ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੀ ਸੀ ਡੀ ਐਂਡ ਵੀ ਪਾਰਟੀ ਦੀ ਉਮੀਦਵਾਰ ਅਤੇ ਸਿੰਤਰੂਧਨ ਸ਼ਹਿਰ ਦੀ ਮੌਜੂਦਾ ਮੇਅਰ ਬੀਬੀ ਫੀਰਲੇ ਹੀਰਨ ਦੇ 25143 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਣ 'ਤੇ ਉਹਨਾਂ ਦੇ ਸਮਰੱਥਕ ਬਹੁਤ ਖੁਸ਼ ਹਨ । ਸੀ ਡੀ ਐਂਡ ਵੀ ਪਾਰਟੀ ਦੇ ਪੰਜਾਬੀ ਮੂਲ ਦੇ ਕਾਰਕੁੰਨ ਅਤੇ ਪਿਛਲੀਆਂ ਕੌਂਸਲ ਚੋਣਾ ਲੜ ਚੁੱਕੇ ਅਵਤਾਰ ਸਿੰਘ ਰਾਹੋਂ ਨੇ ਜਾਰੀ ਲਿਖਤੀ ਬਿਆਨ ਵਿੱਚ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਇਸ ਜਿੱਤ ਵਿੱਚ ਪੰਜਾਬੀ ਭਾਈਚਾਰੇ ਦਾ ਬਹੁਤ ਯੋਗਦਾਨ ਹੈ ।
ਸੀ ਡੀ ਐਂਡ ਵੀ ਨੂੰ ਪਾਈਆਂ ਵੋਟਾਂ ਪੰਜਾਬੀਆਂ ਦੇ ਜਾਗਰੂਕ ਹੋਣ ਦਾ ਸਬੂਤ: ਰਾਹੋਂ
ਸੀ ਡੀ ਐਂਡ ਵੀ ਪਾਰਟੀ ਦੀ ਉਮੀਦਵਾਰ ਦੀ ਜਿੱਤ ਲਈ ਦਿਨ-ਰਾਤ ਇੱਕ ਕਰਨ ਵਾਲੇ ਪਾਰਟੀ ਦੇ ਸਰਗਰਮ ਆਗੂ ਅਵਤਾਰ ਸਿੰਘ ਰਾਹੋਂ ਦਾ ਕਹਿਣਾ ਹੈ ਬੀਬੀ ਫੀਰਲੇ ਹੀਰਨ ਦੀ ਜਿੱਤ ਵਿੱਚ ਪੰਜਾਬੀਆਂ ਦਾ ਬਹੁਤ ਯੋਗਦਾਨ ਹੈ ਅਤੇ ਇਸ ਵਾਰ ਪੰਜਾਬੀਆਂ ਨੇ ਕਿਸੇ ਯੋਗ ਉਮੀਦਵਾਰ ਨੂੰ ਵੋਟਾਂ ਪਾਈਆਂ ਹਨ ਜਿਸ 'ਤੋ ਪਤਾ ਲਗਦਾ ਹੈ ਕਿ ਪੰਜਾਬੀ ਹੁਣ ਜਾਗਰੂਕ ਹੋ ਗਏ ਹਨ । ਉਹਨਾਂ ਕਿਹਾ ਕਿ ਇਹ 'ਤੋ ਪਹਿਲਾਂ ਸਾਡੇ ਲੋਕ ਇੱਕ ਅਜਿਹੀ ਪਾਰਟੀ ਨੂੰ ਹੀ ਵੋਟਾਂ ਪਾਉਦੇਂ ਰਹੇ ਜਿਸ ਨੇ ਸਾਡੇ ਲੋਕਾਂ ਦਾ ਕੁੱਝ ਨਹੀ ਸਵਾਰਿਆ । ਪਿਛਲੀਆਂ ਮਿਊਸਪਲ ਕੌਸ਼ਲ ਚੋਣਾਂ ਵਿੱਚ ਵੀ ਪੰਜਾਬੀਆਂ ਖਾਸ ਕਰ ਸਿੱਖ ਵੋਟਾਂ ਦੀ ਬਦੌਲਤ ਹੀ ਇਸ ਪਾਰਟੀ ਨੂੰ ਸ਼ਾਨਦਾਰ ਜਿੱਤ ਮਿਲੀ ਸੀ ਜਿਸ ਨਾਲ 18 ਸਾਲਾਂ 'ਤੋ ਕਾਬਲ ਧਿਰ ਨੂੰ ਸੱਤਾ 'ਤੋਂ ਲਾਭੇਂ ਕਰ ਦਿੱਤਾ ਗਿਆ । ਰਾਹੋਂ ਦਾ ਕਹਿਣਾਂ ਹੈ ਕਿ ਇਥੇ ਵੀ ਸਾਡੇ ਲੋਕ ਪੰਜਾਬ ਵਾਂਗ ਹੀ ਸੋਚਦੇ ਰਹੇ ਜਿਵੇਂ ਕਿ ਕਈ ਪੁਰਾਣੇ ਬਜੁਰਗ ਕਹਿੰਦੇ ਹੁੰਦੇ ਸੀ ਕਿ ਪੈਂਨਸ਼ਨ ਤਾਂ ਕਾਂਗਰਸ ਨੇ ਹੀ ਲਗਾਈ ਹੋਈ ਹੈ ਅਤੇ ਪੰਜਾਬ ਦੇ ਪੇਂਡੂ ਵੋਟਰ ਵੀ ਇੱਕ ਹੀ ਪਾਰਟੀ ਨੂੰ ਅਪਣੀ ਕਿਸਮਤ ਸੌਂਪੀ ਰਖਦੇ ਹਨ ਜੋ ਉਹਨਾਂ ਦਾ ਭਲਾ ਕਰਨ ਦੀ ਬਜਾਏ ਅਪਣੇ ਪਰਿਵਾਰ ਪਾਲਣ ਲਈ ਪੰਜਾਬੀਆਂ ਨੂੰ ਕਰਜਈ ਕਰ ਰਹੀ ਹੈ । ਰਾਹੋਂ ਨੇ ਜਾਰੀ ਬਿਆਨ ਵਿੱਚ ਪੰਜਾਬੀਆਂ ਦੀ ਇਸ ਜਾਗਰਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੀ ਡੀ ਐਂਡ ਵੀ ਪਾਰਟੀ ਸਿੱਖ ਮਸਲਿਆਂ ਦੇ ਹੱਲ ਲਈ ਪੂਰਨ ਸਹਿਯੋਗ ਦਿੰਦੀ ਆ ਰਹੀ ਅਤੇ ਅੱਗੇ Ḕਤੋ ਵੀ ਤਨਦੇਹੀ ਨਾਲ ਸਾਰੇ ਮਸਲੇ ਹੱਲ ਕਰੇਗੀ
