ਈਪਰ, ਬੈਲਜ਼ੀਅਮ-
( ਪ੍ਰਗਟ ਸਿੰਘ ਜੋਧਪੁਰੀ ) ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਰਗਰਮ ਇਟਲੀ ਦੀ ਸੰਸਥਾਂ
ਸਾਹਿਤ ਸੁਰ ਸੰਗਮ ਸਭਾ ਵੱਲੋਂ ਹੁਣ ਸਾਫ-ਸੁਥਰੇ ਪੰਜਾਬੀ ਗੀਤਾਂ ਦੀ ਐਲਬਮ ਪੰਜਾਬੀ ਸੰਗੀਤ ਪ੍ਰਮੀਆਂ
ਦੀ ਝੋਲੀ ਪਾਈ ਗਈ ਹੈ। ਇਸ ਐਲਬਮ ਵਿੱਚ 11 ਗੀਤ ਹਨ ਜਿਨ੍ਹਾਂ ਨੂੰ ਸਭਾ ਦੇ ਕੁੱਝ ਮੈਂਬਰਾਂ ਵੱਲੋਂ
ਵੀ ਲਿਖਿਆ ਹੈ। ਗਾਇਕਾਂ ਵਿੱਚ ਵਿੱਚ ਮੀਨੂੰ ਸਿੰਘ, ਜੇ ਬੱਬੂ, ਸਾਬਰ ਅਲੀ, ਹਰਨਾਮ ਯੋਗੀ,
ਕੁਲਵਿੰਦਰ ਸੁੰਨਰ, ਗੁਰਬਖ਼ਸ ਸੌਂਕੀ, ਅਮਨ ਮਹਿਰਾ, ਅਮਨ ਸੋਹੀ, ਅਮ੍ਰਿਤਪਾਲ ਅਮ੍ਰਿਤ, ਦਵਿੰਦਰ ਸੋਨੀ
ਅਤੇ ਸਰਬਜੀਤ ਲਵਲੀ ਨੇ ਖੂਬਸੂਰਤ ਅਵਾਜ਼ਾਂ ਦਿੱਤੀਆਂ ਹਨ।
ਗੰਧਲੀ ਹੋਈ ਪੰਜਾਬੀ ਗਾਇਕੀ ਵਿੱਚ
ਸਾਹਿਤ ਸੁਰ ਸੰਗਮ ਦਾ ਇਹ ਸਲਾਘਾਯੋਗ ਉਪਰਾਲਾ ਹੈ। ਇਸ ਐਲਬਮ ਦੇ ਗੀਤ ਇਟਲੀ ਰਹਿੰਦੇਂ ਪੰਜਾਬੀ
ਪੱਤਰਕਾਰਾਂ ਬਲਵਿੰਦਰ ਸਿੰਘ ਚਾਹਲ, ਰਾਜੂ ਹਠੂਰੀਆ, ਰਣਜੀਤ ਸਿੰਘ ਗਰੇਵਾਲ ਅਤੇ ਕਈ ਹੋਰ ਨਾਂਮੀ
ਗੀਤਕਾਰਾਂ ਨੇ ਲਿਖੇ ਹਨ। ਫਰਾਂਸ, ਆਸਟਰੇਲੀਆਂ ਅਤੇ ਇਟਲੀ 'ਤੋਂ ਬਾਅਦ ਇਸ ਐਲਬਮ ਨੂੰ ਬੈਲਜ਼ੀਅਮ
ਵਿੱਚ ਵੀ ਰੀਲੀਜ਼ ਕੀਤਾ ਗਿਆ ਹੈ। ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਖੇ ਇਸ ਐਲਬਮ ਨੂੰ
ਗੁਰਦਵਾਰਾ ਸਾਹਿਬ ਸਿੰਤਰੂਧਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ, ਇੰਡੋ-ਬੈਲਜ਼ ਜਰਨਲਿਸਟ ਐਸੋਸੀਏਸ਼ਨ ਦੇ
ਪ੍ਰਧਾਨ ਅਮਰਜੀਤ ਸਿੰਘ ਭੋਗਲ, ਮੀਤ ਪ੍ਰਧਾਨ ਸ: ਹਰਚਰਨ ਸਿੰਘ ਢਿੱਲ੍ਹੋਂ, ਐਨ ਆਰ ਸਭਾ ਦੇ ਆਗੂ
ਸੱਜਣ ਸਿੰਘ ਵਿਰਦੀ, ਅਵਤਾਰ ਸਿੰਘ ਛੋਕਰ ਅਤੇ ਜੁਗਿੰਦਰ ਸਿੰਘ ਠੇਕੇਦਾਰ ਹੋਰਾਂ ਨੇ ਲੋਕ ਅਰਪਣ ਕੀਤਾ
। ਉਪਰੋਕਤ ਆਗੂਆਂ ਨੇ ਕਿਹਾ ਕਿ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ
ਜਿਨ੍ਹਾਂ ਕਮਾਈ ਲਈ ਨੰਗ ਪਰੋਸਣ ਦੀ ਥਾਂ ਸਾਫ ਸੁਥਰੇ ਗੀਤਾਂ ਨੂੰ ਪੰਜਾਬੀ ਸੰਗੀਤ ਪ੍ਰੇਮੀਆਂ ਦੀ
ਝੋਲੀ ਪਾਇਆ ਹੈ।