ਭਾਈ ਅਮਰਜੀਤ ਸਿੰਘ ਸਭਰਾਵਾਂ ਵਾਲੇ ਜਥੇ ਸਮੇਤ ਪਹੁੰਚ ਰਹੇ ਹਨ ਪੈਰਿਸ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਈ ਅਮਰਜੀਤ ਸਿੰਘ ਸਭਰਾਵਾਂ ਵਾਲੇ ਅਪਣੇ ਕਵੀਸ਼ਰੀ ਜਥੇ ਦੇ ਸਿੰਘਾਂ ਭਾਈ ਭਗਵੰਤ ਸਿੰਘ ਅਤੇ ਭਾਈ ਮੇਜਰ ਸਿੰਘ ਸਮੇਤ ਅਗਲੇ ਦਿਨੀ ਗੁਰਦਵਾਰਾ ਸਾਹਿਬ ਬੋਬੀਨੀ ਪੈਰਿਸ ਪਹੁੰਚ ਰਹੇ ਹਨ। ਇਹ ਕਵੀਸ਼ਰੀ ਜਥਾ ਦਸਵੇਂ ਪਾਤਸ਼ਾਹ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਅਤੇ ਕੁਰਬਾਨੀਆਂ ਨੂੰ ਅਪਣੀ ਕਵੀਸ਼ਰੀ ਰਾਹੀਂ ਸੰਗਤਾਂ ਦੇ ਸਨਮੁੱਖ ਪੇਸ਼ ਕਰੇਗਾ ।