ਸਭਿਆਚਾਰਕ ਰਹੁਰੀਤਾਂ ਨਾਲ ਕੀਤਾ ਪੁਰੇਵਾਲ ਪਰਿਵਾਰ ਨੇ ਲੜਕੀ ਦਾ ਵਿਆਹ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਲੰਮੇਂ ਸਮੇਂ 'ਤੋ ਬੈਲਜ਼ੀਅਮ ਰਹਿੰਦੇ ਪੁਰੇਵਾਲ ਪਰਿਵਾਰ ਨੇ ਅਪਣੀ ਬੇਟੀ ਦਾ ਵਿਆਹ ਪਿਛਲੇ ਦਿਨੀ ਗੁਰਮਰਿਆਦਾ ਅਤੇ ਪੰਜਾਬੀ ਸਭਿਆਚਾਰਕ ਰਹੁਰੀਤਾਂ ਨਾਲ ਕੀਤਾ । ਸ: ਅਮਰੀਕ ਸਿੰਘ ਪੁਰੇਵਾਲ ਅਤੇ ਕੁਲਵਿੰਦਰ ਕੌਰ ਦੀ ਬੇਟੀ ਦਵਿੰਦਰ ਕੌਰ ਦੇ ਅਨੰਦ ਕਾਰਜ ਗੁਰਦਵਾਰਾ ਸ੍ਰੀ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਲੜਕੇ ਗੁਰਪ੍ਰੀਤ ਸਿੰਘ ਬਾਸੀ ਇੰਗਲੈਂਡ ਨਾਲ ਹੋਏ । ਅਨੰਦ ਕਾਰਜ ਦੀ ਰਸਮ ਉਪਰੰਤ ਦੋਨੋਂ ਪਰਿਵਾਰ, ਰਿਸਤੇਦਾਰ ਅਤੇ ਦੋਸਤ ਮਿੱਤਰਾਂ ਨੇ ਹਾਲ ਵਿੱਚ ਜਾ ਕੇ ਸਭਿਆਚਰਕ ਸਮਾਗਮ ਦਾ ਅਨੰਦ ਮਾਣਿਆ । ਅਮਰੀਕਾ, ਕਨੇਡਾ ਅਤੇ ਇੰਗਲੈਂਡ 'ਤੋ ਇਲਾਵਾ ਯੂਰਪ ਭਰ ਵਿੱਚੋ ਆਈਆਂ ਸ਼ਖਸ਼ੀਅਤਾਂ ਨੇ ਨਵ-ਵਿਆਹੀ ਜੋੜੀ ਨੂੰ ਅਸੀਰਵਾਦ ਦਿੱਤਾ । ਇਸ ਸਮੇਂ ਹੋਰਨਾਂ 'ਤੋ ਇਲਾਵਾ ਗੁਰਦੀਪ ਸਿੰਘ ਮੱਲ੍ਹੀ, ਜਸਪਾਲ ਸਿੰਘ ਗੈਂਟ, ਬਖਸੀਸ਼ ਸਿੰਘ ਜੇਜੀ, ਗੁਰਤੇਜ ਸਿੰਘ ਸੰਧੂ, ਅਮਰਜੀਤ ਸਿੰਘ ਸੰਗੜ, ਬਲਕਾਰ ਸਿੰਘ ਨੀਟਾ, ਧਰਮਿੰਦਰ ਸਿੰਘ ਸਿੱਧੂ ਅਤੇ ਸੋਢੀ ਸਵਿੱਟਜਰਲੈਂਡ ਆਦਿ ਹਾਜਰ ਸਨ ।
