ਪਾਵਰ ਵੇਟਲਿੰੰਫਟਿੰਂਗ ਵਿੱਚ ਤੀਰਥ ਨੇ ਬਣਾਇਆ ਮੁੜ ਵਿਸ਼ਵ ਰਿਕਾਰਡ

ਮਾਲਦੋਵਾ ਵਿੱਚ ਹੋਈ ਵਰਲਡ ਚੈਂਪੀਅਨਸਿੱਪ
ਈਪਰ, ਬੈਲਜ਼ੀਅਮ -( ਪ੍ਰਗਟ ਸਿੰਘ ਜੋਧਪੁਰੀ ) ਪਾਵਰ ਵੇਟਲਿੰਫਟਿੰਗ ਵਿੱਚ ਨਾਮਣਾਂ ਖੱਟਣ ਵਾਲੇ ਤੀਰਥ ਰਾਮ ਨੇ ਕੱਲ ਫਿਰ ਨਵਾਂ ਵਿਸ਼ਵ ਰਿਕਾਰਡ ਕਾਇਮ ਕਰਦਿਆਂ ਪੰਜਾਬੀ ਅਤੇ ਭਾਰਤੀ ਭਾਈਚਾਰੇ ਦਾ ਨਾਂਮ ਰੌਸ਼ਨ ਕੀਤਾ ਹੈ। ਮਾਲਦੋਵਾ ਦੇ ਸ਼ਹਿਰ ਸਿਸ਼ਨਾਉ ਵਿੱਚ ਹੋਏ ਮੁਕਾਬਲਿਆਂ ਵਿੱਚ ਦੁਨੀਆਂ ਭਰ ਵਿੱਚੋਂ ਆਏ 135 ਪ੍ਰਤੀਯੋਗੀਆਂ ਵਿੱਚੋਂ ਮਾਸਟਰ ਕੈਟਾਗਿਰੀ ਵਿੱਚ 75 ਕਿਲੋ ਭਾਰ ਵਿੱਚ ਹਿੱਸਾ ਲੈਦਿਆਂ ਤੀਰਥ ਨੇ ਪੁਰਾਣਾ ਰਿਕਾਰਡ ਤੋੜਦਿਆਂ 175 ਕਿਲੋ ਸਕੁਐਡ, ਸਾਢੇ 243 ਕਿਲੋ ਡੈਡਲਿਫਟ ਲਗਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।
ਮਾਲਦੋਵਾ 'ਤੋਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਤੀਰਥ ਨੇ ਦੱਸਿਆ ਕਿ ਉਸਨੇ ਇਹਨਾਂ ਅੰਤਰਰਾਸਟਰੀ ਮੁਕਾਬਲਿਆਂ ਦੌਰਾਂਨ ਕੁੱਲ 570 ਕਿਲੋ ਦੇ ਰਿਕਾਰਡ ਨੂੰ ਤੋੜਦਿਆਂ ਸਾਢੇ 572 ਕਿਲੋ ਭਾਰ ਚੁੱਕ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆਂ ਹੈ।
ਇੱਥੇ ਜਿਕਰਯੋਗ ਹੈ ਕਿ ਬੈਲਜ਼ੀਅਮ ਡਰੱਗ ਫਰੀ ਪਾਵਰ ਲਿਫਟਿੰਗ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਮੁਕਾਬਲਿਆਂ ਵਿੱਚ ਸਾਲ 2014 ਵਿੱਚ ਤੀਰਥ ਵੱਲੋਂ ਤਿੰਨ ਨਵੇਂ ਰਿਕਾਰਡ ਕਾਇਮ ਕੀਤੇ ਗਏ ਸਨ ਅਤੇ ਉਹਨਾਂ ਨੂੰ ਕਨੋਕੇ ਦੇ ਬੈਸਟ ਸਪੋਰਟਸਮੈਂਨ ਲਈ ਨੌਮੀਨੇਸ਼ਨ ਕੀਤਾ ਗਿਆ ਸੀ। ਮਾਲਦੋਵਾ ਵਿੱਚ ਹੋਏ ਅੰਤਰਰਾਸਟਰੀ ਮੁਕਾਬਲਿਆਂ ਵਿੱਚ ਵੀ ਉਹਨਾਂ ਨੇ ਪੰਜਵਾਂ ਸਥਾਨ ਪ੍ਰਾਪਤ ਕਰ ਕੇ ਅਪਣੀ ਮਿਹਨਤ ਦੀ ਧਾਂਕ ਜਮਾਈ ਹੈ। ਤੀਰਥ ਦੀਆਂ ਇਹਨਾਂ ਪ੍ਰਾਪਤੀਆਂ 'ਤੇ ਪੰਜਾਬੀ ਭਾਈਚਾਰੇ ਦੀਆਂ ਸਾਰੀਆਂ ਖੇਡ ਕਲੱਬਾਂ ਅਤੇ ਸਮਾਜ ਭਲਾਈ ਸੰਸਥਾਵਾਂ ਵੱਲੋਂ ਉਸਨੂੰ ਮੁਬਾਰਕਵਾਦ ਦਿੱਤੀ ਜਾ ਰਹੀ ।