ਭਾਈ ਜਗਤਾਰ ਸਿੰਘ ਤਾਰਾ ਨੇ ਤੋੜਿਆ ਭਾਰਤੀ ਇਜੰਸੀਆਂ ਦਾ ਘੇਰਾ

ਸੁਰੱਖਿਅਤ ਅਤੇ ਚੜਦੀ ਕਲ੍ਹਾ ਵਿੱਚ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਵਿੱਚ ਨਾਮਜਦ ਖਾਲਿਸਤਾਨ ਟਾਈਗਰ ਫੋਰਸ ਦੇ ਮੁੱਖੀ ਭਾਈ ਜਗਤਾਰ ਸਿੰਘ ਤਾਰਾ ਦੀ ਗ੍ਰਿਫਤਾਰੀ ਬਾਰੇ ਪਿਛਲੇ ਕਈ ਦਿਨਾਂ 'ਤੋਂ ਅਫਵਾਹਾਂ ਦਾ ਬਜ਼ਾਰ ਗਰਮ ਸੀ। ਚੰਡੀਗ੍ਹੜ ਦੀ ਅਤਿ ਸੁਰੱਖਿਅਤ ਬੁੜੈਲ ਜ਼ੇਲ੍ਹ ਤੋੜ ਕੇ ਨਿਕਲੇ ਸਿੰਘਾਂ ਵਿੱਚੋਂ ਬੱਬਰ ਖਾਲਸਾ ਦੇ ਮੀਤ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੋਰੀਂ ਪੰਜਾਬ ਵਿੱਚ ਹੀ ਸਰਗਰਮ ਰਹਿਣ ਕਾਰਨ ਗ੍ਰਿਫਤਾਰ ਹੋ ਗਏ ਸਨ ਪਰ ਭਾਈ ਤਾਰਾ ਨੂੰ ਪੁਲਿਸ ਅਜੇ ਤੱਕ ਵੀ ਫੜਨ ਵਿੱਚ ਨਾਕਾਮ ਰਹੀ।
ਭਾਈ ਤਾਰਾ ਨੂੰ ਫੜਨ ਲਈ ਥਾਈਲੈਂਡ ਸਮੇਤ ਕਈ ਦੇਸ਼ਾਂ ਵਿੱਚ ਪੰਜਾਬ ਪੁਲਿਸ ਅਤੇ ਭਾਰਤੀ ਇਜੰਸੀਆਂ ਵੱਲੋਂ ਅਪਣੇ ਮੁਖਬਰਾਂ ਦੀ ਖ਼ਬਰ 'ਤੇ ਅੰਤਰਰਾਸਟਰੀ ਪੱਧਰ ਦਾ ਜਾਲ ਵਿਛਾਇਆ ਹੋਇਆ ਸੀ ਪਰ ਅਤਿ ਭਰੋਸੇਯੋਗ ਸੂਤਰਾਂ ਮੁਤਾਬਕ ਭਾਈ ਜਗਤਾਰ ਸਿੰਘ ਤਾਰਾ ਭਾਰਤੀ ਖੁਫੀਆਂ ਤੰਤਰ ਦੀ ਸਕੀਮ ਨੂੰ ਫੇਲ੍ਹ ਕਰਦੇ ਹੋਏ ਸੁਰੱਖਿਅਤ ਬਚ ਨਿਕਲੇ ਅਤੇ ਚੜਦੀ ਕਲ੍ਹਾ ਵਿੱਚ ਹਨ। ਭਾਈ ਤਾਰਾ ਦੀ ਇਸ ਕਾਮਯਾਬੀ 'ਤੇ ਉਹਨਾਂ ਦੇ ਸਮਰੱਥਕ ਅਤੇ ਸੁੱਭਚਿੰਤਕ ਖੁਸ਼ ਹਨ ਅਤੇ ਸੋਸ਼ਲ ਮੀਡੀਆ 'ਤੇ ਇਹ ਖ਼ਬਰ ਚਰਚਾ ਦਾ ਵਿਸ਼ਾ ਰਹੀ। ਬਹੁਤ ਸਾਰੇ ਸੰਘਰਸ਼ਸੀਲ ਸਿੱਖਾਂ ਦਾ ਕਹਿਣਾ ਹੈ ਕਿ ਅਪਣੀ ਨਾਕਾਮੀ ਛੁਪਾਉਣ ਲਈ ਪੰਜਾਬ ਪੁਲਿਸ ਦਾ ਮੁੱਖੀ ਸੁਮੇਧ ਸੈਣੀ ਹੁਣ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਪਦੀ ਪਿੱਠ ਆਪ ਹੀ ਥਾਪੜ ਰਿਹਾ ਹੈ।