ਸਿੱਖ ਨਸਲਕੁਸ਼ੀ ਦੀ 30ਵੀਂ ਵਰੇਗੰਢ ਮੌਕੇ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇ: ਸਿੱਖ ਆਗੂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਨਵੰਬਰ 1984 'ਚ ਭਾਰਤ ਵਿੱਚ ਸਿੱਖ ਕੌਂਮ ਦੀ ਕੀਤੀ ਯੋਜਨਾਵੱਧ ਨਸਲਕੁਸ਼ੀ ਦੀ 30ਵੀਂ ਵਰੇਗੰਹਢ ਮੌਕੇ ਸਮੂਹ ਸਿੱਖ ਸੰਪਰਦਾਵਾਂ, ਜਥੇਬੰਦੀਆਂ ਅਤੇ ਸਰਗਰਮ ਨੌਜਵਾਨਾਂ ਨੂੰ ਸਾਂਝੇਂ ਤੌਰ 'ਤੇ ਸਿਰਫ ਇੱਕ ਹੀ ਪਰ ਪ੍ਰਵਾਵਸ਼ਾਲੀ ਪ੍ਰੋਗਰਾਮ ਉਲੀਕ ਕੇ ਉਸ ਨੂੰ ਸਫਲ ਬਣਾਉਣਾਂ ਚਾਹੀਦਾਂ ਹੈ ।
ਜਲਾਵਤਨ ਰਹਿ ਕੇ ਸਿੱਖ ਕੌਂਮ ਦੀ ਅਜ਼ਾਦੀ ਲਈ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਸੋਹਣ ਸਿੰਘ ਕੰਗ ਅਤੇ ਭਾਈ ਲਖਵਿੰਦਰ ਸਿੰਘ ਮੱਲ੍ਹੀ ਹੋਰਾਂ ਨੇ ਜਾਰੀ ਪ੍ਰੈਸ ਬਿਆਨ ਵਿੱਚ ਸਮੂਹ ਸਿੱਖ ਕੌਂਮ ਨੂੰ ਅਪੀਲ ਕੀਤੀ ਹੈ ਕਿ ਕੌਂਮ ਦੀ ਅਸਹਿ ਪੀੜ ਨੂੰ ਮਹਿਸੂਸ ਕਰਦੇ ਹੋਏ ਆਪੋ-ਅਪਣੇ ਦਲਾਂ ਜਾਂ ਜਥੇਬੰਦੀਆਂ 'ਤੋ Aੁੱਪਰ ਉੱਠ ਕੇ ਕੌਂਮੀ ਰੋਸ ਜਾਹਰ ਕਰਨ ਲਈ ਸਾਨੂੰ ਇੱਕਜੁਟਦਾ ਦਾ ਪ੍ਰਗਟਾਵਾ ਕਰਨਾ ਚਾਹੀਦਾਂ ਹੈ।
ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਜਾਰੀ ਸਾਂਝੇਂ ਬਿਆਨ ਵਿੱਚ ਸਿੱਖ ਕੌਂਮ ਦੇ ਨਾਂ ਅਪੀਲ ਵਿੱਚ ਕਿਹਾ ਗਿਆ ਹੈ ਕਿ ਇੰਨਸਾਫ ਮੰਗਦਿਆਂ ਤਿੰਨ ਦਹਾਕੇ ਬੀਤ ਚੁੱਕੇ ਹਨ ਇਸ ਲਈ ਮੰਗਣ ਵਾਲੀ ਨੀਤੀ ਛੱਡ ਹੁਣ ਇੰਨਸਾਫ ਲੈਣ ਲਈ ਯਤਨ ਕਰਨੇ ਚਾਹੀਦੇਂ ਹਨ। ਇਹਨਾਂ ਸਿੱਖ ਆਗੂਆਂ ਨੇ ਸਿੱਖ ਨਸਲਕੁਸ਼ੀ ਦੀ 30ਵੀਂ ਵਰੇਗੰਢ ਮੌਕੇ ਵੱਖਰੋ-ਵੱਖਰੇ ਤੌਰ Ḕਤੇ ਰੋਸ ਜਤਾਉਣ ਲਈ ਤਤਪਰ ਆਗੂਆਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਜਦ ਕਾਤਲਾਂ ਨੇ ਜੁਲਮ ਕਰਨ ਵੇਲੇ ਸਾਡੇ ਦਲ ਜਾਂ ਪਾਰਟੀਆਂ ਦਾ ਫਰਕ ਨਹੀ ਦੇਖਿਆਂ ਤਾਂ ਫਿਰ ਅਸੀਂ ਅਜਿਹੇ ਨਾਜੁਕ ਮੌਕਿਆਂ 'ਤੇ ਵੀ ਕਿਉਂ ਵੱਖਰੋ-ਵੱਖਰੀ ਡਫਲੀ ਵਜਾਉਣ 'ਤੋਂ ਪ੍ਰਹੇਜ਼ ਨਹੀ ਕਰ ਸਕਦੇ ?
ਨਵੰਬਰ 84 ਵਿੱਚ ਤਾਂ ਦੰਗਾਂਕਾਰੀਆਂ ਨੇ ਦੇਸ਼ ਦੇ ਰਾਸਟਰਪਤੀ ਦੀ ਗੱਡੀ Ḕਤੇ ਵੀ ਪੱਥਰ ਮਾਰੇ ਸਨ ਕਿਉਕਿ ਉਹ ਇੱਕ ਸਿੱਖ ਸੀ ( ਸੀ ਬੇਸੱਕ ਕਾਤਲ ਪਾਰਟੀ ਦਾ ਹੀ ਆਗੂ ) ।
ਉਪਰੋਕਤ ਸਿੱਖ ਆਗੂਆਂ ਨੇ 1984 ਵਿੱਚ ਵਾਪਰੇ ਅਣਚਿਤਵੇ ਕਹਿਰ ਦੀ 30ਵੀਂ ਵਰੇਗੰਢ ਮੌਕੇ ਜੋਰਦਾਰ ਰੋਸ ਦਰਜ ਕਰਵਾਉਣ ਲਈ ਸਮੂਹ ਪੰਥਕ ਧਿਰਾਂ ਦੇ ਨਾਲ-ਨਾਲ ਹਰ ਸਿੱਖ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਤਿੰਨ ਦਿਨਾਂ ਵਿੱਚ ਵਹਿਸੀ ਢੰਂਗ ਨਾਲ ਜਿੰਦਾਂ ਸਾੜੇ ਗਏ ਮਾਸੂਮਾਂ ਅਤੇ ਬਜੁਰਗਾਂ, ਬੇਪੱਤ ਕੀਤੀਆਂ ਔਰਤਾਂ ਅਤੇ