ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ
ਜੋਧਪੁਰੀ ) ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਫੌਜੀਆਂ ਦੀ ਯਾਦ ਵਿੱਚ ਉਸਾਰੇ ਸਮਾਰਕ ਮੀਨਨ ਗੇਟ 'ਤੇ ਜਿੱਥੇ ਸਲਾਨਾਂ 2 ਲੱਖ ਸੈਲਾਨੀ ਸਿਜਦਾ ਕਰਨ ਆਉਦੇਂ ਨੇ ਉੱਥੇ ਪਿਛਲੇ ਸਾਲਾਂ ਦੌਰਾਂਨ ਸਿੱਖਾਂ
ਦੀ ਆਮਦ ਵਿੱਚ ਵੀ ਭਾਰੀ ਇਜਾਫਾ ਹੋਇਆ ਹੈ। ਪੰਜਾਬ 'ਤੋਂ ਆਏ ਸਭ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ
ਆਗੂ ਵੀ ਅਪਣੀ ਯੂਰਪ ਫੇਰੀ ਦੌਰਾਂਨ ਈਪਰ ਸ਼ਹਿਰ ਵਿਚਲੇ ਮੀਨਨ ਗੇਟ ਤੇ ਫੇਰੀ ਜਰੂਰ ਪਾਉਦੇਂ ਹਨ।
ਗਿਆਰਾਂ ਨਵੰਬਰ ਦੇ ਮੁੱਖ ਸਮਾਗਮ ਵਿੱਚ ਸ਼ਿਰਕਤ ਕਰਨ 'ਤੋਂ ਕਿਸੇ ਕਾਰਨ ਖੁੰਝੇਂ ਪੰਜਾਬ ਦੇ ਜ਼ਿਲ੍ਹਾ
ਲੁਧਿਆਣਾਂ ਦੇ ਮੁੱਲਾਪੁਰ ਵਾਸੀ ਕੰਵਲਜੀਤ ਸਿੰਘ ਲਾਲੀ ਨੇ ਕੱਲ ਈਪਰ ਪਹੁੰਚ ਕੇ ਪਹਿਲੇ ਵਿਸ਼ਵ ਯੁੱਧ
ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੁੱਲਾਪੁਰ ਵਿੱਚ ਟਰੈਕਟਰਾਂ ਦੇ
ਉੱਘੇ ਵਪਾਰੀ ਸ: ਕੰਵਲਜੀਤ ਸਿੰਘ ਲਾਲੀ ਸੰਧੂ ਨੇ ਕਿਹਾ ਕਿ ਉਹਨਾਂ ਦੀ ਦਿਲੀ ਤਮੰਨਾਂ ਸੀ ਕਿ ਵਤਨਾਂ
ਤੋਂ ਦੂਰ ਆ ਕੇ ਜੂਝਦੇ ਹੋਏ ਸ਼ਹੀਦ ਹੋਏ ਅਪਣੇ ਪੁਰਖਿਆਂ ਦੀ ਯਾਦਗਾਰ ਦੇਖਣ।
ਇਸ ਸਮੇਂ ਉਹਨਾਂ
ਨਾਲ ਇੰਗਲੈਂਡ 'ਤੋਂ ਆਏ ਸੁਖਵੰਤ ਸਿੰਘ ਜੌਹਲ, ਜਸਵੀਰ ਸਿੰਘ ਅਤੇ ਭਾਈ ਜਗਦੀਸ਼ ਸਿੰਘ ਭੂਰਾ ਨੇ ਈਪਰ
ਦਾ ਫਲਾਂਦਰਨ ਫੀਲਡ ਵਾਰ ਮਿਊਜੀਅਮ ਦੇਖਿਆ ਅਤੇ ਹੋਲੇਬੇਕੇ ਸਮਾਰਕ ਤੇ ਜਾ ਕੇ ਸ਼ਹੀਦ ਸਿੱਖ ਫੌਜੀਆਂ
ਨੂੰ ਸਰਧਾਜ਼ਲੀ ਭੇਟ ਕੀਤੀ।