ਅਮਨ ਕਾਹਲੋਂ ਨੇ ਜਿੱਤੀ ਯੂਰਪੀਨ ਕਰਾਟੇ ਚੈਂਪੀਅਨਸਿੱਪ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਰਮਨੀ ਰਹਿੰਦੇ ਤਰਲੋਚਨ ਸਿੰਘ ਕਾਹਲੋਂ ਦੇ ਤਿੰਨੋਂ ਬੱਚਿਆਂ ਨੇ ਛੋਟੀਆਂ ਉਮਰਾਂ ਵਿੱਚ ਹੀ ਢੇਰ ਤਗਮੇਂ ਜਿੱਤੇ ਹਨ । ਇਹਨਾਂ ਵਿੱਚੋਂ ਅਮ੍ਰਿਤ ਕਾਹਲੋਂ ਨੇ ਕੱਲ ਜਰਮਨੀ ਦੇ ਰਾਇਮਬਾਗ ਸ਼ਹਿਰ ਵਿੱਚ ਹੋਈ ਅੰਡਰ 18 ਯੂਰਪੀਨ ਚੈਂਪੀਅਨਸਿੱਪ ਵੀ ਜਿੱਤ ਲਈ ਹੈ ।
ਕੱਲ ਦੇ ਇਸ ਚੈਂਪੀਅਨਸਿੱਪ ਟੂਰਨਾਂਮੈਂਟ ਵਿੱਚ 17 ਸਾਲਾਂ ਦਾ ਅਮ੍ਰਿਤ ਕਾਹਲੋਂ ਬੇਸੱਕ ਪਹਿਲੀ ਫਾਈਟ 4-3 ਨਾਲ ਹਾਰ ਗਿਆ ਪਰ ਅਗਲੀਆਂ 10 ਫਾਈਟਾਂ ਸਾਰੀਆਂ ਹੀ ਜਿੱਤ ਕੇ ਓਪਨ ਹੈਵੀਵੇਟ ਚੈਂਪੀਅਨ ਬਣ ਗਿਆ ।  ਮੁਕਾਬਲਿਆਂ ਵਿੱਚ ਅਮ੍ਰਿਤ ਨੇ ਸਕਤੀਸਾਲੀ ਖੇਡ ਦਾ ਪ੍ਰਦਰਸ਼ਨ ਕਰਦਿਆਂ 11 ਫਾਈਟਾਂ ਵਿੱਚੋਂ 10 ਜਿੱਤ ਕੇ ਵਰਲਡ ਕੱਪ ਖੇਡਣ ਲਈ ਕੁਆਲੀਫਾਈ ਕਰ ਲਿਆ ਹੈ । ਅਗਲੀਆਂ ਚਾਰ ਫਾਈਟਾਂ ਜਰਮਨ ਖਿਡਾਰੀਆਂ Ḕਤੋ ਹੀ ਅਤੇ ਫਿਰ ਅਫਰੀਕਾ ਦੇ ਕੀਨੀਆ ਅਤੇ ਜੁਗਾਂਡਾ ਦੇਸ਼ਾਂ ਦੇ ਖਿਡਾਰੀਆਂ ਨੂੰ ਕੋਈ ਅੰਕ ਨਹੀ ਲੈਣ ਦਿੱਤਾ । ਇਸੇ ਤਰਾਂ ਹੀ ਆਸਟਰੀਆ 5-3, ਨੌਰਵੇ 6-3, ਡੈਨਮਾਰਕ 3-0 ਅਤੇ ਸਵਿੱਟਜ਼ਰਲੈਂਡ ਦੇ ਖਿਡਾਰੀ ਨੂੰ 4-2 ਦੇ ਫਰਕ ਨਾਲ ਹਰਾ ਕੇ ਚੌਥਾ ਇੰਟਰਨੈਸ਼ਨਲ ਜੰਂਗਸਟਰ ਕੱਪ ਅਪਣੇ ਨਾਂਮ ਕਰ ਲਿਆ । ਇਥੇ ਵਰਨਣਯੋਗ ਹੈ ਕਿ ਪਹਿਲੀ ਵਾਰ ਕਿਸੇ 17 ਸਾਲਾਂ ਖਿਡਾਰੀ ਨੇ ਐਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ । ਛੇ ਫੁੱਟ ਚਾਰ ਇੰਂਚ ਦੇ ਅਮ੍ਰਿਤ ਕਾਹਲੋਂ ਨੂੰ ਜਰਮਨ ਦੇ ਚੋਟੀ ਦੇ ਕਲੱਬ ਖੇਡਣ ਵਾਸਤੇ ਖਰੀਦਣ ਲਈ ਕਾਹਲੇ ਹਨ ।
ਅਮ੍ਰਿਤ ਕਾਹਲੋਂ Ḕਤੋ ਇਲਾਵਾ ਉਸਦੀ ਵੱਡੀ ਭੈਣ ਅਨੀਤ ਜਰਮਨੀ ਦੀ ਨੈਸ਼ਨਲ ਟੀਮ ਲਈ ਅਤੇ ਛੋਟੀ ਅਮਨ ਵੀ ਕਰਾਟਿਆਂ ਦੀਆਂ ਚੋਟੀ ਖਿਡਾਰਨਾਂ ਹਨ । ਅਮ੍ਰਿਤ ਕਾਹਲੋਂ ਦੀ ਇਸ ਪ੍ਰਾਪਤੀ ਤੇ ਕਾਹਲੋਂ ਪਰਿਵਾਰ ਨੂੰ ਹਰ ਪਾਸਿਉਂ ਵਧਾਈਆਂ ਮਿਲ ਰਹੀਆਂ ਹਨ ।