ਚੱਕ ਬਖਤੂ- ਸਰਕਾਰੀ ਐਲੀਮੈਂਟਰੀ ਸਕੂਲ ਚੱਕ ਬਖਤੂ ਵਿੱਚ ਬੱਚਿਆਂ ਵੱਲੋਂ ਹੱਥੀਂ ਤਿਆਰ ਕੀਤੇ ਬਾਲ ਰਸਾਲੇ ਨੂੰ ਜਾਰੀ ਕਰਨ ਸੰਬੰਧੀ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਮੂਹ ਸਕੂਲ ਸਟਾਫ,ਸਕੂਲ ਮੈਨੇਜਮੈਂਟ ਕਮੇਟੀ ਤੇ ਬੱਚਿਆਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।ਮੁੱਖ ਅਧਿਆਪਕ ਸ਼੍ਰੀ ਗੁਰਦੀਪ ਚੰਦ ਜੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਬੱਚਿਆਂ ਵੱਲੋਂ ਸਾਨਦਾਰ ਰੰਗਾਰੰਗ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ।ਜਿੰਨਾ ਵਿੱਚ ਫੈਂਸੀ ਡਰੈੱਸ, ਕੋਰੀਓਗ੍ਰਾਫੀ ਫਾਂਸੀ ਤੇ ਲੜਕੀਆਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਬਹੁਤ ਕਾਬਲੇਤਾਰੀਫ ਰਹੇ।'ਸਾਡੇ ਸੁਖਨਵਰ' ਬਾਲ ਰਸਾਲੇ ਨੂੰ ਮੁੱਖ ਅਧਿਆਪਕ ਤੇ ਸਮੂਹ ਸਟਾਫ ਵੱਲੋਂ ਮੈਨੇਜਮੈਂਟ ਕਮੇਟੀ ਦੀ ਹਾਜਰੀ ਵਿੱਚ ਜਾਰੀ ਕੀਤਾ ਗਿਆ।ਮੰਚ ਸੰਚਾਲਨ ਦੀ ਭੂਮਿਕਾ ਸਕੂਲ ਅਧਿਆਪਕ ਸ਼੍ਰੀ ਜਸਵੀਰ ਬਖਤੂ ਜੀ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ਮੈਡਮ ਸ਼੍ਰੀਮਤੀ ਮਨਜੀਤ ਕੌਰ,ਸ਼੍ਰੀਮਤੀ ਵੀਨਾ, ਸ਼੍ਰੀ ਰਵਿੰਦਰ ਸਿੰਘ, ਸ਼੍ਰੀ ਰੇਸ਼ਮ ਸਿੰਘ ਭੁੱਲਰ, ਸ਼੍ਰੀ ਚਮਕੌਰ ਸਿੰਘ ਬੇਗਾ ਸਕੂਲ ਅਧਿਆਪਕ ਮੌਜੂਦ ਸਨ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀ ਜਗਸੀਰ ਸਿੰਘ ਵੱਲੋਂ ਵਧੀਆ ਸਮਾਗਮ ਕਰਵਾਉਣ ਲਈ ਸਮੂਹ ਸਟਾਫ ਨੂੰ ਵਧਾਈ ਦਿੱਤੀ ਗਈ।