨੀ ਸਮਰੱਥਕ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗਾਉਦੇਂ ਹੋਏ ਹੁੱਲੜ ਮਚਾਉਦੇਂ ਹਨ ।