ਵੇਟਲਿਫਟਿੰਗ ਵਿੱਚ ਤੀਰਥ ਰਾਮ ਨੇ ਫਿਰ ਗੱਡਿਆ ਝੰਡਾਂ

ਸਾਢੇ 242 ਕਿਲੋ ਦਾ ਨਵਾਂ ਬੈਲਜ਼ੀਅਮ ਰਿਕਾਰਡ ਬਣਾਇਆ
ਈਪਰ, ਬੈਲਜ਼ੀਅਮ -( ਪ੍ਰਗਟ ਸਿੰਘ ਜੋਧਪੁਰੀ ) ਪਾਵਰ ਵੇਟਲਿੰਫਟਿੰਗ ਵਿੱਚ ਨਾਮਣਾਂ ਖੱਟਣ ਵਾਲੇ ਤੀਰਥ ਰਾਮ ਨੇ ਕੱਲ ਫਿਰ ਨਵਾਂ ਰਿਕਾਰਡ ਕਾਇਮ ਕਰਦਿਆਂ ਪੰਜਾਬੀ ਭਾਈਚਾਰੇ ਦਾ ਨਾਂਮ ਰੌਸ਼ਨ ਕੀਤਾ ਹੈ। ਐਂਟਵਰਪਨ ਨੇੜੇ ਸਟੇਕਨੇ ਸ਼ਹਿਰ ਵਿੱਚ ਹੋਏ ਮੁਕਾਬਲਿਆਂ ਵਿੱਚ 80 ਪ੍ਰਤੀਯੋਗੀਆਂ ਵਿੱਚੋਂ ਮਾਸਟਰ ਕੈਟਾਗਿਰੀ ਵਿੱਚ 75 ਕਿਲੋ ਭਾਰ ਵਰਗ ਵਿੱਚ ਹਿੱਸਾ ਲੈਦਿਆਂ ਤੀਰਥ ਨੇ ਅਪਣਾ ਹੀ 242 ਕਿਲੋਗਰਾਮ ਦਾ ਰਿਕਾਰਡ ਤੋੜਦਿਆਂ ਸਾਢੇ 242 ਕਿਲੋ ਡੈਡਲਿਫਟ ਲਗਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਮੁਕਾਬਲਿਆਂ ਦੌਰਾਂਨ ਉੱਗਲ 'ਤੇ ਸੱਟ ਲੱਗਣ ਕਾਰਨ 150 ਕਿਲੋ ਬੈਂਚ ਪਰੈਸ ਲਗਾਉਣ ਬਾਅਦ ਕੋਚ ਵੱਲੋਂ ਮਨਾ ਕਰਨ ਕਾਰਨ ਤੀਰਥ ਨੂੰ ਵਿਚਕਾਰ ਹੀ ਰੋਕਣਾ ਪਿਆ।
ਇੱਥੇ ਜਿਕਰਯੋਗ ਹੈ ਕਿ ਬੈਲਜ਼ੀਅਮ ਡਰੱਗ ਫਰੀ ਪਾਵਰ ਲਿਫਟਿੰਗ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਸਾਲ 2014 ਵਿੱਚ ਤੀਰਥ ਵੱਲੋਂ ਤਿੰਨ ਵਾਰ ਨਵੇਂ ਰਿਕਾਰਡ ਕਾਇਮ ਕੀਤੇ ਗਏ ਹਨ । ਤੀਰਥ ਦੀਆਂ ਇਹਨਾਂ ਪ੍ਰਾਪਤੀਆਂ 'ਤੇ ਪੰਜਾਬੀ ਭਾਈਚਾਰੇ ਦੀਆਂ ਪ੍ਰਮੱਖ ਸਖ਼ਸੀਅਤਾਂ, ਸਾਰੀਆਂ ਖੇਡ ਕਲੱਬਾਂ ਅਤੇ ਸਮਾਜ ਭਲਾਈ ਸੰਸਥਾਵਾਂ ਵੱਲੋਂ ਉਸਨੂੰ ਮੁਬਾਰਕਵਾਦ ਦਿੱਤੀ ਜਾ ਰਹੀ ਹੈ।