ਰਣਜੀਤ ਸਿੰਘ ਵਰਗੇ ਕਈ ਜਾਸੂਸ ਵਿਚਰ ਰਹੇ ਨੇ ਯੂਰਪ ਵਿੱਚ: ਭਾਈ ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਜਰਮਨ ਦੀ ਇੱਕ ਅਦਾਲਤ ਵੱਲੋਂ ਭਾਰਤੀ ਖੁਫੀਆ ਇਜੰਸੀਆਂ ਲਈ ਸਿੱਖ ਜਥੇਬੰਦੀਆਂ ਦੀ ਜਾਸੂਸੀ ਕਰਦੇ ਰਣਜੀਤ ਸਿੰਘ ਨੂੰ ਸੁਣਾਈ ਗਈ ਸਜ਼ਾ ਚਰਚਾ ਵਿੱਚ ਹੈ ਅਤੇ ਅਜਿਹੇ ਕੰਮਾਂ ਲਈ ਮਸਹੂਰ ਬੰਦੇਂ ਹੁਣ ਲੋਕਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਏ ਹਨ । ਪੈਰਿਸ Ḕਤੋਂ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਦਾ ਕਹਿਣਾਂ ਹੈ ਕਿ ਰਣਜੀਤ ਸਿੰਘ ਦੇ ਫੜੇ ਜਾਣ ਨਾਲ ਬੇਸੱਕ ਭਾਰਤੀ ਇਜੰਸੀਆਂ ਦੇ ਕਾਲੇ ਕਾਰਨਾਮਿਆਂ ਦਾ ਕੱਚਾ ਚਿੱਠਾ ਅੰਤਰਾਸਟਰੀ ਭਾਈਚਾਰੇ ਵਿੱਚ ਖੁੱਲ ਗਿਆ ਹੈ ਪਰ ਰਣਜੀਤ ਵਰਗੇ ਅਜਿਹੇ ਹੋਰ ਵੀ ਹਨ ਜੋ ਸਿੱਖੀ ਭੇਸ ਵਿੱਚ ਵਿਚਰਦੇ ਹੋਏ ਭਾਰਤੀ ਇਜੰਸੀਆਂ ਦੇ ਹੱਥਠੋਕੇ ਬਣੇ ਹੋਏ ਹਨ । ਭਾਈ ਪੈਡਰੋ ਦਾ ਕਹਿਣਾ ਹੈ ਕਿ ਸਾਨੂੰ ਅਜਿਹੇ ਲੋਕਾਂ 'ਤੋ ਸੁਚੇਤ ਰਹਿਣਾ ਚਾਹੀਦਾਂ ਹੈ ਜੋ ਦੋਨੋ ਪਾਸੇ ਸੇਵਾਵਾਂ ਨਿਭਾ ਰਹੇ ਹਨ ਇਹ ਲੋਕ ਸੇਵਾ ਦਾ ਢਕਵੰਜ ਕਰਦੇ ਹੋਏ ਆਂਮ ਲੋਕਾ ਨੂੰ ਗੁਮਰਾਹ ਕਰਕੇ ਅਪਣੇ ਜਾਲ ਵਿੱਚ ਫਸਾ ਲੈਦੇਂ ਹਨ ।