ਈਪਰ, ਬੈਲਜ਼ੀਅਮ-(
ਪ੍ਰਗਟ ਸਿੰਘ ਜੋਧਪੁਰੀ ) ਮੰਗਲਵਾਰ 11 ਨਵੰਬਰ ਨੂੰ ਪਹਿਲੇ ਵਿਸ਼ਵ ਯੁੱਧ ਦੇ ਸੌ ਸਾਲਾ ਸਮਾਗਮਾਂ
ਵਿੱਚ ਹਿੱਸਾ ਲੈਣ ਲਈ ਪਹੁੰਚ ਰਹੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਉਹ ਖਾਲਸਈ ਬਾਣਿਆਂ ਵਿੱਚ ਸਜ ਕੇ
ਆਏ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਭਾਈ ਜਗਦੀਸ਼ ਸਿੰਘ ਭੂਰਾ ਨੇ ਦੱਸਿਆ ਕਿ ਇਤਿਹਾਸਿਕ ਸ਼ਹਿਰ ਈਪਰ
ਵਿਖੇ ਪ੍ਰਮੁੱਖ ਸਮਾਗਮ ਵਿੱਚ ਸਮੂਲੀਅਤ ਲਈ ਵੱਖ-ਵੱਖ ਗੁਰੂਘਰਾਂ ਵਿੱਚੋਂ ਬੱਸਾਂ ਦਾ ਇੰਤਜਾਂਮ ਕੀਤਾ
ਗਿਆ ਹੈ ਜਿਵੇਂ ਗੁਰਦਵਾਰਾ ਸਾਹਿਬ ਸਿੰਤਰੂਧਨ 'ਤੋ ਸੰਗਤ ਭਾਈ ਕਰਨੈਲ ਸਿੰਘ ਨਾਲ ਅਤੇ ਗੈਂਟ ਦੇ
ਗੁਰਦਵਾਰਾ ਸਾਹਿਬ ਦੇ ਪ੍ਰਧਾਨ ਭਾਈ ਗੁਲਸ਼ਰਨ ਸਿੰਘ ਨਾਲ ਸੰਪਰਕ ਕਰ ਸਕਦੀ ਹੈ। ਇਸੇ ਤਰਾਂ ਹੀ
ਗੁਰਦਵਾਰਾ ਸਾਹਿਬ ਲੀਅਜ਼ ਅਤੇ ਉਪਰਤਿੰਗਨ 'ਤੋ ਸੰਗਤ ਆ ਰਹੀ ਹੈ ਅਤੇ ਬਰੱਸਲਜ਼ ਦੀ ਸੰਗਤ ਹਰਚਰਨ ਸਿੰਘ
ਢਿੱਲ੍ਹੋਂ ਨਾਲ ਅਤੇ ਹਾਸਲਟ ਵਾਲੇ ਭਾਈ ਕਰਮ ਸਿੰਘ ਔਲਖ ਨਾਲ ਸੰਪਰਕ ਕਰ ਸਕਦੇ ਹਨ । ਲੰਗਰ ਦੀ ਸੇਵਾ
ਗੁਰਦਵਾਰਾ ਸਾਹਿਬ ਸਿੰਤਰੂਧਨ ਅਤੇ ਗੈਂਟ ਵੱਲੋਂ ਕੀਤੀ ਜਾ ਰਹੀ ਹੈ ਪਰ ਭਾਈ ਭੂਰਾ ਵੱਲੋਂ ਬਾਕੀ
ਗੁਰਦਵਾਰਾ ਸਾਹਿਬਾਨ ਦੀ ਕਮੇਟੀਆਂ ਨੂੰ ਵੀ ਬੇਨਤੀ ਹੈ ਕਿ ਭਾਰੀ ਗਿਣਤੀ ਵਿੱਚ ਆ ਰਹੀ ਸੰਗਤ ਦੇ
ਮੱਦੇਨਜ਼ਰ ਲੰਗਰ ਅਤੇ ਚਾਹ ਦਾ ਹੋਰ ਇੰਤਜ਼ਾਮ ਕੀਤਾ ਜਾਵੇ।
ਭਾਈ ਭੂਰਾ ਮੁਤਾਬਕ ਪਹਿਲੇ ਵਿਸ਼ਵ ਯੁੱਧ
ਨੂੰ ਸੌ ਸਾਲ ਹੋਣ ਦੇ ਇਹਨਾਂ ਸਮਾਗਮਾਂ ਕਾਰਨ ਇਸ ਵਾਰ ਸੁਰੱਖਿਆ ਦੇ ਮੱਦੇਨਜ਼ਰ ਅਨੁਸਾਸ਼ਨ ਬਹੁਤ
ਜਰੂਰੀ ਹੈ ਸੋ ਮੀਨਨ ਗੇਟ 'ਤੇ ਖਾਸ ਖਿਆਲ ਰੱਖਿਆ ਜਾਵੇ ਅਤੇ ਸਿੱਖ ਸੰਗਤ ਹੌਲੇਬੇਕੇ ਸਥਿਤ ਯਾਦਗਾਰ
ਤੇ ਅਤੇ ਬੈਡਫੋਰਡ ਸਮਸਾਨਘਾਟ ਵਿੱਚ ਅਪਣੇ ਫੁੱਲ ਜਾਂ ਗੁਲਦਸਤੇ ਚੜਾਉਣ ਨੂੰ ਤਰਹੀਜ ਦੇਵੇ।
