ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 14 ਜੂਨ ਨੂੰ ਯੂਰਪੀਨ ਪਾਰਲੀਮੈਂਟ ਬਰੱਸਲਜ਼ ਅੱਗੇ ਹੋ ਰਹੇ ਰੋਸ ਮੁਜ਼ਾਹਰੇ ਨੂੰ ਸਫਲ ਬਣਾਉਣ ਲਈ ਬੈਲਜ਼ੀਅਮ ਸਮੇਤ ਪੂਰੇ ਯੂਰਪ ਭਰ ਵਿੱਚ ਵਸਦੀਆਂ ਸੰਗਤਾਂ ਨੂੰ ਸਾਮਲ ਹੋਣਾਂ ਚਾਹੀਦਾਂ ਹੈ ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬੈਲਜ਼ੀਅਮ ਦੇ ਉੱਘੇ ਖੇਡ ਪ੍ਰਮੋਟਰਾਂ ਸਰਦਾਰ ਪ੍ਰਤਾਪ ਸਿੰਘ ਅਤੇ ਬਲਿਹਾਰ ਸਿੰਘ ਨੇ ਯੂਰਪ ਭਰ ਦੀ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ 14 ਜੂਨ ਨੂੰ ਵਹੀਰਾਂ ਘੱਤ ਕੇ ਬਰੱਸਲਜ਼ ਜਰੂਰ ਪਹੁੰਚੇਂ ਤਾਂ ਜੋ ਦੁਨੀਆਂ ਨੂੰ ਦੱਸ ਸਕੀਏ ਕਿ ਜੂਨ 1984 ਦੇ ਸਿੱਖ ਕਤਲੇਆਂਮ ਦੇ 30 ਸਾਲ ਬੀਤ ਜਾਣ ਬਾਅਦ ਵੀ ਉਸ ਅਣਮਨੁੱਖੀ ਵਰਤਾਰੇ ਦਾ ਰੋਹ ਸਾਡੇ ਦਿਲਾਂ ਵਿੱਚ ਜਿਉਂ ਤਾਂ ਤਿਉਂ ਬਰਕਰਾਰ ਹੈ ।